ਮੋਹਾਲੀ, 03 ਅਪ੍ਰੈਲ : ਦੀ ਹੋਲੀ ਵੰਡਰ ਸਮਾਰਟ ਸਕੂਲ ਦੇ ਡਾਇਰੈਕਟਰ ਅਸ਼ਵੀਨ ਅਰੋੜਾ ਨੂੰ ਮਹਿਲਾ ਲੀਡਰਸ਼ਿਪ ਫੋਰਮ ਅਤੇ ਗਲੋਬਲ ਐਂਪਾਇਰ ਈਵੈਂਟਸ ਦੁਆਰਾ "ਯੰਗ ਡਾਇਨੈਮਿਕ ਡਾਇਰੈਕਟਰ ਆਫ਼ ਦਿ ਈਅਰ" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ।ਦਿੱਲੀ ਦੇ ਹੋਟਲ ਰੈਡੀਸਨ ਬਲ਼ੂ ਵਿਖੇ ਏਸ਼ੀਅਨ ਅਮੀਰਾਤ ਡੋਮੀਨੈਸ ਕਾਨਫ਼ਰੰਸ 2023 ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਅਸ਼ਵੀਨ ਅਰੋੜਾ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਨੌਜਵਾਨ ਮਹਿਲਾ ਉਦਯੋਗਪਤੀ ਹੋਣ ਅਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਲਈ ਹੈ।ਇਸ ਪੁਰਸਕਾਰ ਲਈ ਦੇਸ਼ ਭਰ ਦੇ ਵੱਖ ਵੱਖ ਸਕੂਲਾਂ ਵਿਚ ਕਰਵਾਏ ਗਏ ਸਰਵੇਖਣ ਅਧੀਨ ਇਸ ਪੁਰਸਕਾਰ ਲਈ ਉਨ੍ਹਾਂ ਦੀ ਚੋਣ ਹੋਈ। ਇਸ ਸਰਵੇਖਣ ਅਧੀਨ ਨਾ ਸਿਰਫ਼ ਕਿਸੇ ਨੌਜਵਾਨ ਮਹਿਲਾ ਵੱਲੋਂ ਸਕੂਲ ਦੀ ਵਾਗਡੋਰ ਬਿਹਤਰੀਨ ਤਰੀਕੇ ਨਾਲ ਸੰਭਾਲਣਾ ਸ਼ਾਮਿਲ ਹੈ। ਬਲਕਿ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆਂ ਦਿੰਦੇ ਹੋਏ ਸਹੀ ਦਿਸ਼ਾ ਦੀ ਸਿੱਖਿਆਂ ਅਤੇ ਸਫਲ ਜੀਵਨ ਲਈ ਉਨ੍ਹਾਂ ਨੂੰ ਬਿਹਤਰੀਨ ਰਸਤਾ ਵਿਖਾਉਣਾ ਵੀ ਸ਼ਾਮਿਲ ਹੈ। ਉਸ ਸਕੂਲ ਵਿਚ ਬੱਚਿਆਂ ਨੂੰ ਆਪਣੀ ਸਿੱਖਿਆ ਦੇ ਸਾਰੇ ਪਹਿਲੂਆਂ ਜਿਵੇਂ ਕਿ ਸਰੀਰਕ, ਮਾਨਸਿਕ ਭਾਸ਼ਾਈ ਭਾਵਨਾਤਮਕ ਤੌਰ 'ਤੇ ਰਚਨਾਤਮਿਕ ਹੋਣ ਅਤੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਜ਼ਰੂਰੀ ਹੋਵੇ। ਇਨ੍ਹਾਂ ਸਭ ਪੈਰਾਮੀਟਰ ਪੂਰਾ ਹੋਣ ਤੋਂ ਬਾਅਦ ਅਸ਼ਵੀਨ ਅਰੋੜਾ ਨੂੰ ਚੁਣਿਆ ਗਿਆ। ਇਸ ਮੌਕੇ 'ਤੇ ਹੋਲੀ ਵੰਡਰ ਸਮਾਰਟ ਸਕੂਲ ਦੇ ਚੇਅਰਮੈਨ ਚਰਨ ਸਿੰਘ ਸੈਣੀ ਅਤੇ ਪ੍ਰਿੰਸੀਪਲ ਪ੍ਰੇਮਜੀਤ ਗਰੋਵਰ ਨੇ ਅਸ਼ਵੀਨ ਅਰੋੜਾ ਨੂੰ ਅਜਿਹੇ ਵੱਕਾਰੀ ਪੁਰਸਕਾਰ ਲਈ ਵਧਾਈ ਦਿੱਤੀ।ਚੇਅਰਮੈਨ ਸੈਣੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪੁਰਸਕਾਰ ਦਾ ਉਦੇਸ਼ ਉਨ੍ਹਾਂ ਗਲੋਬਲ ਐਜੂਕੇਸ਼ਨ ਪ੍ਰੋਜੈਕਟਾਂ ਨੂੰ ਲਾਭ ਪਹੁੰਚਾਉਣਾ ਹੈ ਜੋ ਸਮਾਜ ਵਿਚ ਸਕਾਰਾਤਮਿਕ ਤਬਦੀਲੀ ਲਿਆਉਂਦੇ ਹਨ ਅਤੇ ਵਿਦਿਆਰਥੀਆਂ ਲਈ ਸਫਲਤਾ ਦੇ ਨਵੇਂ ਰਸਤੇ ਖੋਲ੍ਹਦੇ ਹਨ।