- ਸਾਡੇ 4 ਕਰੋੜ ਸੀਵਰੇਜ ਦੇ ਪਾਣੀ ਦੀ ਨਿਕਾਸੀ 24 ਘੰਟੇ ਜਾਰੀ ਰੱਖਣ ਲਈ ਪਾਸ ਕਰਵਾਏ
ਮਲੋਟ 28 ਫਰਵਰੀ : ਅੱਜ ਮਲੋਟ ਵਿਖੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਮਲੋਟ ਦੇ ਵਾਰਡ ਨੰਬਰ 8 ਵਿੱਚ 4-82 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਵਾਟਰ ਵਰਕਸ ਦੀ ਨਵੀ ਟੈਕੀ ਦਾ ਨੀਹ ਪੱਥਰ ਰੱਖਿਆ। ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੀਵਰੇਜ ਅਤੇ ਵਾਟਰ ਵਰਕਸ ਵਿਭਾਗ ਦੇ ਐਸਡੀਓ ਰਾਕੇਸ਼ ਮੋਹਣ ਮੱਕੜ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ 24 ਘੰਟੇ ਜਾਰੀ ਰੱਖਣ ਲਈ ਕੈਬਨਿਟ ਮੰਤਰੀ ਨੇ ਲਾਈਟ ਜਾਣ ਤੇ ਜਨਰੇਟਰ ਅਤੇ ਮੋਟਰਾਂ ਲਈ ਸਾਢੇ 4 ਕਰੋੜ ਪਾਸ ਵੀ ਪਾਸ ਕਰਵਾ ਦਿੱਤੇ ਹਨ। ਜਿਸ ਦੇ ਟੈਡਰ ਵੀ ਜਲਦੀ ਹੀ ਹੋ ਜਾਣਗੇ। ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਜਦੋ ਉਹ ਇਸ ਵਾਰਡ ਵਿੱਚ ਆਉਦੇ ਸਨ ਤਾਂ ਅਪਣੀਆਂ ਮੁੱਢਲੀਆਂ ਸਹੂਲਤਾਂ ਪੀਣ ਵਾਲੇ ਪਾਣੀ ਦੀ ਸੱਮਸਿਆ ਬਾਰੇ ਕਹਿੰਦੇ ਸਨ। ਜਿਸ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋ ਪਹਿਲਾਂ 35 ਕਰੋੜ ਰੁਪਏ ਦੀ ਰਕਮ ਸਾਰੇ ਸ਼ਹਿਰ ਦੇ ਸੀਵਰੇਜ਼ ਸਿਸਟਮ ਨੂੰ ਠੀਕ ਕਰਨ ਲਈ ਲਿਆਦੀ। ਹੁਣ 5 ਕਰੋੜ ਰੁਪਏ ਦੀ ਰਕਮ ਇਸ ਵਾਰਡ ਨੰਬਰ 8 ਵਿੱਚ ਪੀਣ ਵਾਲੇ ਪਾਣੀ ਦੀ ਨਵੀ ਟੈਂਕੀ ਅਤੇ ਪਾਈਪਾ ਪਾ ਕੇ ਜਲਦੀ ਹੀ ਪੀਣਯੋਗ ਪਾਣੀ ਪੀਣ ਨੂੰ ਮਿਲੇਗਾ। ਇਸ ਮੌਕੇ ਉਹਨਾਂ ਨੇ ਮਲੋਟ ਦੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਅਖਬਾਰ ਵਿੱਚ ਛੱਪਿਆਂ ਖਬਰਾਂ ਵੀ ਵੇਖਦੀ ਹਾਂ ਕਿ ਮੇਰੇ ਖਿਲਾਫ ਕਿਸ ਨੇ ਲਿਖਿਆ ਹੈ ਉਹ ਖਿਲਾਫ ਨਹੀ ਹੁੰਦਾ ਉਲਟਾ ਉਹ ਜੋ ਕਿਧਰੇ ਅਣਦੇਖਿਆ ਹੋ ਜਾਦਾਂ ਹੈ। ਉਸ ਵੱਲ ਧਿਆਨ ਹੋ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੈ ਨਹੀ ਚਾਹੁੰਦੀ ਕਿ ਲੋਕ ਅਪਣੀਆਂ ਮੁੱਢਲੀਆਂ ਸਹੂਲਤਾਂ ਤੋ ਤਰਸਦੇ ਰਹਿਣ। ਜੇਕਰ ਕਿਸੇ ਤਰ੍ਹਾਂ ਦੀ ਗਰਾਂਟ ਦੀ ਹੋਰ ਵੀ ਗਰਾਂਟ ਦੀ ਲੋੜ ਪਈ ਤਾਂ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਕੇ ਹੋਰ ਮੰਗ ਲੈਣਗੇ ਪ੍ਰੰਤੂ ਕੋਈ ਸੱਮਸਿਆ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਸਟਰ ਜਸਪਾਲ ਸਿੰਘ ਨੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦਾ ਧੰਨਵਾਦ ਕੀਤਾ। ਡਾ ਬਲਜੀਤ ਕੌਰ ਨੇ ਪਿੰਡ ਸ਼ੇਖੂ ਦੇ ਸਰਪੰਚ ਜਸਦੀਪ ਸਿੰਘ ਅਤੇ ਮੈਬਰਾਂ ਦਾ ਵਾਟਰ ਵਰਕਸ ਲਈ ਜ਼ਮੀਨ ਦਾਨ ਕਰਨ ਤੇ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾਂ ਮੀਡੀਆ ਇੰਚਾਰਜ਼ ਰਮੇਸ਼ ਅਰਨੀਵਾਲਾ,ਰਿਟਾਇਰ ਸੂਬੇਦਾਰ ਗੁਰਦੀਪ ਸਿੰਘ,ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਔਲਖ, ਬਲਦੇਵ ਲਾਲੀ ਗਗਨੇਜਾ, ਯਾਦਵਿੰਦਰ ਸੋਹਣਾ, ਜਸਮੀਤ ਸਿੰਘ ਬਰਾੜ, ਕੁਲਵਿੰਦਰ ਸਿੰਘ,ਰਾਕੇਸ਼ ਬੰਟੀ,ਸੁਰਜੀਤ ਸਿੰਘ, ਸੁਖਪਾਲ ਸਿੰਘ,ਲਵ ਬੱਤਰਾ, ਗੁਰਪ੍ਰੀਤ ਵਿਰਦੀ,ਨਿਜੀ ਸਹਾਇਕ ਅਰਸ਼,ਛਿੰਦਰਪਾਲ ,ਵਾਟਰ ਵਰਕਸ ਦੇ ਐਕਸੀਅਨ ਬਲਜੀਤ ਸਿੰਘ,ਜੇਈ ਹਰਜਿੰਦਰ ਸਿੰਘ, ਰਾਜਵੰਤ ਸਿੰਘ,ਕਾਰਜ ਸਾਧਕ ਅਫਸਰ ਜਗਸੀਰ ਸਿੰਘ ਧਾਲੀਵਾਲ ਅਤੇ ਆਪ ਪਾਰਟੀ ਦੇ ਆਹੁਦੇਦਾਰ ਅਤੇ ਵਰਕਰ ਸ਼ਾਮਿਲ ਸਨ।