ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੇ ਭਲੇ ਲਈ ਸਾਂਝੀਵਾਲਤਾ, ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ : ਜੋੜੇਮਾਜਰਾ

  • ਹੰਸਾਲੀ ਸਾਹਿਬ ਵਿਖੇ 29 ਗਰੀਬ ਲੜਕੀਆਂ ਦੇ ਵਿਆਹ ਕੀਤੇ
  • ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਦਿੱਤਾ  ਆਸ਼ੀਰਵਾਦ 

ਫਤਿਹਗੜ੍ਹ ਸਾਹਿਬ, 27 ਨਵੰਬਰ : ਸਾਡੇ ਗੁਰੂਆਂ ਨੇ ਹਮੇਸ਼ਾਂ ਮਾਨਵਤਾ ਦੇ ਭਲੇ ਲਈ ਸਾਂਝੀਵਾਲਤਾ, ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਬੁਰਾਈਆਂ ਦੇ ਖਿਲਾਫ ਅਵਾਜ ਉਠਾਈ , ਇਸ ਲਈ ਸਾਨੂੰ ਹਮੇਸ਼ਾ ਗੁਰੂਆ ਦੇ ਦਰਸਾਏ ਰਸਤੇ ਤੇ ਚੱਲਣਾ ਚਾਹੀਦਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਚੇਤਨ ਸਿੰਘ ਜੋੜੇ ਮਾਜਰਾ ਨੇ ਗੁਰਦੁਆਰਾ ਹੰਸਾਲੀ ਸਾਹਿਬ ਵਿਖੇ ਗਰੀਬ ਲੜਕੀਆਂ ਦੇ ਵਿਆਹ ਸਮਾਗਮ ਵਿੱਚ ਨਵੇਂ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਉਪਰੰਤ ਕੀਤਾ। ਇਸ ਮੌਕੇ ਸ. ਜੋੜੇਮਾਜਰਾ ਨੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ ਵੀ ਦਿੱਤੀਆਂ ਅਤੇ ਕਿਹਾ ਕਿ ਸਮਾਜ ਵਿਚ ਗਰੀਬ ਅਤੇ ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਸਾਡਾ ਸਭ ਤੋਂ ਪਹਿਲਾਂ ਫਰਜ ਹੈ| ਇਹ ਗੱਲ ਸਾਡੇ ਗੁਰੂਆਂ ਪੀਰਾਂ ਵਲੋਂ ਵਿਰਾਸਤ ਵਿਚ ਮਿਲੀ ਹੈ| ਅੱਜ ਦੇ ਤੇਜ ਤਰਾਰ ਯੁੱਗ ਵਿੱਚ ਲੋੜਵੰਦ ਅਤੇ ਗਰੀਬਾਂ ਦੀ ਸਹਾਇਤਾ ਕਰਨਾ ਸਭ ਤੋਂ ਉਤਮ ਕਾਰਜ ਹੈ। ਇਸ ਲਈ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਤਾਂ ਜੋ ਸਮਾਜ ਵਿਚਲੇ ਗਰੀਬ ਲੋਕਾਂ ਦੀ ਸੇਵਾ ਕਰੇ ਤੇ ਉਨਾਂ ਦੀ ਜੀਵਨ ਪੱਧਰ ਉਚਾ ਚੁੱਕਣ ਲਈ ਸਾਝੇ ਉਪਰਾਲੇ ਕਰੇ| ਓਹਨਾਂ ਦੱਸਿਆ ਕੇ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਦੇ ਅਸ਼ੀਰਵਾਦ ਨਾਲ  ਹੰਸਾਲੀ ਸਾਹਿਬ ਵਿਖੇ ਬਾਬਾ ਪਰਮਜੀਤ ਸਿੰਘ ਦੀ ਅਗਵਾਈ ਵਿਚ 29 ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ|  ਇਸ ਮੌਕੇ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ, ਸੰਤ ਬਾਬਾ ਅਮਰੀਕ ਸਿੰਘ ਬੋਹੜਪੁਰ ਝੰਜੇੜੀਆ, ਸੰਤ ਬਾਬਾ ਬੇਅੰਤ ਸਿੰਘ ਜੀ ਬਧੋਛੀ ਵਾਲੇ, ਸੰਤ ਬਾਬਾ ਸਤਨਾਮ ਸਿੰਘ ਜੀ ਗਾਲਿਬ ਕਲਾਂ ਵਾਲੇ, ਸੰਤ ਬਾਬਾ ਨਾਨਕਸਰ ਵਾਲੇ ਅਤੇ ਸੰਤ ਬਾਬਾ ਲਖਵੀਰ ਸਿੰਘ ਜੀ ਲਖਮੀਪੁਰ ਵਾਲਿਆ ਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿਤੀ ਅਤੇ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਸੇਵਾ ਵਿੱਚ ਲਾਇਆ ਤੇ ਗਰੀਬਾਂ, ਲੋੜਵੰਦਾਂ ਅਤੇ ਬੇਸਹਾਰਿਆਂ ਦੀ ਮਦਦ ਲਈ ਹਮੇਸ਼ਾਂ ਅੱਗੇ ਵੱਧ ਕੇ ਕਾਰਜ ਕੀਤੇ| ਉਨ੍ਹਾਂ ਦੀਆਂ ਸਿਖਿਆਂ ਤੇ ਕੀਤੇ ਕਾਰਜਾਂ ਤੋਂ ਸੇਧ ਲੈ ਕੇ ਸਾਨੂੰ ਸਮਾਜ ਸੇਵਾ ਦੇ ਵੱਧ ਤੋਂ ਵੱਧ ਕਾਰਜ ਕਰਨੇ ਚਾਹੀਦੇ ਹਨ| ਉਨ੍ਹਾਂ ਕਿਹਾ ਕਿ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਨਾਨਕ ਪਾਤਸ਼ਾਹ ਵਲੋਂ ਦਿਖਾਏ ਰਾਹ ’ਤੇ ਚਲਦਿਆਂ ਮਨੁਖਤਾ ਦੀ ਸੇਵਾ ਕੀਤੀ ਅਤੇ ਲੋਕਾਂ ਨੂੰ ਹੱਕ ਸੱਚ  ਦੇ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ| ਉਨ੍ਹਾ ਕਿਹਾ ਕਿ ਬਾਬਾ ਜੀ ਵਲੋਂ ਸਿਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ| ਇਸ ਮੌਕੇ ਰਾਣੀ ਰਣਦੀਪ ਕੌਰ, ਹਰਚਰਨ ਸਿੰਘ ਭੁੱਲਰ ਆਈਪੀ ਐਸ, ਐਨ. ਪੀ. ਐਸ. ਔਲਖ ਸਾਬਕਾ ਡੀਜੀਪੀ ਅਤੇ ਇਸ਼ਪ੍ਰੀਤ ਸਿੰਘ ਐਨਐਸਯੂਆਈ ਨੇ ਯੋਗੇਸ਼ ਖਹਿਰਾ, ਰਾਜਿੰਦਰ ਸਿੰਘ ਗਰੇਵਾਲ, ਸਾਧੂ ਰਾਮ ਭਟਮਾਜਰਾ, ਪਿਆਰਾ ਸਿੰਘ, ਮਨਜੀਤ ਸਿੰਘ, ਮਹਿੰਦਰ ਸਿੰਘ ਸਿੱਧੂ ਹਰਪ੍ਰੀਤ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ ਰੰਧਾਵਾ, ਗੁਰਦੇਵ ਸਿੰਘ ਡੰਘੇੜੀਆ, ਤਰਲੋਚਨ ਸਿੰਘ ਮਾਨਪੁਰ, ਅਜੀਤਪਾਲ ਰੋਪੜ, ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸਿਪਲ ਰਮਾ ਬਾਠ, ਕਰਨੈਲ ਸਿੰਘ ਪਟਿਆਲਾ, ਹਰਪ੍ਰੀਤ ਸਿੰਘ ਖੇੜਾ, ਬੱਗਾ ਹੰਸਾਲੀ, ਡਾ. ਜਗਦੀਸ਼ ਸਿੰਘ, ਨਿਰਮਲ ਸਿੰਘ ਮਾਵੀ, ਬਿੰਦਰ ਬਡਾਲਾ, ਤੇਜੀ ਅੰਬਾਲਾ, ਕਾਲਾ ਖਰੜ, ਮੋਹਨ ਸਿਘ ਐਸ. ਆਈ., ਬਲਵੀਰ ਕਾਲਾ, ਅਵਤਾਰ ਸਿੰਘ, ਮਨਪ੍ਰੀਤ ਕੌਰ, ਜਗਦੀਪ ਕੌਰ, ਅੰਕਿਤਾ ਵਰਮਾ, ਸਰਬਜੀਤ ਕੌਰ, ਅਮੋਲਜੀਤ ਕੌਰ, ਸੀ. ਟੀ. ਯੂ. ਸਟਾਫ, ਟਰਸਟੀ ਮੈਂਬਰ ਸਹਿਬਾਨ ਅਤੇ ਹਜਾਰਾ ਦੀ ਗਿਣਤੀ ਵਿਚ ਸੰਗਤ ਹਾਜਰ ਸੀ|