- ਲੋਕਾਂ ਨੇ ਸਲੂਟ ਕਰਕੇ ਕੀਤੀ ਫੁੱਲਾਂ ਦੀ ਵਰਖਾ
ਮੁੱਲਾਂਪੁਰ ਦਾਖਾ 29 ਦਸੰਬਰ ( ਸਤਵਿੰਦਰ ਸਿੰਘ ਗਿੱਲ) –ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਜਾਂਗਪੁਰ ਵਿਖੇ ਇੱਕ ਡੇਰਾ ਸ਼ਰਧਾਲੂ ਦੀ ਮਿ੍ਰਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ। ਮਿ੍ਰਤਕ ਕੁਲਦੀਪ ਸਿੰਘ ਦੇ ਬੇਟੇ ਕਮਲਜੀਤ ਸਿੰਘ ਅਤੇ ਰਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਜਿਉਦੇ ਜੀਅ ਪ੍ਰਣ ਕੀਤਾ ਸੀ ਕਿ ਉਸਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਅੱਜ ਉਨ੍ਹਾਂ ਦੀ ਇੱਛਾ ਮੁਤਾਬਿਕ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਮੈਡੀਕਲ ਸਾਇੰਸ ਕਾਲਜ, ਗੋਰਖਪੁਰ (ਯੂਪੀ) ਲਈ ਦਾਨ ਕੀਤਾ ਗਿਆ । ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਸਰੀਰ ਤੇ ਰਿਸਰਚ ਕਰਕੇ ਬਿਮਾਰੀਆਂ ਦੀਆਂ ਨਵੀਆਂ ਨਵੀਆਂ ਖੋਜਾਂ ਕਰਨਗੇ। ਕੁਲਦੀਪ ਸਿੰਘ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਬੂਲੈਂਸ ਵਿਚ ਰੱਖਿਆ ਗਿਆ । ਮਿ੍ਰਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ, ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ‘ਕੁਲਦੀਪ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੂਜਾਊਂ ਨਾਅਰਿਆਂ ਦੇ ਨਾਲ ਕਾਫਲੇ ਦੇ ਰੂਪ ਵਿੱਚ ‘‘ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ ’’ ਦਾ ਨਾਅਰਾ ਲਾ ਕੇ ਰਵਾਨਾ ਕੀਤਾ । ਇਸ ਮੌਕੇ 85 ਮੈਂਬਰਾਂ ’ਚ ਸੰਦੀਪ ਇੰਸਾਂ, ਸੰਦੀਪ ਸ਼ਕਤੀ, ਰਾਕੇਸ਼ ਇੰਸਾਂ, ਜਗਜੀਤ ਇੰਸਾਂ, 85 ਮੈਂਬਰ ਭੈਣਾਂ ’ਚ ਕ੍ਰਿਸਨਾ, ਪਰਮਜੀਤ ਕੌਰ ਹੈਪੀ ਨੇ ਸ਼ਾਂਝੇ ਤੌਰ ’ਤੇ ਆਖਿਆ ਕਿ ਬਹੁਤ ਹੀ ਰੱਬੀ ਰੂਹ ਸੀ, ਬਾਈ ਕੁਲਦੀਪ ਸਿੰਘ ਇੰਸਾਂ, ਜੋ ਦੇਹਾਂਤ ਉਪਰੰਤ ਆਪਣਾ ਸਰੀਰਦਾਨ ਕੀਤਾ। ਸਰੀਰ ਦਾਨ ਕਰਨ ਦੇ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਅਨੇਕਾਂ ਬਿਮਾਰੀਆਂ ਦੀ ਖੋਜ ਕਰਦੇ ਹਨ ਇਸ ਪਰਿਵਾਰ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਅੱਗੇ ਆਖਿਆ ਕਿ ਇਸ ਪਰਿਵਾਰ ਦਾ ਇਹ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਕਾਮਰੇਡ ਸੁਭਾਸ ਚੰਦ ਗਰਗ, ਸੁਖਵਿੰਦਰ ਸਿੰਘ, ਬਾਬਾ ਭਜਨ ਸਿੰਘ, ਸੁਖਦੇਵ ਸਿੰਘ, ਰਣਧੀਰ ਸਿੰਘ, ਬਲਜੀਤ ਸਿੰਘ, ਸੁਨੀਲ ਕੁਮਾਰ ਸੰਨੀ, ਦਲਜੀਤ ਸਿੰਘ ਮੋਗਾ, ਹਰਦਿਆਲ ਸਿੰਘ, ਕਰਨੈਲ ਸਿੰਘ, ਲਾਡੀ ਹਠੂਰ, ਰਣਜੀਤ ਕੌਰ ਪਤਨੀ, ਅੰਮ੍ਰਿਤਪਾਲ ਕੌਰ, ਕਰਨਜੌਤ ਕੌਰ, ਪ੍ਰਭਜੌਤ ਕੌਰ,ਬੇਟਾ ਰਮਨਜੀਤ ਸਿੰਘ ਰਮਨਾ, ਪੋਤੀ ਰੂਹਪ੍ਰੀਤ ਕੌਰ, ਪੋਤਾ ਅਰਮਾਨ, ਦੋਹਤਾ ਐਸ਼ਨੂਰ, ਦੋਹਤੀਆਂ ਜੈਸਮੀਨ ਆਦਿ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈਆਂ ਨੇ ਮਿ੍ਰਤਕ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਜਾਂਦੀ ਵਾਰ ਮਾਰਿਆ ਸਲੂਟ ਹਾਜਰੀਨ ’ਚ ਰਿਸਤੇਦਾਰ, ਇਲਾਕਾ ਨਿਵਾਸੀ ਸਮੇਤ ਪਿੰਡ ਵਾਸੀ ਵੱਡੀ ਤਾਦਾਦ ’ਚ ਹਾਜਰ ਸਨ।