ਬਰਨਾਲਾ, 17 ਨਵੰਬਰ : ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਜੀ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਐੱਸ.ਐੱਮ.ਐੱਲ. ਮੋਬਾਇਲ ਵੈਨ ਰਾਹੀਂ ਆਮ ਪਬਲਿਕ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਅਤੇ ਨਾਲ ਸਾਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸ਼੍ਰੀ ਬੀ.ਬੀ.ਐੱਸ ਤੇਜ਼ੀ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜਿਲ੍ਹਾਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਵੱਲੋਂ ਹਰੀ ਝੰਡੀ ਦੇ ਕੇ ਇਸ ਐੱਸ.ਐੱਮ.ਐੱਲ ਵੈਨ ਨੂੰ ਰਵਾਨਾ ਕੀਤਾ ਗਿਆ ਸੀ। ਸ਼੍ਰੀ ਗੁਰਬੀਰ ਸਿੰਘ, ਮਾਨਯੋਗ ਸੀ.ਜੇ.ਐੱਮ.—ਸਹਿਤ—ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ.ਵੱਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਨੂੰ ਐੱਸ.ਐੱਮ.ਐੱਲ.ਮੋਬਾਇਲ ਵੈਨ ਮੁਹੱਈਆ ਕਰਵਾਈ ਗਈ ਹੈ ਜਿਸਨੂੰ ਦਫਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਬਣਾਏ ਗਏ ਸ਼ਡਿਊਲ ਮੁਤਾਬਕ ਜਿਲ੍ਹਾ ਬਰਨਾਲਾ ਦੇ ਵੱਖ—ਵੱਖ ਪਿੰਡਾਂ ਵਿਖੇ ਲੈ ਕੇ ਜਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਾਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਕਤ ਟੀਮਾਂ ਐੱਸ.ਐੱਮ.ਐੱਲ. ਮੋਬਾਇਲ ਵੈਨ ਰਾਹੀਂ ਪਿੰਡਾਂ ਵਿਚ ਜਾ ਕੇ ਸੈਮੀਨਾਰਾਂ ਦਾ ਆਯੋਜਨ ਕਰ ਰਹੀਆਂ ਹਨ ਅਤੇ ਪਿੰਡ ਵਾਸੀਆਂ ਨੂੰ ਨਾਲ ਸਾਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਐੱਸ.ਐੱਮ.ਐੱਲ. ਵੈਨ ਰਾਹੀਂ ਮਿਤੀ 15.11.2023 ਤੋਂ ਮਿਤੀ 17.11.2023 ਤੱਕ ਜਿਲ੍ਹਾ ਬਰਨਾਲਾ ਦੇ ਪਿੰਡਾਂ ਜਿਵੇਂ ਕਿ ਫਰਵਾਹੀ, ਰਾਜਗੜ੍ਹ, ਕੱਟੂ, ਉੱਪਲੀ, ਵਾਲੀਆਂ, ਭੱਠਲਾਂ, ਭੈਣੀ ਮਹਿਰਾਜ਼, ਬਡਬਰ, ਕੋਠ ਗੋਬਿੰਦਪੁਰਾ, ਕੋਠੇ ਰਜਿੰਦਰਪੁਰਾ, ਦਾਨਗੜ੍ਹ, ਧਨੌਲਾ, ਜਵੰਦਾ ਪਿੰਡੀ, ਅਤਰਗੜ੍ਹ, ਭੈਣੀ ਜੱਸਾ, ਫਤਿਹਗੜ੍ਹ ਛੰਨਾ, ਧੌਲਾ, ਧੂਰਕੋਟ, ਰੁੜੇਕੇ ਕਲਾ, ਪੱਖੋ ਕਲਾ, ਖੁੱਡੀਕਲਾ, ਖੁੱਡੀ ਖੁਰਦ, ਨਾਈਵਾਲਾ, ਠੀਕਰੀਵਾਲ, ਮਨੀਸਰ ਨਗਰ, ਬਾਬਾ ਅਜੀਤ ਸਿੰਘ ਨਗਰ ਨੂੰ ਕਵਰ ਕੀਤਾ ਗਿਆ ਅਤੇ ਲੋਕਾ ਨੂੰ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪ੍ਰਚਾਰ ਸਮੱਗਰੀ ਵੀ ਵੰਡੀ ਗਈ।