ਮੁਹਾਲੀ, 4 ਜੂਨ : ਮੁਹਾਲੀ ਦੀ ਇਕ ਅਦਾਲਤ ਨੇ ਪਿੰਡ ਬਾਕਰਪੁਰ ਵਿਚ ਬਾਗ ਲਗਾ ਕੇ ਮੁਆਵਜ਼ਾ ਲੈਣ ਦੇ ਮਾਮਲੇ ਵਿਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਪਤਨੀ ਜਸਮੀਨ ਕੌਰ, ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ, ਉਸਦੀ ਪਤਨੀ ਕੁਲਵਿੰਦਰ ਕੌਰ ਤੇ ਉਹਨਾਂ ਦੀ ਧੀ ਮਨਪ੍ਰੀਤ ਕੌਰ ਦੀ ਅਗਾਉਂ ਜ਼ਮਾਨ ਅਰਜ਼ੀ ਰੱਦ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਅਦਾਲਤ ਨੇ ਕਿਹਾ ਕਿ ਬਿਨੈਕਾਰ ਅਗਾਊਂ ਜ਼ਮਾਨਤ ਲੈਣ ਦਾ ਹੱਕਦਾਰ ਨਹੀ਼ ਹੈ ਅਤੇ ਇਸ ਲਈ ਜਸਮੀਨ ਕੌਰ ਵੱਲੋਂ ਦਾਇਰ ਪਟੀਸ਼ਨ ਮੈਰਿਟ ਵਿਹੂਣੀ ਹੋਣ ਕਾਰਨ ਰੱਦ ਕੀਤਾ ਜਾਂਦਾ ਹੈ। ਜਸਮੀਨ ਕੌਰ ਨੇ ਵਿਜੀਲੈਂਸ ਬਿਊਰੋ ਵੱਲੋਂ ਧਾਰਾ 409, 420, 465, 466, 468, 471 ਅਤੇ 120 ਬੀ ਆਈ ਪੀ ਸੀ ਅਤੇ ਪੀ ਸੀ ਏ ਐਕਟ ਤਹਿਤ ਦਰਜ ਕੇਸ ਦੇ ਮਾਮਲੇ ਵਿਚ ਅਗਾਊਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ ਤੇ ਕਿਹਾਸੀ ਕਿ ਉਹਨਾਂ ਨੂੰ ਕੇਸ ਵਿਚ ਗਲਤ ਫਸਾਇਆ ਗਿਆ ਹੈ।