ਫਰੀਦਕੋਟ, 27 ਨਵੰਬਰ : ਭਾਰਤ ਸਰਕਾਰ ਐਨ.ਡੀ.ਐੰਮ.ਏ , ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸੇ ਸਕੀਮ ਤਹਿਤ ਫਰੀਦਕੋਟ ਵਿਖੇ 12 ਰੋਜਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ ਚੰਡੀਗੜ੍ਹ ਵੱਲੋਂ ਬਰਜਿੰਦਰਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਟਰੇਨਿੰਗ ਦੇ ਦੌਰਾਨ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਜਾਵੇਗੀ। ਫਰੀਦਕੋਟ ਵਿਖੇ ਚੱਲ ਰਹੀ ਇਸ ਟ੍ਰੇਨਿੰਗ ਵਿੱਚ ਲਗਭਗ 200 ਦੇ ਕਰੀਬ ਵਲੰਟੀਅਰ ਤਿਆਰ ਕੀਤੇ ਜਾਣਗੇ ਜੋ ਕਿ ਹਰ ਆਪਦਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਤੇ ਜਿਲ੍ਹੇ ਦੀ ਹਰੇਕ ਪੇਸ਼ ਆ ਰਹੀ ਔਂਕੜ ਨੂੰ ਦੂਰ ਕਰਨ ਵਿੱਚ ਮਦਦ ਕਰਨ। ਆਪਦਾ ਮਿੱਤਰ ਦੀ ਇਸ 12 ਰੋਜਾ ਸਿਖਲਾਈ ਵਿੱਚ ਫਰੀਦਕੋਟ ਡੀ. ਸੀ. ਦਫਤਰ ਤੋਂ ਸੀਨੀਅਰ ਅਸਿਸਟੈਂਟ ਗੁਰਦੀਪ ਕੌਰ ਵੀ ਸ਼ਾਮਿਲ ਸਨ ਜਿਨ੍ਹਾਂ ਦੇ ਯੋਗਦਾਨ ਸਦਕਾ ਇਹ ਸਿਖਲਾਈ ਸਫਲਤਾ ਪੂਰਵਕ ਦਿੱਤੀ ਜਾ ਰਹੀ । ਟ੍ਰੇਨਿੰਗ ਲੈ ਰਹੇ ਵਲੰਟੀਅਰਾਂ ਨੂੰ ਅੱਜ ਟ੍ਰੇਨਿੰਗ ਦੇ ਪੰਜਵੇਂ ਦਿਨ ਆਪਦਾ ਮਿੱਤਰ ਇੰਸਟਰਕਟਰ ਪ੍ਰੀਤੀ ਦੇਵੀ ਸ਼ਾਨੂੰ ਵੱਲੋਂ ਗਰਮੀ ਦੀ ਲਹਿਰ ਬਾਰੇ ਸਮਝਾਇਆ ਗਿਆ। ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਬਾਰੇ ਦੱਸਿਆ ਗਿਆ ਕਿ ਗਰਮੀ ਦੀ ਲਹਿਰ ਦੇ ਦੌਰਾਨ, ਗਰਮੀ ਦੀ ਲਹਿਰ ਦੇ ਪਹਿਲੇ ਕੀ ਕਰਨਾ ਚਾਹੀਦਾ ਹੈ ਅਤੇ ਬਾਅਦ ਵਿੱਚ ਕੀ ਕਰਨਾ ਚਾਹੀਦਾ ਹੈ। ਇਹ ਸਭ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਲੰਟੀਅਰਾਂ ਨੂੰ ਇੰਸਟਰਕਟਰ ਸ਼ੁਭਮ ਵਰਮਾ ਸੋਕੇ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਕਿ ਸੋਕਾ ਪੈਣ ਦੇ ਕੀ ਕੀ ਕਾਰਨ ਹਨ ਸੋਕੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਵਲੰਟੀਅਰਾਂ ਨੂੰ ਪਾਣੀ ਬਚਾਉਣ, ਰੁੱਖ ਲਗਾਉਣ ਜਿਹੇ ਤਰੀਕਿਆਂ ਬਾਰੇ ਦੱਸ ਕੇ ਉਹਨਾਂ ਨੂੰ ਸੋਕੇ ਤੋਂ ਬਚਣ ਲਈ ਚੇਤੰਨ ਕੀਤਾ। ਕੋਆਰਡੀਨੇਟਰ ਗੁਲਸ਼ਨ ਹੀਰਾ ਨੇ ਅੰਦਰੂਨੀ ਸੱਟਾਂ ਤੇ ਬਾਹਰੀ ਸੱਟਾਂ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਚਿੰਨਾਂ ਤੋਂ ਪਹਿਛਾਣ ਕਰ ਸਕਦੇ ਹਾਂ ਕਿ ਸੱਟ ਅੰਦਰੂਨੀ ਹੈ ਜਾਂ ਬਾਹਰੀ। ਇਸ ਸਭ ਦੇ ਨਾਲ ਇੰਸਟਰਕਟਰ ਸਚਿਨ ਸ਼ਰਮਾ ,ਮਹਿਕਪ੍ਰੀਤ ਅਤੇ ਸੁਨੀਲ ਕੁਮਾਰ, ਨੇ ਹੜ੍ਹ ਵਰਗੀ ਆਪਦਾ ਨਾਲ ਨਜਿੱਠਣ ਲਈ ਪਰੈਕਟੀਕਲ ਕਰਵਾਏ ਕਿ ਕਿਸ ਤਰ੍ਹਾਂ ਆਪਦਾ ਨਾਲ ਪਰਭਾਵਿਤ ਲੋਕਾਂ ਨੂੰ ਅਸੀਂ ਉਸ ਸਥਾਨ ਤੋਂ ਬਾਹਰ ਕੱਢਣਾ ਹੈ। ਕੀ ਤਕਨੀਕਾਂ ਵਰਤਣੀਆਂ ਹਨ ਉਨ੍ਹਾਂ ਨੂੰ ਚੱਕਣ ਤੇ ਉਨ੍ਹਾਂ ਨੂੰ ਹਸਪਤਾਲ ਤੱਕ ਪਹੁੰਚਾਉਣ ਦੀਆਂ ਭਿੰਨ- ਭਿੰਨ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਸੀਨੀਅਰ ਮੈਗਸੀਪਾ ਰਿਸਰਚਰ- ਸ਼ਿਲਪਾ ਠਾਕੁਰ, ਨੇ ਵਲੰਟੀਅਰਾਂ ਤੋਂ ਸੁਝਾਅ ਲਏ ਅਤੇ ਸਵਾਲ ਪੁੱਛੇ ਕਿ ਸਾਰੇ ਹੀ ਇੰਸਟਰਕਟਰਾ ਵੱਲੋਂ ਦਿੱਤੀ ਆਪਦਾਵਾ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਈ। ਵਲੰਟੀਅਰਾਂ ਨੇ ਵੱਧ ਚੜ ਕੇ ਟਰੇਨਿੰਗ ਵਿੱਚ ਹਿੱਸਾ ਲਿਆ ਅਤੇ ਸ਼ਿਲਪਾ ਠਾਕੁਰ ਦੁਆਰਾ ਲਏ ਸੁਝਾਵਾਂ ਤੇ ਸਵਾਲਾ ਦੇ ਜਵਾਬ ਦਿੱਤੇ। ky ਵੈਨ ਰਾਹੀਂ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਕੀਤਾ ਜਾਗਰੂਕ