- ਜ਼ਿੰਦਗੀ ਨੂੰ ਸਮਝਦੇ ਹੀ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ : ਬਾਵਾ
ਲੁਧਿਆਣਾ, 5 ਅਪ੍ਰੈਲ : ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਆਪਣਾ ਜਨਮਦਿਨ ਪ੍ਰਭੂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਗੂੰਗੇ ਬਹਿਰੇ ਬੱਚਿਆਂ ਨਾਲ ਕੇਕ ਕੱਟਿਆ। ਉਹਨਾਂ ਦੀ ਬੇਟੀ ਪੂਜਾ ਬਾਵਾ ਨੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਖ਼ੂਨਦਾਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਓ.ਬੀ.ਸੀ. ਵਿਭਾਗ ਦੇ ਵਾਈਸ ਚੇਅਰਮੈਨ ਰੇਸ਼ਮ ਸਿੰਘ ਸੱਗੂ ਨੇ ਬੂਟੇ ਲਗਾ ਕੇ ਜਨਮਦਿਨ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਜਦਕਿ ਲੁਧਿਆਣਾ ਫ਼ਸਟ ਕਲੱਬ ਦੇ ਮੈਂਬਰਾਂ ਨੇ ਕੇਕ ਕੱਟਿਆ। ਇਸ ਸਮੇਂ ਗੁਰਵਿੰਦਰ ਕੈਰੋਂ ਨੇ ਬੁੱਕੇ ਭੇਂਟ ਕੀਤੇ ਅਤੇ ਅਜੀਤ ਸਿੰਘ ਚਾਵਲਾ ਜਨਰਲ ਸੈਕਟਰੀ ਸਤਲੁਜ ਕਲੱਬ ਅਤੇ ਸਾਬਕਾ ਜਨਰਲ ਸਕੱਤਰ ਰੋਹਿਤ ਦੱਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਸਮੇਂ ਕੁਲਵਿੰਦਰ ਸਿੰਘ ਚਾਨੇ ਜਨਰਲ ਸਕੱਤਰ ਬਾਬਾ ਵਿਸ਼ਵਕਰਮਾ ਫਾਊਂਡੇਸ਼ਨ ਲੁਧਿਆਣਾ ਅਤੇ ਬੱਬੂ ਟਰਬਨ ਨੇ ਬਾਵਾ ਦੇ ਗ੍ਰਹਿ ਵਿਖੇ ਪਹੁੰਚ ਕੇ ਕੇਕ ਕੱਟਦਿਆਂ ਉਹਨਾਂ ਨੂੰ ਵਧਾਈ ਦਿੱਤੀ। ਬਾਅਦ ਦੁਪਹਿਰ ਰਕਬਾ ਭਵਨ ਵਿਖੇ ਮਿਠਾਈਆਂ ਵੰਡ ਕੇ ਅਤੇ ਬੁੱਕੇ ਭੇਂਟ ਕਰਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ, ਅਮਰੀਕਾ ਤੋਂ ਬਹਾਦਰ ਸਿੰਘ ਸਿੱਧੂ ਟਰੱਸਟੀ, ਪਵਨ ਗਰਗ ਪ੍ਰਧਾਨ ਅਗਰਵਾਲ ਸਮਾਜ, ਲਵਲੀ ਚੌਧਰੀ ਪ੍ਰਧਾਨ ਗੁੱਜਰ ਸਮਾਜ ਪੰਜਾਬ ਹਾਜ਼ਰ ਸਨ। ਉਪਰੋਕਤ ਸਾਰੇ ਸਮਾਗਮਾਂ ਵਿਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਇਸ ਸਮੇਂ ਸ਼੍ਰੀ ਬਾਵਾ ਨੇ ਸਭ ਦੋਸਤਾਂ ਦਾ ਹਾਰਦਿਕ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜ਼ਿੰਦਗੀ ਦੇ ਤੀਸਰੇ ਪੜਾਅ ਵਿਚ ਸ਼ਾਮਲ ਹੋ ਗਏ ਹਾਂ। ਉਹਨਾਂ ਕਿਹਾ ਕਿ ਜ਼ਿੰਦਗੀ ਨੂੰ ਸਮਝਦੇ ਸਮਝਦੇ ਹੀ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਵਿਚ ਆਉਂਦਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਰਕ ਦੇ ਰਸਤੇ ਹਨ। ਇਹਨਾਂ ਤੋਂ ਬਚ ਕੇ ਨਿਮਰਤਾ, ਸਹਿਜ, ਸਚਾਈ, ਸਪਸ਼ਟਤਾ ਦੇ ਰਸਤੇ ਚੱਲਕੇ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।