ਮੋਬਾਇਲ ਖੋਹਣ ਵਾਲਿਆ ਤੇ ਹੋਇਆ ਪਰਚਾ ਦਰਜ

ਜਗਰਾਉ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਮੁਦਈ ਨੇ ਬਿਆਨ ਅਨੁਸਾਰ ਦੱਸਿਆ ਕਿ ਮੈਂ ਤੇ ਮੇਰੀ ਲੜਕੀ ਜੈਸਮੀਨ ਕੌਰ ਬੀਤੀ ਦਿਨੀ ਗੁਰਦੁਆਰਾ ਮੈਹਤਿਆਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੀ ਸਕੂਟਰੀ ਤੇ ਸਵਾਰ ਹੋ ਕੇ  ਗਈਆ ਸਨ ਤਾਂ ਜਦੋ ਅਸੀ ਦੋਨਾਂ ਜਾਣੀਆਂ ਗੁਰਦੁਆਰਾ ਸਾਹਿਬ ਮੱਥਾ ਟੇਕ ਵਾਪਿਸ ਪਿੰਡ ਮਣੂਕੇ ਸਾਂਮ ਨੂੰ ਆ ਰਹੀਆ ਸਨ ਤਾਂ ਪਿੰਡ ਮੱਲ੍ਹਾ  ਵਾਲੀ ਸਾਈਡ ਤੋ ਤਿੰਨ ਮੋਨੇ ਵਿਅਕਤੀ ਮੋਟਰਸਾਈਕਲ  ਤੇ ਜਿਸ ਨੰ: ਪੀਬੀ-29ਏਡੀ 4577  ਤੇ ਸਵਾਰ ਹੋ ਕੇ ਆਏ ਜਿੰਨਾਂ ਵੱਲੋ ਸਾਡੀ ਸਕੂਟਰੀ ਵਿੱਚ ਲੱਤ ਮਾਰਕੇ ਸਾਨੂੰ ਸੁੱਟ ਦਿਤਾ ਤੇ ਡਰਾਉਣ ਧਮਕਾਉਣ ਲੱਗ ਪਏ  ਮੇਰੀ ਲੜਕੀ ਤੋ ਐਮ ਆਈ ਫੋਨ ਖੋ ਕੇ ਮੋਟਰਸਾਈਕਲ ਤੇ ਮਾਣੂਕੇ ਵਾਸੀ ਸਾਈਡ ਵੱਲ ਭੱਜ ਗਏ। ਜਿੰਨਾਂ ਦੀ ਅਸੀ ਆਪਣੇ ਤੌਰ ਭਾਲ ਕਰਦੇ ਰਹੇ ।ਹੁਣ ਸਾਨੂੰ ਪਤਾ ਲੱਗ ਕੇ ਸਾਡਾ ਫੋਨ ਲਵਪ੍ਰੀਤ ਸਿੰਘ ਉਰਫ ਬਲਾਰਾ ਪੁੱਤਰ ਕਿੰਦਰ ,ਲਵਪ੍ਰੀਤ ਸਿੰਘ ਉਰਫ ਬੱਗੀ ਪੁੱਤਰ ਜਗਤਾਰ ਸਿੰਘ ਵਾਸੀ ਚੂਹੜ ਚੱਕ (ਮੋਗਾ) ਅਤੇ ਜਸਵੀਰ ਸਿੰਘ  ਪੁੱਤਰ ਪ੍ਰੀਤਮ ਸਿੰਘ ਵਾਸੀ ਕਾਉਕੇ ਕਲਾਂ ਵੱਲੋ ਮੋਬਾਇਲ ਖੋਹ ਕੇ ਲੈ ਗਏ ਸਨ। ਜਿੰਨਾਂ ਦੇ ਖਿਲਾਫ ਥਾਣਾ ਹਠੂਰ ਵਿਖੇ ਏ ਐਸ.ਆਈ ਕੁਲਦੀਪ ਕੁਮਾਰ ਵੱਲੋ  ਧਾਰਾ 379-ਬੀ,34 ਬੀ/ਡੀਐਮ ਤਹਿਤ ਮਕੱਦਮਾ ਦਰਜ ਕਰ ਲਿਆ ਹੈ।