ਬਰਨਾਲਾ, 2 ਫਰਵਰੀ : ਅੱਜ ਏ.ਆਰ.ਓ, ਪਟਿਆਲਾ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਦੇ ਤਾਲਮੇਲ ਨਾਲ ਸਰਕਾਰੀ ਆਈ.ਟੀ.ਆਈ. (ਲੜਕੇ), ਬਰਨਾਲਾ ਵਿਖੇ ਭਾਰਤੀ ਫੌਜ ਵਿੱਚ ਬਤੌਰ ਅਗਨੀਵੀਰ ਅਤੇ ਵੱਖ ਵੱਖ ਅਹੁਦਿਆਂ 'ਤੇ ਭਰਤੀ ਹੋਣ ਸਬੰਧੀ ਜਾਣਕਾਰੀ ਦੇਣ ਲਈ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਜੀਵਨਦੀਪ ਸਿੰਘ, ਰੋਜ਼ਗਾਰ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਮੇਜਰ ਵੀ. ਸੱਤਿਆ ਨਰਾਇਣ ਆਰ.ਐਮ.ਓ, ਏ.ਆਰ.ਓ. ਪਟਿਆਲਾ ਵੱਲੋਂ ਇਸ ਆਊਟਰੀਚ ਪ੍ਰੋਗਰਾਮ ਵਿੱਚ ਬਤੌਰ ਬੁਲਾਰਾ ਭਾਗ ਲਿਆ ਗਿਆ । ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨ.ਸੀ.ਸੀ. ਨਾਲ ਸਬੰਧਤ ਲਗਭਗ 140 ਬਿਨੈਕਾਰਾਂ ਨੇ ਭਾਗ ਲਿਆ। ਪ੍ਰੋਗਰਾਮ ਦੌਰਾਨ ਮੇਜਰ ਵੀ. ਸੱਤਿਆ ਨਰਾਇਣ ਨੇ ਬਿਨੈਕਾਰਾਂ ਨੂੰ ਭਾਰਤੀ ਫੌਜ ਵਿੱਚ ਵੱਖ ਵੱਖ ਅਹੁਦਿਆਂ 'ਤੇ ਭਰਤੀ ਹੋਣ ਦੀ ਸਾਰੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ ਅਤੇ ਭਾਰਤੀ ਫੌਜ ਵਿੱਚ ਮਿਲਦੀਆਂ ਸਹੂਲਤਾਂ ਨੂੰ ਦੱਸਦੇ ਹੋਏ ਬਿਨੈਕਾਰਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸ਼੍ਰੀ ਯਾਦਵਿੰਦਰ ਸਿੰਘ, ਇੰਸਟ੍ਰਕਟਰ, ਸ਼੍ਰੀ ਵਰਿੰਦਰ ਸਿੰਘ, ਪਲੈਸਮੈਂਟ ਅਫ਼ਸਰ ਸਰਕਾਰੀ ਆਈ.ਟੀ.ਆਈ. ਲੜਕੇ, ਸ਼੍ਰੀ ਸੁਖਵਿੰਦਰ ਸਿੰਘ ਏ.ਐਨ.ਓ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਸ਼੍ਰੀਮਤੀ ਅਨੀਤਾ ਰਾਣੀ ਏ.ਐਨ. ਓ, ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਵੱਲੋਂ ਆਪਣੇ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਨਾਲ ਭਾਗ ਲਿਆ ਗਿਆ।