- ਵਿਕਾਸ, ਮੁੱਲਾਂਪੁਰ, ਸਿੰਘਪੁਰਾ, ਘਮਨੇਵਾਲ ਪੁੱਜੇ
ਮੁੱਲਾਂਪੁਰ ਦਾਖਾ 8 ਫਰਬਰੀ (ਸਤਵਿੰਦਰ ਸਿੰਘ ਗਿੱਲ) ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕ ਅਰਜੁਨ ਖੜ੍ਹਗੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ 11 ਫਰਬਰੀ ਦਿਨ ਐਂਤਵਾਰ ਨੂੰ ਹਲਕਾ ਸਮਰਾਲਾ ਦੇ ਪਿੰਡ ਬੌਂਦਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਲਾਮਬੰਦੀ ਨੂੰ ਮੱਦੇਨਜਰ ਕਨਵੈਨਸ਼ਨ ਰੱਖੀ ਗਈ ਹੈ ਜਿਸ ਨੂੰ ਮੱਦੇਨਜਰ ਅੱਜ ਮੁੱਲਾਂਪੁਰ ਦਾਖਾ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿੱਚ ਕਾਂਗਰਸੀਆਂ ਦੀ ਅਹਿਮ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਵੱਡੀ ਗਿਣਤੀ ਕਾਂਗਰਸੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਵਿਕਾਸ ਚਤਕਾਰਾ ਕੋਆਰਡੀਨੇਟਰ ਜਿਲ੍ਹਾ ਲੁਧਿਆਣਾ ਦਿਹਾਤੀ, ਮੇਜਰ ਸਿੰਘ ਮੁੱਲਾਂਪੁਰ ਪ੍ਰਧਾਨ ਲੁਧਿਆਣਾ ਦਿਹਾਤੀ, ਲਖਵਿੰਦਰ ਸਿੰਘ ਘਮਨੇਵਾਲ ਚੇਅਰਮੈਨ ਐਸ ਸੀ ਸੈੱਲ ਲੁਧਿਆਣਾ ਦਿਹਾਤੀ, ਕੋਆਰਡੀਨੇਟਰ ਹਲਕਾ ਦਾਖਾ ਕਰਤਿੰਦਰਪਾਲ ਸਿੰਘ ਸਿੰਘਪੁਰਾ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ। ਵਿਕਾਸ ਚਤਕਾਰਾ ਨੇ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਪੁੱਜਣ ਵਾਸਤੇ ਬੱਸਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚਂ ਆਪਾਂ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਐਂਤਵਾਰ ਨੂੰ ਸਮਰਾਲਾ ਪੁੱਜਣਾ ਹੈ। ਉਹਨਾਂ ਦੱਸਿਆ ਕਿ ਇਹ ਕਨਵੈਨਸ਼ਨ ਪੰਜਾਬ ਵਿੱਚ ਇਸ ਕਰਕੇ ਰੱਖੀ ਗਈ ਹੈ ਕਿਉਕਿ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਪੰਜਾਬ ਦੀਆਂ 13 ਸੀਟਾਂ ਵਿਚੋਂ 8 ਸੀਟਾਂ ਤੇ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਈ ਸੀ। ਉਪਰੰਤ ਮੁੱਲਾਂਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਹਲਕਾ ਦਾਖਾ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਵੀ ਸਮੁੱਚੇ ਹਲਕੇ ਦਾਖੇ ਦੇ ਵਰਕਰਾਂ ਨੂੰ ਉਥੇ ਆਪਣੀ ਹਾਜਰੀ ਲਗਵਾਉਣ ਵਾਸਤੇ ਕਿਹਾ ਗਿਆ ਹੈ। ਮੁੱਲਾਂਪੁਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਪੰਜਾਬ ਦੀ ਇਹ ਪਹਿਲੀ ਕਨਵੈਨਸ਼ਨ ਹੋਵੇਗੀ ਜਿਸ ਵਿੱਚ ਵਰਕਰਾਂ ਦਾ ਵੱਡਾ ਇਕੱਠ ਦਿਖਾਈ ਦੇਵੇਗਾ। ਇਸ ਮੌਕੇ ਸ਼ੋਸਲ ਮੀਡੀਆਂ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਸਨੀ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ ਪਮਾਲੀ, ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ, ਸਾਬਕਾ ਬਲਾਕ ਪ੍ਰਧਾਨ ਤੇ ਸੀਨੀਅਰ ਨੌਜਵਾਨ ਆਗੂ ਮਨਪ੍ਰੀਤ ਸਿੰਘ ਈਸੇਵਾਲ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਸਾਬਕਾ ਵਾਇਸ ਚੇਅਰਮੈਨ ਸ਼ਾਮ ਲਾਲ ਜਿੰਦਲ, ਸਾਬਕਾ ਚੇਅਰਮੈਨ ਕਮਲਪ੍ਰੀਤ ਸਿੰਘ ਕਿੱਕੀ ਲਤਾਲਾ, ਦਰਸ਼ਨ ਸਿੰਘ, ਗੁਰਜੀਤ ਸਿੰਘ (ਦੋਵੇਂ ਬਲਾਕ ਸੰਮਤੀ ਮੈਂਬਰ), ਕੁਲਦੀਪ ਸਿੰਘ ਬੋਪਾਰਾਏ, ਰਣਵੀਰ ਸਿੰਘ ਰੁੜਕਾ, ਅਲਬੇਲ ਸਿੰਘ ਘਮਨੇਵਾਲ, ਸ਼ੇਰ ਸਿੰਘ ਧੂਰਕੋਟ, ਜਾਗੀਰ ਸਿੰਘ ਵਲੀਪੁਰ ( ਸਾਰੇ ਸਰਪੰਚ), ਜਸਵਿੰਦਰ ਸਿੰਘ ਹੈਪੀ ਕੌਂਸਲਰ, ਸੁਭਾਸ਼ ਨਾਗਰ, (ਦੋਵੇਂ ਕੌਂਸਲਰ), ਕਮਲਜੀਤ ਸਿੰਘ ਬਿੱਟੂ ਦੇਤਵਾਲ, ਸੁਖਪ੍ਰੀਤ ਸਿੰਘ ਜੱਸੋਵਾਲ ਪੀ, ਏ (ਕੈਪਟਨ ਸੰਧੂ), ਮਿੰਟੂ ਰੂਮੀ, ਜੱਗਾ ਸਿੰਘ ਸਵੱਦੀ ਕਲਾਂ, ਕੁਲਵਿੰਦਰ ਸਿੰਘ ਜੰਡੀ, ਬਲਾਕ ਪੱਖੋਵਾਲ ਪ੍ਰਧਾਨ ਗੀਤਾ ਰਾਣੀ ਮਿੰਨੀ ਛਪਾਰ, ਡਾ. ਕਮਲ ਰੰਧਾਵਾ, ਮਹਿੰਦਰਪਾਲ ਸਿੰਘ, ਅਮੋਲਕ ਸਿੰਘ, ਹਰਜਾਪ ਸਿੰਘ, ਨਿਖਲ ਫੱਲੇਵਾਲ, ਗੌਰਵ, ਰਿੰਪੀ ਚਚਰਾੜੀ, ਪਰਮਪਾਲ ਸਿੰਘ ਕੁਲਾਰ, ਦਰਸ਼ਨ ਸਿੰਘ, ਸ਼ੇਰ ਸਿੰਘ ਧੂਰਕੋਟ, ਗੈਰੀ ਮਲਸੀਹਾਂ, ਮਨਜਿੰਦਰ ਸਿੰਘ ਜਾਂਗਪੁਰ, ਦਿਲਬਾਗ ਸਿੰਘ ਸਾਬਕਾ ਮੰਡੀ ਸੁਪਰਵਾਈਜਰ ਅਤੇ ਜੋਜੋ ਧੂਰਕੋਟ ਅਦਿ ਹਾਜਰ ਸਨ।