ਬਰਨਾਲਾ, 23 ਨਵੰਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਅਤੇ ਸ਼੍ਰੀ ਕੁਲਵਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ , ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ।ਇਸ ਮੌਕੇ ਵਾਈ.ਐੱਸ ਸਕੂਲ ਅਤੇ ਸਪਰਿੰਗ ਵੈਲੀ ਸਕੂਲ ਬਰਨਾਲਾ ਦੀਆਂ ਬੱਸਾਂ ਚੈੱਕ ਕੀਤੀਆਂ ਗਈਆਂ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀ ਹਰਬੰਸ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਸਮੇਂ-ਸਮੇਂ ‘ਤੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਜਿਵੇਂ ਸੀ.ਸੀ.ਟੀ.ਵੀ ਕੈਮਰਾ ,ਖਿੜਕੀ ‘ਤੇ ਲੋਹੇ ਦੀ ਗਰਿੱਲ ,ਫਸਟ ਏਡ ਬਾਕਸ ,ਲੇਡੀ ਕੰਡਕਟਰ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬਲਜਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸਸ) ਨੇ ਬੱਸਾਂ ਦੇ ਡਰਾਇਵਰਾਂ ਨੂੰ ਦੱਸਿਆ ਕਿ ਬੱਚਿਆ ਦੀ ਸੁਰੱਖਿਆ ਨੂੰ ਉਹ ਪਹਿਲ ਦੇਣ ਅਤੇ ਪਾਲਿਸੀ ਤਹਿਤ ਜੋ ਵੀ ਨਿਯਮ ਹਨ ਉਹ ਜਲਦ ਤੋਂ ਜਲਦ ਪੂਰਾ ਕਰਨ । ਟ੍ਰੈਫਿਕ ਵਿਭਾਗ ਵੱਲੋਂ ਏ.ਐਸ.ਆਈ ਅਮਰੀਕ ਸਿੰਘ ਅਤੇ ਹੈੱਡ ਕਾਂਸਟੇਬਲ ਬਲਕਾਰ ਸਿੰਘ ਨੇ ਦੱਸਿਆ ਕਿ ਡਰਾਇਵਰਾਂ ਕੋਲ ਵਾਹਨ ਦੇ ਕਾਗਜਾਤ ਪੂਰੇ ਹੋਣੇ ਚਾਹੀਦੇ ਹਨ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਿੱਚੋਂ ਸ਼੍ਰੀਮਤੀ ਗੁਰਜੀਤ ਕੌਰ, ਸ਼੍ਰੀ ਗਗਨਦੀਪ ਗਰਗ, ਸ਼੍ਰੀਮਤੀ ਕਮਲਦੀਪ ਕੋਰ ਵੀ ਸ਼ਾਮਿਲ ਸਨ।