ਮੁੱਲਾਂਪੁਰ ਦਾਖਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ) : ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਵਧੀਆਂ ਗੱਡੀਆਂ ਦੇ ਕੇ ਵੱਖ-ਵੱਖ ਜਿਲਿ੍ਹਆਂ ਦੇ ਥਾਣਿਆਂ ਨੂੰ ਭੇਜੀਆਂ ਸਨ। ਜੋ ਕਿ ਅੱਜ ਸਥਾਨਕ ਕਸਬੇ ਅੰਦਰ ਇੱਕ ਟੀਮ ਪੱਕੇ ਤੌਰ ’ਤੇ ਪੁੱਜੀ। ਜਿਸਦੀ ਅਗਵਾਈ ਏ.ਐੱਸ.ਆਈ ਰਣਜੀਤ ਸਿੰਘ ਕਰ ਰਹੇ ਸਨ, ਉਨ੍ਹਾਂ ਨਾਲ ਸਾਹਿਲਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਕਰ ਰਹੇ ਸਨ। ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ, ਸਮਾਜ ਸੇਵੀਆਂ ਵੱਲੋਂ ਇਨ੍ਹਾਂ ਦਾ ਗੁਲਦਸਤੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰਵਾਸੀਆਂ ਵੱਲੋਂ ਜਿੱਥੇ ਉਕਤ ਟੀਮ ਨੂੰ ਜੀਆਇਆ ਕਿਹਾ ਉੱਥੇ ਹੀ ਸ਼ਹਿਰ ਅੰਦਰ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਉਣ ਵਾਲੇ ਟਰੈਫਿਕ ਇੰਚਾਰਜ ਪਰਮਜੀਤ ਸਿੰਘ ਦਾ ਵੀ ਸਵਾਗਤ ਕੀਤਾ ਗਿਆ। ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸਾਂ-ਨਿਰਦੇਸ਼ਾਂ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਫਸਰਾਂ ਦੀ ਰਹਿਨੁਮਾਈ ਹੇਠ ਉਨ੍ਹਾਂ ਦੀ ਟੀਮ ਦਿਨ ਵੇਲੇ ਸੜਕੀ ਹਾਦਸਿਆਂ ਦੌਰਾਨ ਜਖਮੀ ਹੋਏ ਰਾਹਗੀਰਾਂ ਨੂੰ ਚੁੱਕ ਕੇ ਹਸਪਤਾਲ ਸਮੇਂ ਸਿਰ ਪਹੁਚੇਗੀ। ਜਿਸ ਨਾਲ ਕੀਮਤੀ ਜਾਨ ਬਚੇਗੀ। ਉਨ੍ਹਾਂ ਦੇ ਏ.ਐੱਸ.ਆਈ ਬਲਜੀਤ ਸਿੰਘ ਸਮੇਤ ਛੇ ਲੜਕੇ ਸਾਹਿਲਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਕਰਨਵੀਰ ਸਿੰਘ, ਸੰਜੂ ਕੁਮਾਰ, ਮੋਹਿਤ ਸਿਡਾਣਾ, ਅਕਾਸ਼ਦੀਪ ਸਿੰਘ ਅਤੇ ਤਿੰਨ ਲੜਕੀਆਂ ਜਿਨ੍ਹਾਂ ਵਿੱਚ ਅਮਨਦੀਪ ਕੌਰ, ਜਸਪ੍ਰੀਤ ਕੌਰ, ਨੀਤੂ ਕੁਮਾਰੀ ਜੋ ਕਿ ਦਿਨ-ਰਾਤ ਲੋਕਾਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਕਰਨਗੇ। ਬਲਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਰਾਤ ਵੇਲੇ ਆਪਣੀ ਡਿਊਟੀ ਕਰਨਗੇ। ਉਨ੍ਹਾਂ ਕੋਲ ਲੁਧਿਆਣਾ-ਫਿਰੋਜਪੁਰ ਰੋਡ, ਰਾਏਕੋਟ-ਬਰਨਾਲਾ ਰੋਡ ਜੋ ਕਿ ਦੱਧਾਹੂਰ ਤੱਕ ਜਾਣਗੇ। ਅਮਰੀਕ ਸਿੰਘ ਤਲਵੰਡੀ, ਕੁਲਦੀਪ ਸਿੰਘ ਰਾਜੂ ਜਿਊਲਰਜ਼, ਮਾ. ਅਜਮੇਲ ਸਿੰਘ ਮੋਹੀ, ਸੱਜਣ ਕੁਮਾਰ ਗੋਇਲ, ਅਮਨ ਮੁੱਲਾਂਪੁਰ, ਕ੍ਰਿਸ਼ਨ ਕੁਮਾਰ ਬੰਟੀ ਸਮੇਤ ਹੋਰਨਾਂ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਇਹ ਫੋਰਸ ਸੱਚਮੁੱਚ ਇਨਸਾਨੀਅਤ ਦਾ ਫਰਜ ਅਦਾ ਕਰਨਗੇ। ਹਾਜਰੀਨ ’ਚ ਦਵਿੰਦਰ ਸਿੰਘ ਸੇਖੋਂ, ਬਲਦੇਵ ਦੇਬੀ, ਚਮਨ ਫਰੂਟਾਂ, ਕਮਲ ਦਾਖਾ ਸਮੇਤ ਹੋਰ ਵੀ ਹਾਜਰ ਸਨ।