ਕੋਟਕਪੂਰਾ, 24 ਅਪ੍ਰੈਲ : ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੋਮਵਾਰ ਨੂੰ ਵੈਸਟ ਪੁਆਇੰਟ ਸਕੂਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤੀਭਾ ਦੀ ਮੂਰਤੀ ਦਾ ਉਦਘਾਟਨ ਕੀਤਾ।ਇਸ ਮੌਕੇ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਪਰੇਡ ਦਾ ਬਹੁਤ ਹੀ ਸੋਹਣੇ ਢੰਗ ਨਾਲ ਪ੍ਰਦਰਸ਼ਨ ਕੀਤਾ।ਬੱਚਿਆਂ ਨੇ ਪਰੇਡ ਕੀਤੀ ਤੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਰੇਡ ਨੂੰ ਸਲਾਮੀ ਦਿੱਤੀ। ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਬੱਚਿਆਂ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੇ ਰਾਜਕਾਲ ਬਾਰੇ ਜਾਣੂ ਕਰਵਾਇਆ। ਉਹਨਾਂ ਦੱਸਿਆਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਯੋਧੇ, ਰਾਜੇ ਤੇ ਦਇਆਵਾਨ ਸਨ, ਜਿੰਨਾਂ ਦੇ ਰਾਜਕਾਲ ਵਿੱਚ ਸਿਰਫ ਖੁਸ਼ਹਾਲੀ ਹੀ ਸੀ। ਉਹ ਇੱਕ ਉੱਤਮ ਸ਼ਾਸਕ ਸਨ ਉਨ੍ਹਾਂ ਦੇ ਰਾਜਕਾਲ ਵਿੱਚ ਕਦੇ ਵੀ ਕਿਸੇ ਨੂੰ ਫਾਂਸੀ ਦੀ ਸਜਾ ਨਹੀਂ ਦਿੱਤੀ ਗਈ ਸੀ। ਉਨ੍ਹਾਂ ਬੱਚਿਆਂ ਨੂੰ ਪੰਜਾਬ ਵਿੱਚ ਰਹਿ ਕੇ ਆਪਣੀ ਮਾਂ ਬੋਲੀ ਨਾਲ ਜੁੜ ਕੇ ਅਤੇ ਚੰਗੀ ਸਿੱਖਿਆਂ ਪ੍ਰਾਪਤ ਕਰਕੇ ਕੇ ਉੱਚੇ ਅਹੁਦਿਆਂ ਦੀ ਪ੍ਰਾਪਤੀ ਕਰਕੇ ਹਰੇਕ ਖੇਤਰ ਵਿੱਚ ਆਪਣਾ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਬੱਚਿਆਂ ਮਾਂ-ਬਾਪ ਅਤੇ ਸਮੁੱਚੀ ਮਨੁੱਖਤਾ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ। ਉਨ੍ਹਾਂ ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਸ. ਹਿੰਮਤ ਸਿੰਘ ਨਕੱਈ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਅਤੇ ਉਨ੍ਹਾਂ ਦੀ ਯਾਦਗਾਰ ਨੂੰ ਸਕੂਲ ਵਿੱਚ ਸਥਾਪਿਤ ਕਰਨ ਤੇ ਇਸ ਸਲਾਘਾਯੋਗ ਕਾਰਜ ਲਈ ਵਧਾਈ ਦਿੱਤੀ। ਉਨ੍ਹਾਂ ਡਾਇਰੈਕਟਰ ਸ. ਹਿੰਮਤ ਸਿੰਘ ਨਕੱਈ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਲੀਨ ਕੌਰ ਦੀ ਅਗਵਾਈ ਹੇਠ ਅਤੇ ਅਗਾਂਹਵਧੂ ਸੋਚ ਜੋ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਕੇ ਇਹਨਾਂ ਨੂੰ ਆਪਣੇ ਪੰਜਾਬ ਦੀ ਮਿੱਟੀ ਨਾਲ ਜੋੜ ਕੇ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕਰਦੀ ਹੈ ਦੀ, ਬਹੁਤ ਮਾਣ ਭਰੇ ਸ਼ਬਦਾਂ ਨਾਲ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਵੈਸਟ ਪੁਆਇੰਟ ਸਕੂਲ ਇੱਕ ਆਰਮੀ ਸਕੂਲ ਨਹੀਂ ਹੈ ਪਰ ਇੱਥੇ ਬੱਚਿਆਂ ਨੂੰ ਕਦਰਾਂ ਕੀਮਤਾਂ , ਨੈਤਿਕਤਾ, ਆਦਰਸ਼ਾਂ ਹਿੰਮਤ, ਤੇ ਬਹਾਦਰੀ ਅਤੇ ਆਤਮ ਵਿਸ਼ਵਾਸ਼ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।