ਲੁਧਿਆਣਾ, 08 ਮਈ : ਚੇਅਰਮੈਨ ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਸ੍ਰੀ ਸ਼ਰਨਪਾਲ ਸਿੰਘ ਮੱਕੜ ਨੇ ਦੱਸਿਆ ਕਿ ਯੋਜਨਾਬੰਦੀ ਵਿਭਾਗ ਪੰਜਾਬ ਦੇ ਪਲਾਨ ਸਕੀਮ ਪੀ.ਐਮ.3 ਅਨਟਾਈਡ ਫੰਡਜ ਆਫ ਸੀ.ਐਮ/ਐਫ.ਐਮ ਅਧੀਨ ਮੁੱਖ ਮੰਤਰੀ ਪੰਜਾਬ ਲਈ ਸਾਲ 2022-23 ਦੌਰਾਨ ਈਅਰਮਾਰਕ ਕੀਤੇ ਗਏ ਬੰਧਨ ਮੁਕਤ ਫੰਡਜ਼ ਵਿੱਚੋਂ ਜਿ਼ਲ੍ਹਾ ਲੁਧਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ 774.28 ਲੱਖ ਰੁਪਏ ਦੀ ਰਾਸ਼ੀ ਦੀ ਵਿੱਤੀ ਪ੍ਰਵਾਨਗੀ ਅਤੇ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਵਾਨ ਕੀਤੀ ਗਈ ਰਾਸ਼ੀ ਮੰਨਜੂਰੀ ਨੰਬਰ 25/2022-23 ਵਿੱਚ ਦਰਜ ਹਦਾਇਤਾਂ ਅਨੁਸਾਰ ਜਰਨਲ ਕੈਟੇਗਿਰੀ ਲਈ 526.51 ਲੱਖ ਰੁਪਏ ਅਤੇ ਸ਼ਪੈਸ਼ਲ ਕੰਪੋਨੈਟ ਸਬ ਪਲਾਨ ਲਈ 247.77 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਚੇਅਰਮੈਨ ਸ੍ਰੀ ਸ਼ਰਨਪਾਲ ਸਿੰਘ ਮੱਕੜ ਨੇ ਆਪਣੇ ਕੋਟੇ ਵਿੱਚੋਂ 11 ਲੱਖ 95 ਹਜ਼ਾਰ ਵਾਰਡ ਨੰਬਰ 43 ਦੇ ਸਰਕਾਰੀ ਪ੍ਰਾਇਮਰੀ ਸਕੂਲ ਗਰੀ, ਲੁਧਿਆਣਾ ਅਤੇ ਸਰਕਾਰੀ ਆਈ.ਟੀ.ਆਈ ਗਿੱਲ ਰੋਡ ਲੁਧਿਆਣਾ ਦੇ ਵਿਕਾਸ ਕਾਰਜਾਂ ਲਈ ਨਗਰ ਨਿਗਮ ਲੁਧਿਆਣਾ ਦੇ ਰਾਹੀਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਦੇ ਹਲਕਾ ਆਤਮ ਨਗਰ ਲਈ ਦਿੱਤੇ। ਸ੍ਰੀ ਮੱਕੜ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਹਲਕਾ ਲੁਧਿਆਣਾ ਪੂਰਬੀ ਦੇ ਵਿਕਾਸ ਕਾਰਜਾਂ ਲਈ 62 ਲੱਖ ਰੁਪਏ, ਹਲਕਾ ਲੁਧਿਆਣਾ ਉੱਤਰੀ ਲਈ 58.04 ਲੱਖ ਰੁਪਏ, ਹਲਕਾ ਲੁਧਿਆਣਾ ਕੇਂਦਰੀ ਲਈ 62.47 ਲੱਖ ਰੁਪਏ, ਹਲਕਾ ਲੁਧਿਆਣਾ ਦੱਖਣੀ ਲਈ 60 ਲੱਖ ਰੁਪਏ, ਹਲਕਾ ਆਤਿਮ ਨਗਰ ਲੁਧਿਆਣਾ ਲਈ 63 ਲੱਖ ਰੁਪਏ, ਹਲਕਾ ਲੁਧਿਆਣਾ ਪੱਛਮੀ ਲਈ 39.15 ਲੱਖ ਰੁਪਏ, ਹਲਕਾ ਰਾਏਕੋਟ ਲਈ 63 ਲੱਖ ਰੁਪਏ, ਹਲਕਾ ਸਮਰਾਲਾ ਲਈ 63 ਲੱਖ ਰੁਪਏ, ਹਲਕਾ ਜਗਰਾਉਂ ਲਈ 55 ਲੱਖ ਰੁਪਏ, ਹਲਕਾ ਸਾਹਨੇਵਾਲ ਲਈ 63 ਲੱਖ ਰੁਪਏ, ਹਲਕਾ ਖੰਨਾ ਲਈ 63 ਲੱਖ ਰੁਪਏ, ਹਲਕਾ ਪਾਇਲ ਲਈ 59.62 ਲੱਖ ਰੁਪਏ, ਹਲਕਾ ਗਿੱਲ ਲਈ 63 ਲੱਖ ਰੁਪਏ ਦੀ ਰਾਸ਼ੀ ਖਰਚ ਕਰਨ ਦੀ ਜਿ਼ਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਲੁਧਿਆਣਾ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।