ਲੁਧਿਆਣਾ, 8 ਮਈ : ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਵਿੱਚ ਮਾਨਸਿਕਤਾ ਦੀ ਵੰਨ ਸੁਵੰਨਤਾ 'ਤੇ ਇੱਕ ਮਹਿਮਾਨ ਭਾਸ਼ਣ ਦਾ ਆਯੋਜਨ ਕੀਤਾ ਗਿਆ। ਬੁਲਾਰੇ ਸ਼੍ਰੀ ਅਨਿਲ ਜੋਸ਼ੀ ਸਨ। ਸ਼੍ਰੀ ਜੋਸ਼ੀ ਸੀਨੀਅਰ ਸਲਾਹਕਾਰ ਆਈ ਬੀ ਐੱਮ ਇੰਡੀਆ ਰਿਸਰਚ ਲੈਬਜ਼, ਨਵੀਂ ਦਿੱਲੀ ਦੇ ਨਾਲ 12 ਸਾਲਾਂ ਤੋਂ ਪ੍ਰੋਗਰਾਮ ਨਿਰਦੇਸ਼ਕ ਵਜੋਂ ਜੁੜੇ ਹਨ। ਉਹ ਵੱਖ ਵੱਖ ਖੇਤਰ ਦੇ ਭਾਗੀਦਾਰਾਂ, ਪੇਸ਼ੇਵਰਾਂ, ਉਪਭੋਗਤਾਵਾਂ ਅਤੇ ਸਰਕਾਰ ਦੇ ਨਾਲ ਨੀਤੀ ਕਰਮਚਾਰੀਆਂ ਨਾਲ ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੇ ਲਿੰਗ, ਅਪਾਹਜਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਸਬੰਧ ਵਿੱਚ ਆਬਾਦੀ ਵਿੱਚ ਜੋ ਵਿਭਿੰਨਤਾ ਵੇਖੀ ਹੈ ਉਸ ਬਾਰੇ ਭਾਸ਼ਣ ਦਿੱਤਾ। ਸਮਾਜ ਦੇ ਹਰ ਵਰਗ ਨੂੰ ਨਿਆਂ ਦੇ ਵਿਚਾਰ 'ਤੇ ਜਾਗਰੂਕ ਕਰਦਿਆਂ ਆਪਸੀ ਤਾਲਮੇਲ ਰਾਹੀਂ ਸਫਲਤਾ ਬਾਰੇ ਉਨ੍ਹਾਂ ਗੱਲਬਾਤ ਕੀਤੀ। ਇਸ ਮੌਕੇ 'ਤੇ ਡਾ.ਕੁਲਦੀਪ ਸਿੰਘ ਮੁਖੀ ਵਿਭਾਗ, ਨੇ ਟਿੱਪਣੀ ਕੀਤੀ ਕਿ ਅਸੀਂ ਆਪਣੇ ਸਮਾਜ ਵਿੱਚ ਜੋ ਵਿਭਿੰਨਤਾ ਦੇਖਦੇ ਹਾਂ, ਉਸ ਦੇ ਨਾਲ ਸਮਾਨਤਾ ਵੀ ਹੋਣੀ ਚਾਹੀਦੀ ਹੈ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਪ੍ਰਸ਼ੰਸਾ ਅਤੇ ਧੰਨਵਾਦ ਦੇ ਭਾਵਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਡਾ. ਲੋਪਾਮੁਦਰਾ ਮਹਾਪਾਤਰਾ, ਸਹਾਇਕ ਪ੍ਰੋਫੈਸਰ ਨੇ ਸਭ ਦਾ ਧੰਨਵਾਦ ਕੀਤਾ।