ਰਾਏਕੋਟ, 09 ਮਈ ( ਦਿਓਲ) : ਸਿੱਖਿਆ ਮੰਤਰਾਲਾ ਭਾਰਤ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਜਾਦੀ ਕਾ ਅਮ੍ਰਿਤ ਮਹਾਂ ਉਤਸਵ ਅਧੀਨ ਬਾਲ ਖੇਡ ਦਿਵਸ ਸਰਕਾਰੀ ਸੀਨੀਅਰ ਸੈਕ਼ੰਡਰੀ ਸਕੂਲ ਸ਼ਹਿਬਾਜ਼ਪੁਰਾ ਵਿਖੇ ਮਨਾਇਆ ਗਿਆ। ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ-ਆਪਣੇ ਹਾਊਸ ਮੁਤਾਬਿਕ ਵੱਖ-ਵੱਖ ਵੰਨਗੀਆਂ ਵਿਚ ਭਾਗ ਲਿਆ। ਜਿਸ ਵਿਚ ਫੁੱਟਬਾਲ, ਰੱਸਾਕੱਸੀ, ਰਿਲੇਅ ਰੇਸ , 100 ਮੀਟਰ, ਮੈਰਾਥਨ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਦੀ ਸ਼ੁਰੂਆਤ ਪ੍ਰਿੰਸੀਪਲ ਸ. ਗੁਰਮੇਲ ਸਿੰਘ ਦੁਆਰਾ ਫੁੱਟਬਾਲ ਦੇ ਖਿਡਾਰੀਆਂ ਨੂੰ ਨਿਰੋਗ ਸਹਿਤ ਲਈ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਹਨਾਂ ਮੁਕਾਬਲਿਆਂ ਵਿਚ ਫੁੱਟਬਾਲ ਖੇਡ ਵਿਚ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ ਉਤੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਰਹੇ। ਰਿਲੇਅ ਰੇਸ (ਲੜਕੀਆਂ) ਵਿੱਚ ਪਹਿਲੇ ਸਥਾਨ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਦੂਸਰੇ ਸਥਾਨ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਰਿਲੇਅ ਰੇਸ (ਲੜਕੇ) ਵਿੱਚ ਪਹਿਲੇ ਸਥਾਨ ਉਪਰ ਸਾਹਿਬਜ਼ਾਦਾ ਫਤਿਹ ਸਿੰਘ ਅਤੇ ਦੂਸਰੇ ਤੇ ਜੁਝਾਰ ਸਿੰਘ ਹਾਊਸ ਰਹੇ। 100 ਮੀਟਰ ਰੇਸ ( ਲੜਕੇ) ਮੈਰਾਥਨ ਰੇਸ ਵਿੱਚ 6ਵੀਂ ਤੋਂ 8ਵੀਂ ਲੜਕੀਆਂ ਵਿੱਚ ਪਹਿਲਾ ਸਥਾਨ ਗਗਨਦੀਪ ਕੌਰ ਦੂਸਰਾ ਰਮਨਦੀਪ ਕੌਰ ਤੀਸਰਾ ਗੁਰਲੀਨ ਕੌਰ 9ਵੀਂ ਤੋਂ 12ਵੀਂ ਕੁੜੀਆਂ ਵਿੱਚੋਂ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਬੇਅੰਤ ਕੌਰ, ਹਰਸਿਮਰਨ ਕੌਰ ਅਤੇ ਮਨਵੀਰ ਕੌਰ ਨੇ ਹਾਸਲ ਕੀਤਾ। ਇਸੇ ਤਰ੍ਹਾਂ 6ਵੀਂ ਤੋਂ 8ਵੀਂ ਲੜਕੇ ਪਹਿਲਾ ਸਥਾਨ ਗਗਨਦੀਪ ਸਿੰਘ ਦੂਸਰਾ ਕਰਨਵੀਰ ਸਿੰਘ ਤੀਸਰਾ ਗੁਰਤੇਜ ਸਿੰਘ ਅਤੇ 9ਵੀਂ ਤੋਂ 12ਵੀਂ ਲੜਕੇ ਦਿਲਪ੍ਰੀਤ ਸਿੰਘ, ਨਵਦੀਪ ਸਿੰਘ ਅਤੇ ਰੌਸ਼ਨ ਕੁਮਾਰ ਕ੍ਰਮਵਾਰ ਪਹਿਲੇ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ। ਇਸ ਤੌਂ ਇਲਾਵਾ ਰੱਸਾਕੱਸੀ ਅਤੇ ਚਮਚ ਰੇਸ ਮੰਨੋਰੰਜਨ ਦੇ ਤੌਰ ਤੇ ਕਰਵਾਈਆਂ ਗਈਆਂ। ਇਸ ਸਮੇਂ ਪ੍ਰਿੰਸੀਪਲ ਸ. ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਜਸਵਿੰਦਰ ਸਿੰਘ ਲਿੱਟ, ਸੁਖਦੇਵ ਸਿੰਘ ਬਰਮੀ, ਰਾਜ ਕੁਮਾਰ, ਅਮਨਦੀਪ ਸਿੰਘ , ਪਰਮਜੀਤ ਸਿੰਘ, ਅਮਿਤ ਕੁਮਾਰ, ਤਜਿੰਦਰ ਸਿੰਘ, ਮੁਕੇਸ਼ ਲਤਾ, ਰਾਖੀ, ਦੇਵੀ ਰਾਣੀ ਅਤੇ ਸੁਰਿੰਦਰਪਾਲ ਕੌਰ ਆਦਿ ਹਾਜ਼ਰ ਸਨ।