ਮੋਹਾਲੀ,14 ਅਪ੍ਰੈਲ : ਭਾਰਤ ਰਾਤਨ ਡਾਕਟਰ ਬੀ ਆਰ ਅੰਬੇਡਕਰ ਦਾ ਇਹ ਸੁਪਨਾ ਸੀ ਕਿ ਸਮਾਜਿਕ ਬਰਾਬਰਤਾ ਦੇ ਲਈ ਨੌਕਰੀ ਲੈਣ ਵਾਲੇ ਨਹੀਂ ਸਗੋਂ ਨੌਕਰੀਆਂ ਦੇਣ ਵਾਲੇ ਬਨਣਾ ਚਾਹੀਦਾ ਹੈ ਇਹ ਗੱਲ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅੱਜ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਫ਼ੇਰ -7 ਵਿਖੇ ਸਥਿਤ ਰਵਿਦਾਸ ਭਵਨ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ (ਰਜਿਸਟਰਡ) ਮੋਹਾਲੀ ਵੱਲੋਂ ਰੱਖੇ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਸਨ, ਸਾਨੂੰ ਸਭਨਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਨਾਲ ਕੰਮ ਕਰਨਾ ਚਾਹੀਦਾ ਹੈ, ਕੁਲਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਨ ਵਿਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਜੀ ਦੇ ਜੀਵਨ, ਪ੍ਰਾਪਤੀਆਂ ਅਤੇ ਰੱਜ ਕੇ ਵਿਰੋਧਤਾ ਦੇ ਬਾਵਜੂਦ ਸਮਾਜਕ ਤਾਣੇ-ਬਾਣੇ ਨੂੰ ਬਰਾਬਰਤਾ ਵਿਖਾਉਣ ਦੇ ਮਕਸਦ ਲਈ ਕੀਤੇ ਗਏ ਯਤਨਾਂ ਦੇ ਸਬੰਧ ਵਿਚ ਇਕ ਅੰਤਰਰਾਸ਼ਟਰੀ ਪੱਧਰ ਦਾ ਪ੍ਰੋਜੈਕਟ ਮਨ ਵਿੱਚ ਹੈ ਅਤੇ ਉਹ ਸਭਨਾਂ ਦੇ ਸਹਿਯੋਗ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦੇਣਗੇ, ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ, ਡਾ.ਕੁਲਦੀਪ ਸਿੰਘ, ਆਰ.ਪੀ. ਸ਼ਰਮਾ,ਹਰਮੇਸ਼ ਸਿੰਘ ਕੁੰਬੜਾ,ਰਜੀਵ ਵਸ਼ਿਸ਼ਟ ,ਪਰਮਜੀਤ ਸਿੰਘ ਕਾਹਲੋਂ ,ਸੁਮਿਤ ਸੋਢੀ ਹਾਜਰ ਸਨ।