- ਡਾ. ਚਾਵਲਾ, ਡਾ. ਸੰਧੂ, ਬੇਦੀ, ਰਮਨ ਕੁਮਾਰ, ਭਰਪੂਰ, ਗਰੇਵਾਲ, ਸੀੜਾ, ਆਹਲੂਵਾਲੀਆ, ਤਰਨਜੀਤ, ਲੋਟੇ, ਬਾਜੜਾ, ਦਿਉਲ ਦਾ ਹੋਇਆ ਵਿਸ਼ੇਸ਼ ਸਨਮਾਨ
ਮੁੱਲਾਂਪੁਰ ਦਾਖਾ, 13 ਅਪ੍ਰੈਲ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਵਿਸਾਖੀ ਦਾ ਪਵਿੱਤਰ ਇਤਿਹਾਸਿਕ ਦਿਹਾੜਾ ਪੂਰਨ ਸ਼ਰਧਾ ਸਤਿਕਾਰ ਨਾਲ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ ਅਤੇ ਵਾਈਸ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਡਾ. ਅਜੀਤ ਸਿੰਘ ਚਾਵਲਾ, ਡਾ. ਗੁਰਪ੍ਰਤਾਪ ਸਿੰਘ ਸੰਧੂ, ਸੁਰਿੰਦਰ ਸਿੰਘ ਬੇਦੀ, ਭਰਪੂਰ ਸਿੰਘ ਪ੍ਰਫਿਕਟ, ਦਰਸ਼ਨ ਸਿੰਘ ਲੋਟੇ, ਮਨਜੀਤ ਸਿੰਘ ਸੀੜਾ, ਰਾਜਵਿੰਦਰ ਸਿੰਘ ਯੂ.ਐੱਸ.ਏ., ਇੰਦਰਜੀਤ ਕੌਰ ਕੈਨੇਡਾ, ਗੁਰਮੀਤ ਕੌਰ ਆਹਲੂਵਾਲੀਆ, ਰਮਨ ਕੁਮਾਰ ਤਹਿਸੀਲਦਾਰ ਮੁੱਲਾਂਪੁਰ, ਤਰਨਜੀਤ ਕੌਰ, ਗੁਰਜੀਤ ਸਿੰਘ ਬਾਜੜਾ, ਜਗਦੇਵ ਸਿੰਘ ਦਿਉਲ, ਉੱਘੇ ਖੇਤੀ ਵਿਗਿਆਨੀ ਮਹਿੰਦਰ ਸਿੰਘ ਗਰੇਵਾਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਸਮੇਂ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ,ਪਰਮਿੰਦਰ ਸਿੰਘ ਬਿੱਟੂ, ਜਸਪਾਲ ਸਿੰਘ ਨੰਬਰਦਾਰ, ਕੰਚਨ ਬਾਵਾ, ਪੂਜਾ ਬਾਵਾ, ਗੁਰਮੀਤ ਸਿੰਘ ਪਮਾਲ, ਅੰਮ੍ਰਿਤਪਾਲ ਸਿੰਘ ਸ਼ੰਕਰ, ਗੁਰਦਰਸ਼ਨ ਕੌਰ, ਅੰਮ੍ਰਿਤਪਾਲ ਕੌਰ, ਮਹਿੰਦਰ ਸਿੰਘ ਅਤੇ ਬਲਜਿੰਦਰ ਕੌਰ ਕੈਨੇਡਾ ਵੀ ਹਾਜ਼ਰ ਸਨ। ਇਸ ਸਮੇਂ ਬੋਲਦੇ ਸ਼੍ਰੀ ਬਾਵਾ, ਦਾਖਾ ਅਤੇ ਬੇਦੀ ਨੇ ਕਿਹਾ ਕਿ ਅੱਜ ਵਿਸਾਖੀ ਦਾ ਦਿਹਾੜਾ ਸਾਨੂੰ ਜ਼ੁਲਮ ਖ਼ਿਲਾਫ਼ ਲੜਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਸਚਾਈ, ਸਪਸ਼ਟਤਾ ਦਾ ਪਾਠ ਪੜਾਉਂਦਾ ਹੈ। ਉਹਨਾਂ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ਼ ਕੇ ਸਮੁੱਚੇ ਸਮਾਜ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਹੈ। ਉਹਨਾਂ ਕਿਹਾ ਕਿ 13 ਅਪ੍ਰੈਲ 1699 ਜਦੋਂ ਖ਼ਾਲਸਾ ਪੰਥ ਦੀ ਸਾਜਣਾ ਕਰਕੇ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਕੀਤਾ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸੇ ਲੜੀ 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ ਜਿੱਤ ਪ੍ਰਾਪਤ ਕੀਤੀ। ਅੱਜ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਸੇਰ ਭਰਾ ਬਾਬਾ ਰਾਮ ਥੰਮ੍ਹਣ ਜੀ ਨੂੰ ਯਾਦ ਕਰਦੇ ਹਾਂ ਜਿੰਨਾ ਦਾ ਅੱਜ ਜਨਮ ਦਿਹਾੜਾ ਹੈ।