- ਭਾਰਤ ਪੁੱਜਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਧਾਇਕ ਗਰੇਵਾਲ ਤੇ ਆਪ ਆਗੂ ਕੁਲਵਿੰਦਰ ਗਰੇਵਾਲ ਦਾ ਕੀਤਾ ਗਿਆ ਧੰਨਵਾਦ
ਲੁਧਿਆਣਾ, 15 ਮਈ : ਲੁਧਿਆਣਾ ਦੇ ਰਹਿਣ ਵਾਲੇ ਸੋਹਨ ਸਿੰਘ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਥਾਈਲੈਂਡ ਦੀ ਧਰਤੀ ਤੇ 2010 ਵਿੱਚ ਪਹੁੰਚੇ 2015 ਵਿੱਚ ਥਾਈਲੈਂਡ ਸਰਕਾਰ ਨੇ ਸੋਹਨ ਸਿੰਘ ਨੂੰ ਬਰਮਾਂ ਦਾ ਨਾਗਰਿਕ ਦਸ ਉਸ ਨੂੰ ਜੇਲ ਵਿਚ ਸੁੱਟ ਦਿੱਤਾ । ਜੇਲ੍ਹ ਵਿੱਚ ਸੋਹਨ ਸਿੰਘ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਜਿਆਦਾਤਰ ਖਾਨਾ ਨੋਨ ਵੇਜ ਖਿਲਾਇਆ ਜਾਂਦਾ ਹੈ ਸੋਹਣ ਸਿੰਘ ਨੌਣ ਵੇਜ਼ ਨਹੀਂ ਖਾਦਾਂ ਸੀ ਇਕ ਟਾਈਮ ਖਿਚੜੀ ਦਿੱਤੀ ਜਾਂਦੀ ਸੀ ਜਿਸ ਨੂੰ ਖਾ ਕੇ ਉਹ ਇੰਨਾ ਸਮਾਂ ਜਿੰਦਾ ਤਾਂ ਰਿਹਾ ਪਰ ਦਿਮਾਗੀ ਤੇ ਸ਼ਰੀਰਕ ਤੌਰ ਤੇ ਉਹ ਬਹੁਤ ਕਮਜ਼ੋਰ ਹੋ ਗਿਆ ਕਿਸੇ ਤਰੀਕੇ ਨਾਲ ਉਸ ਦਾ ਸੰਪਰਕ ਉਥੋਂ ਦੀ ਇਕ ਸਮਾਜਿਕ ਸੰਸਥਾ ਨਾਲ ਹੋਇਆ ਜਿਨ੍ਹਾਂ ਨੇ ਵਿਧਾਇਕ ਗਰੇਵਾਲ ਅਤੇ ਆਪ ਆਗੂ ਕੁਲਵਿੰਦਰ ਗਰੇਵਾਲ ਨਾਲ ਸੰਪਰਕ ਕੀਤਾ ਤੇ ਇਸ ਤੋਂ ਬਾਅਦ ਵਿਧਾਇਕ ਗਰੇਵਾਲ ਅਤੇ ਉਹਨਾਂ ਦੇ ਭਰਾ ਆਪ ਆਗੂ ਕੁਲਵਿੰਦਰ ਗਰੇਵਾਲ ਨੇ ਸੋਹਣ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਉਸ ਤੋਂ ਬਾਅਦ ਅੰਬੈਸੀ ਨਾਲ ਗੱਲ-ਬਾਤ ਕੀਤੀ ਗਈ ਤੇ ਸੋਹਣ ਸਿੰਘ ਦੇ ਭਾਰਤੀ ਹੋਣ ਦੇ ਸਬੂਤ ਸੌਂਪੇ ਗਏ ਤੇ ਇਨ੍ਹਾਂ ਲੱਖ ਕੋਸ਼ਿਸ਼ਾਂ ਦੇ ਬਾਅਦ ਸੋਹਨ ਸਿੰਘ ਨੂੰ ਰਿਹਾਅ ਕਰਵਾ ਕੇ ਭਾਰਤ ਲਿਆਂਦਾ ਗਿਆ । ਇਸ ਮੌਕੇ ਤੇ ਹਲਕਾ ਪੂਰਬੀ ਦੇ ਟਿੱਬਾ ਰੋਡ ਮੁੱਖ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਅਤੇ ਆਪ ਆਗੂ ਕੁਲਵਿੰਦਰ ਗਰੇਵਾਲ ਨੇ ਕਿਹਾ ਕਿ ਜਦੋਂ ਸਾਨੂੰ ਜਾਣਕਾਰੀ ਮਿਲੀ ਕਿ ਲੁਧਿਆਣਾ ਦਾ ਰਹਿਣ ਵਾਲਾ ਸੋਹਨ ਸਿੰਘ ਥਾਈਲੈਂਡ ਦੀ ਇਕ ਜ਼ੇਲ੍ਹ ਵਿਚ ਕਾਫੀ ਲੰਬੇ ਸਮੇਂ ਤੋਂ ਬੰਦ ਹੈ ਤਾਂ ਅਸੀਂ ਆਪਣੇ ਤੌਰ ਤੇ ਪਹਿਲਾਂ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਜੋ ਸ਼ਾਇਦ ਇਹ ਸੋਚ ਚੁੱਕੇ ਸਨ ਕਿ ਸ਼ਾਇਦ ਸੋਹਣ ਸਿੰਘ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ । ਉਹਨਾਂ ਦੱਸਿਆ ਕਿ ਥਾਈਲੈਂਡ ਵਿਚ ਇੱਕ ਸਮਾਜਿਕ ਸੇਵਾ ਦੇ ਕੰਮ ਕਰਨ ਵਾਲੀ ਸੰਸਥਾ ਜੋ ਸੋਹਨ ਸਿੰਘ ਨੂੰ ਰਿਹਾਅ ਕਰਵਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਜੋ ਵੀ ਡਾਕੂਮੈਂਟਸ ਚਾਹੀਦੇ ਸਨ ਉਹਨਾਂ ਨੂੰ ਅਸੀਂ ਉਪਲੱਬਧ ਕਰਵਾਏ ਤੇ ਨਾਲ ਹੀ ਇਹ ਮਾਮਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਧਿਆਨ ਵਿਚ ਲਿਆਂਦਾ ਉਹਨਾਂ ਵੱਲੋਂ ਅੰਬੈਸੀ ਨਾਲ ਸੰਪਰਕ ਕੀਤਾ ਗਿਆ ਜਿਸ ਦਾ ਨਤੀਜਾ ਹੈ ਕੀ ਅੱਜ ਸੋਹਣ ਸਿੰਘ ਸਾਡੇ ਵਿੱਚ ਹੈ ਤੇ ਆਪਣੇ ਪਰਿਵਾਰ ਕੋਲ ਵਾਪਸ ਪਹੁੰਚ ਗਿਆ ਹੈ । ਵਿਧਾਇਕ ਗਰੇਵਾਲ ਅਤੇ ਆਪ ਆਗੂ ਕੁਲਵਿੰਦਰ ਗਰੇਵਾਲ ਨੇ ਕਿਹਾ ਕਿ ਜੇ ਕਿਸੇ ਹੋਰ ਪਰਿਵਾਰ ਦਾ ਕੋਈ ਮੈਂਬਰ ਜਾਂ ਰਿਸ਼ਤੇਦਾਰ ਕਿਸੇ ਕਾਰਨ ਵੰਸ਼ ਵਿਦੇਸ਼ੀ ਧਰਤੀ ਤੇ ਫਸਿਆ ਹੋਇਆ ਹੈ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਮੁੱਖ ਮੰਤਰੀ ਸਰਦਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਸਦਕਾ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾ ਸਕੇ । ਇਸ ਮੌਕੇ ਤੇ ਬੈਂਕ ਮਨੇਜਰ ਦਲਵਿੰਦਰ ਸਿੰਘ, ਰੂਬਲ ਖੁਰਾਣਾ ਰਾਜਨ ਖੁਰਾਣਾ, ਯੂਥ ਆਗੂ ਭੂਸ਼ਨ ਸ਼ਰਮਾ, ਗੱਗੀ ਸ਼ਰਮਾ , ਤੇਜਵੀਰ ਗਰੇਵਾਲ ਜਤਇੰਦਰ ਸੋਢੀ ਵਾਰਡ ਪ੍ਰਧਾਨ ਅਨੁਜ ਚੌਧਰੀ, ਮੈਡਮ ਇੰਦਰਜੀਤ ਕੌਰ, ਵਿਧਾਇਕ ਪੀ ਏ ਗੁਸ਼ਰਨਦੀਪ ਸਿੰਘ, ਦਫ਼ਤਰ ਇੰਚਾਰਜ ਅਸ਼ਵਨੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਵੀ ਹਾਜਰ ਸਨ ।