ਬਠਿੰਡਾ, 13 ਅਪ੍ਰੈਲ : ਸਰਵਿਸ ਹਥਿਆਰ ਦੇ ਗਲਤੀ ਨਾਲ ਚੱਲਣ ਕਾਰਨ ਬਠਿੰਡਾ ਛਾਉਣੀ ਵਿਖੇ ਇੱਕ ਫੌਜੀ ਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਜਵਾਨ ਦੀ ਪਛਾਣ ਲਘੂ ਰਾਜ ਸ਼ੰਕਰ ਵਜੋਂ ਹੋਈ ਹੈ। ਬਠਿੰਡਾ ਕੈਂਟ ਥਾਣੇ ਦੇ ਐਸਐਚਓ ਗੁਰਦੀਪ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਫੌਜੀ ਜਵਾਨ ਦੀ ਅਚਾਨਕ ਅਸਲਾ ਚੱਲਣ ਨਾਲ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਬੁੱਧਵਾਰ ਨੂੰ ਛਾਉਣੀ ਵਿਖੇ ਹੋਏ 4 ਕਤਲਾਂ ਨਾਲ ਇਸ ਮੌਤ ਦਾ ਸਬੰਧ ਹੋਣਾ ਵੀ ਨਕਾਰਿਆ ਹੈ। ਅੱਜ ਭਾਰਤੀ ਫੌਜ਼ ਵੱਲੋਂ ਜੋ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ ਉਸ ਮੁਤਾਬਕ ਲੰਘੀ 11 ਅਪ੍ਰੈਲ ਨੂੰ ਛੁੱਟੀ ਤੋਂ ਵਾਪਸ ਪਰਤਿਆ ਸੀ। ਫੌਜ ਮੁਤਾਬਕ ਇਹ ਮਾਮਲਾ ਕਥਿਤ ਤੌਰ ਤੇ ਖੁਦਕੁਸ਼ੀ ਦਾ ਜਾਪਦਾ ਹੈ। ਪ੍ਰੈਸ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਬੀਤੇ ਦਿਨ ਬਠਿੰਡਾ ਫੌਜੀ ਛਾਉਣੀ ਵਿੱਚ ਹੋਈ ਚਾਰ ਜਵਾਨਾਂ ਦੇ ਕਤਲ ਦੀ ਵਾਰਦਾਤ ਨਾਲ ਇਸ ਘਟਨਾ ਦਾ ਕੋਈ ਸਬੰਧ ਨਹੀਂ। ਭਾਰਤੀ ਫੌਜ ਨੇ ਅੱਗੇ ਕਿਹਾ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਗੋਲੀ ਲੱਗਣ ਕਾਰਨ ਇੱਕ ਫੌਜੀ ਸ਼ਹੀਦ ਹੋ ਗਿਆ ਹੈ ਜੋ ਕੇ ਆਪਣੇ ਸਰਵਿਸ ਹਥਿਆਰ ਨਾਲ ਸੰਤਰੀ ਡਿਊਟੀ ਤੇ ਤਾਇਨਾਤ ਸੀ। ਕਾਂਸਟੇਬਲ ਕੋਲੋਂ ਸਿਰਫ ਇਕ ਹਥਿਆਰ ਦਾ ਘੋਲ ਅਤੇ ਕਾਰਤੂਸ ਦਾ ਡੱਬਾ ਮਿਲਿਆ ਹੈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।