ਮੁੱਲਾਂਪੁਰ ਦਾਖਾ, 17 ਮਈ (ਸਤਵਿੰਦਰ ਸਿੰਘ ਗਿੱਲ) : ਪਿਛਲੇ ਕਰੀਬ ਦੋ ਮਹੀਨਿਆਂ ਤੋ ਹਲਕੇ ਦਾਖੇ ਦੇ ਵੱਡੀ ਗਿਣਤੀ ਮੋਹਤਵਰ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਨਾਲ ਜਿੱਥੇ ਹਲਕੇ ਦਾਖੇ ਵਿੱਚ ਆਮ ਆਦਮੀ ਪਾਰਟੀ ਮਜ਼ਬੂਤ ਹੋ ਰਹੀ ਹੈ ਉਥੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦਾ ਵੀ ਸਿਆਸੀ ਕੱਦ ਹੋਰ ਉੱਚਾ ਹੋ ਰਿਹਾ ਹੈ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਮਾਜਰੀ ਤੋ ਆਪ ਆਗੂ ਮੋਹਣ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਸੀਨੀਅਰ ਆਪ ਆਗੂ ਮੋਹਣ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਜੱਦੀ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ ਅਤੇ ਲਾਗਲੇ ਪਿੰਡ ਖੰਜਰਵਾਲ ਦੀ ਪੰਚਾਇਤ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਸੀ ਜਿਸ ਕਰਕੇ ਦੂਜੀਆਂ ਰਵਾਇਤੀ ਪਾਰਟੀਆਂ ਨੂੰ ਕਰਾਰਾ ਝਟਕਾ ਲੱਗਾ ਸੀ । ਸਰਪੰਚ ਪਰਮਿੰਦਰ ਸਿੰਘ ਮਾਜਰੀ ਤੇ ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ ਦਾ ਇਲਾਕੇ ਭਰ ਵਿੱਚ ਬਹੁਤ ਵਧੀਆ ਅਸਰ ਰਸੂਖ ਹੈ। ਮੋਹਣ ਸਿੰਘ ਨੇ ਦੱਸਿਆ ਕਿ ਅੱਜ ਹਲਕੇ ਦਾਖੇ ਦੇ ਵੱਡੇ ਪਿੰਡ ਕੁਲਾਰ ਦੇ ਸਰਪੰਚ ਹਰਜੀਤ ਸਿੰਘ ਤੇ ਪਿੰਡ ਕੁਲਾਰ ਦੇ ਵਸਨੀਕ ਤੇ ਬਲਾਕ ਸੁਧਾਰ ਤੋ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਹਰਮਨ ਕੁਲਾਰ ਵੀ ਵੱਡੇ ਇਕੱਠ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਹਨਾਂ ਦਾ ਅੱਜ ਹਲਕਾ ਇੰਚਾਰਜ ਕੇ ਐਨ ਐਸ ਕੰਗ ਨੇ ਸਰੋਪਾਊ ਨਾਲ ਸਨਮਾਨ ਕੀਤਾ ਅਤੇ ਡਾਕਟਰ ਕੰਗ ਵਲੋ ਇਹਨਾ ਨੂੰ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਇਹਨਾ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਜਰੂਰ ਮਿਲੇਗਾ। ਮੋਹਣ ਸਿੰਘ ਮਾਜਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਤੋ ਪੂਰੀ ਤਰਾਂ ਸੰਤੁਸ਼ਟ ਹਨ ਜਿਸ ਦੀ ਤਾਜ਼ਾ ਮਿਸਾਲ ਜਲੰਧਰ ਦੀ ਜਿਮਨੀ ਲੋਕ ਸਭਾ ਚੋਣ ਤੋ ਮਿਲਦੀ ਹੈ ਜਿੱਥੇ ਆਪ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਹੋਈ ਹੈ। ਮਾਜਰੀ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਹਲਕੇ ਦੇ ਹੋਰ ਵੱਡੀ ਗਿਣਤੀ ਪੰਚ ਸਰਪੰਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਜਿਸ ਨਾਲ ਜਿੱਥੇ ਆਮ ਆਦਮੀ ਪਾਰਟੀ ਨੂੰ ਮਜਬੂਤੀ ਮਿਲੇਗੀ ਉਥੇ ਹਲਕਾ ਇੰਚਾਰਜ ਡਾਕਟਰ ਕੇ ਐਨ ਐਸ ਕੰਗ ਦਾ ਵੀ ਸਿਆਸੀ ਕੱਦ ਹੋਰ ਉੱਚਾ ਹੋਵੇਗਾ।