ਫ਼ਤਹਿਗੜ੍ਹ ਸਾਹਿਬ, 02 ਜੂਨ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਵੱਲੋਂ ਚਾਵਲਾ ਚੌਂਕ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਖਾਮੀਆਂ ਪਾਈਆਂ ਜਾਣ ਵਾਲੀਆਂ ਤਿੰਨ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਸਕੂਲ ਪ੍ਰਿੰਸੀਪਲਾਂ ਨੂੰ ਕਿਹ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਸਾਂ ਸਕੂਲਾਂ ਵਿੱਚ ਹੀ ਖੜ੍ਹੀਆਂ ਕੀਤੀਆਂ ਜਾਣ ਅਤੇ ਛੁੱਟੀਆਂ ਖਤਮ ਹੋਣ ਤੇ ਸਕੂਲੀ ਬੱਸਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਦਰੁਸਤ ਕਰਕੇ ਹੀ ਸੜ੍ਹਕਾਂ ਤੇ ਉਤਾਰਿਆ ਜਾਵੇ। ਸ਼੍ਰੀ ਮਹਿਮੀ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਕਿ ਜਿਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਹਨਾਂ ਨੂੰ ਸਕੂਟਰੀ/ਮੋਟਰ ਸਾਈਕਲ ਜਾਂ ਫਿਰ ਬੁਲੇਟ ਤੇ ਸਕੂਲ ਨਾ ਭੇਜਿਆ ਜਾਵੇ ਅਤੇ ਨਾ ਹੀ ਆਟੋ ਰਾਹੀਂ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਅਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਲਗਾਤਾਰ ਮਾਨੀਟਰਿੰਗ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਬੱਚਿਆਂ ਦੇ ਮਾਪਿਆ ਇਸ ਗੱਲ ਦਾ ਧਿਆਨ ਨਹੀਂ ਦੇ ਰਹੇ ਕਿ ਸਕੂਲ ਬੱਸਾ ਓਵਰਲੋਡ ਹਨ ਜਾਂ ਨਹੀਂ, ਸਕੂਲ ਬੱਸ ਵਿੱਚ ਨਿਯਮਾਂ ਅਨੁਸਾਰ ਲੇਡੀ ਅਟੈਂਡਡੈਟ ਮੌਜੂਦ ਹੈ ਜਾਂ ਨਹੀਂ। ਸੋ ਮਾਪਿਆਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣ ਦੀ ਜਰੂਰਤ ਹੈ। ਉਹਨਾਂ ਦੱਸਿਆਂ ਕਿ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਹਰ ਇੱਕ ਬੱਸ ਜਿਸ ਵਿੱਚ ਬੱਚੀਆਂ ਸਫਰ ਕਰ ਰਹੀਆਂ ਹੋਣ ਵਿੱਚ ਲੇਡੀ ਅਟੈਂਡਿਡ ਹੋਣੀ ਜਰੂਰੀ ਹੈ। ਇਸ ਮੌਕੇ ਪਰਮਿੰਦਰ ਸਿੰਘ ਏ.ਐਸ.ਆਈ ਟਰੈਫਿਕ ਪੁਲਿਸ, ਅਨਿਲ ਕੁਮਾਰ ਕਾਊਂਸਲਰ, ਹਰਬੰਸ ਸਿੰਘ ਪੀ.ਟੀ.ਆਈ. ਅਤੇ ਵਿਕਰਮ ਮਹਿੰਗੀ ਤੋਂ ਇਲਾਵਾ ਹੋਰ ਪਤਵੰਤੇ ਤੇ ਕਮੇਟੀ ਮੈਂਬਰ ਮੌਜੂਦ ਸਨ