- ਤਣਾਅ ਭਰੇ ਮਾਹੌਲ ਵਿਚ ਖੁਦ ਖੁਸ਼ ਰਹਿਣਾ ਤੇ ਹੋਰਨਾਂ ਨੂੰ ਖੁਸ਼ ਰੱਖਣਾ ਬਹੁਤ ਲਾਜਮੀ-ਡਿਪਟੀ ਕਮਿਸ਼ਨਰ
- ਮਾਰਸ਼ਲ ਜਿੰਮ ਅਕੈਡਮੀ, ਸਪਰੋਟਸ ਐਜੁਕੇਸ਼ਨ ਵੈਲਫੇਅਰ ਸੋਸਾਇਟੀ ਦਾ ਕੀਤਾ ਧੰਨਵਾਦ
ਫਾਜ਼ਿਲਕਾ, 07 ਫਰਵਰੀ : ਆਪਣੇ ਆਲੇ-ਦੁਆਲੇ ਨੂੰ ਮਾੜੀਆਂ ਕੁਰੀਤੀਆਂ ਤੋਂ ਬਚਾਉਣ ਤੇ ਨੋਜਵਾਨ ਪੀੜ੍ਹੀ ਨੂੰ ਚੰਗੇ ਰਾਹ *ਤੇ ਪਾਉਣ ਲਈ ਮਾਰਸ਼ਲ ਜਿੰਮ ਅਕੈਡਮੀ, ਸਪਰੋਟਸ ਐਜੁਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਦੇ ਤਣਾਅ ਭਰੇ ਮਾਹੌਲ ਵਿਚ ਲੋਕਾਂ ਦੇ ਚਿਹਰਿਆਂ *ਤੇ ਖੁਸ਼ੀਆਂ ਵੰਡਣ ਦੀ ਨਿਵੇਕਲੀ ਪਹਿਲਕਦਮੀ ਕੀਤੀ ਗਈ ਜਿਸ ਵਿਚ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਪਹਿਲਕਦਮੀ ਨੂੰ ਸਫਲ ਬਣਾਉਣ ਵਿਚ ਸੋਸਾਇਟੀ ਦੇ ਪ੍ਰਧਾਨ ਸੇਵੀ ਸੰਜੀਵ ਮਾਰਸ਼ਲ ਤੇ ਉਨ੍ਹਾਂ ਦੀ ਟੀਮ ਵੱਲੋਂ ਭਰਪੂਰ ਯੋਗਦਾਨ ਪਾਇਆ ਗਿਆ। ਡਿਪਟੀ ਕਮਿਸ਼ਨਰ ਨੇ 7 ਫਰਵਰੀ ਨੂੰ ਖੁਸ਼ੀ ਦੇ ਦਿਨ ਵਜੋਂ ਮਨਾਉਂਦੇ ਹੋਏ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਪੁੱਜ ਕੇ ਡਾਕਟਰਾਂ, ਸਫਾਈ ਸੇਵਕਾਂ ਅਤੇ ਆਪਣਾ ਇਲਾਜ ਕਰਵਾਉਣ ਆਉਣ ਵਾਲੇ ਮਰੀਜਾਂ ਨੂੱ ਗੁਲਾਬ ਦੇ ਫੁੱਲ ਭੇਂਟ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਵਿਸ਼ੇਸ਼ ਤਰੀਕੇ ਨਾਲ ਮਨਾਉਣ ਦਾ ਮਕਸਦ ਕਰਨਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਈ ਨਾ ਕੋਈ ਬਿਮਾਰੀ ਕਰਕੇ ਦੁਖੀ ਲੋਕ ਹਸਪਤਾਲਾਂ ਵਿਖੇ ਆਉਂਦੇ ਹਨ ਜਿਸ ਕਰਕੇ ਇਹ ਪਹਿਲਕਦਮੀ ਹਸਪਤਾਲ ਵਿਖੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਲਾਬ ਦੇ ਫੁੱਲ ਭੇਂਟ ਕਰਕੇ ਲੋਕਾਂ ਦੇ ਚਿਹਰਿਆਂ *ਤੇ ਖੁਸ਼ੀ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਹਰ ਕੋਈ ਤਣਾਅ ਭਰੇ ਮਾਹੌਲ ਵਿਚ ਰਹਿੰਦਾ ਹੈ ਤੇ ਸਾਡੀ ਜਿੰਮੇਵਾਰੀ ਬਣਦੀ ਹੈ ਕਿਸੇ ਦੇ ਦੁਖ ਨੂੰ ਘਟਾਉਣ ਲਈ ਉਸਦੇ ਚਿਹਰੇ *ਤੇ ਮੁਸਕਾਨ ਲਿਆਂਦੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਦਗੀ ਵਿਚ ਕਾਮਯਾਬ ਹੋਣ ਤੇ ਸਿਹਤਮੰਦ ਰਹਿਣ ਲਈ ਖੁਸ਼ ਰਹਿਣਾ ਬਹੁਤ ਲਾਜਮੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਦਵਾਈ ਓਨਾ ਕੰਮ ਨਹੀਂ ਕਰਦੀ ਜਿੰਨਾਂ ਖੁਸ਼ ਰਹਿਣਾ ਸਾਡੀ ਸਿਹਤ ਲਈ ਫਾਇਦੇਮੰਦ ਸਾਬਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੁਸ਼ੀਆਂ ਵੰਡਣ ਨਾਲ ਜਿਥੇ ਅਸੀਂ ਅਗਲੇ ਵਿਅਕਤੀ ਦੇ ਚਿਹਰੇ *ਤੇ ਹਾਸਾ ਆਉਂਦਾ ਹੈ ਉਥੇ ਸਾਡੇ ਮਨ ਨੁੰ ਵੀ ਤਸਲੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿੰਦਿਆਂ ਸਾਨੂੰ ਖਿੜੇ ਮਥੇ ਸਭ ਨਾਲ ਮਿਲਣਾ ਚਾਹੀਦਾ ਹੈ, ਇਸ ਨਾਲ ਸਾਡੇ ਕਈ ਵਿਗੜੇ ਕੰਮ ਵੀ ਹੋ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾਕਟਰ ਸਾਹਿਬਾਨ ਜੋ ਕਿ ਦਿਨ ਰਾਤ ਡਿਉਟੀ ਕਰਦੇ ਹਨ, ਲੋਕਾਂ ਨੂੰ ਨਵੀ ਜਿੰਦਗੀ ਪ੍ਰਦਾਨ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਖੁਸ਼ੀਆਂ ਵੰਡਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਸਟਾਫ ਆਪਣੀ ਅਣਥਕ ਮਿਹਨਤ ਸਦਕਾ 24 ਘੰਟੇ ਖਿੜੇ ਮਥੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿੰਦੇ ਹਨ ਜਿਸ ਤੋਂ ਲੋਕ ਵੀ ਖੁਸ਼ੀ-ਖੁਸ਼ੀ ਆਪਣਾ ਇਲਾਜ ਕਰਵਾ ਕੇ ਘਰ ਨੂੰ ਪਰਤਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਸਿਹਤ ਸਟਾਫ ਦੇ ਨਾਲ-ਨਾਲ ਜੱਚਾ-ਬੱਚਾ ਵਾਰਡ, ਜਨਰਲ ਵਾਰਡ, ਓ.ਪੀ.ਡੀ. ਰੂਮ ਆਦਿ ਹੋਰ ਵੱਖ-ਵੱਖ ਵਾਰਡਾਂ ਵਿਚ ਜਾ ਕੇ ਗੁਲਾਬ ਦੇ ਫੁੱਲ ਭੇਂਟ ਕੀਤੇ। ਇਸ ਮੋਕੇ ਨਵ-ਜਮੇ ਬਚਿਆਂ ਵਾਲੀ ਮਾਵਾਂ ਨੂੰ ਵੀ ਗੁਲਾਬ ਭੇਂਟ ਕਰਕੇ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਚਿਹਰਿਆਂ *ਤੇ ਹਾਸਾ ਲਿਆਂਦਾ। ਇਸ ਮੌਕੇ ਉਨ੍ਹਾਂ ਇਲਾਜ ਕਰਵਾਉਣ ਆਉਣ ਵਾਲੇ ਮਰੀਜਾਂ ਨਾਲ ਗਲਬਾਤ ਵੀ ਕੀਤੀ ਤੇ ਸਮੱਸਿਆਵਾਂ ਵੀ ਸੁਣੀਆਂ, ਮੌਕੇ *ਤੇ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਡਾ. ਰੋਹਿਤ ਗੋਇਲ, ਡਾ. ਅਰਪਿਤ ਗੁਪਤਾ, ਡਾ. ਭੁਪੇਨ, ਡਾ. ਸ਼ਿਵਾਂਗੀ, ਡਾ. ਵੀਨੂ ਤੋਂ ਇਲਾਵਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਮਿੱਤਲ, ਸ਼੍ਰੀ ਅਗਰਵਾਲ ਸਭਾ ਦੇ ਪੰਕਜ ਅਗਰਵਾਲ, ਸ਼ਸ਼ੀਕਾਂਤ ਗੁਪਤਾ, ਰਾਕੇਸ਼ ਨਾਗਪਾਲ, ਲੀਲਾਧਰ, ਅਜੇ ਖੋਸਲਾ, ਪਵਨ ਝਿੰਝਾ, ਪਿੰਦਰ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸੁਸਾਇਟੀ ਦੇ ਪ੍ਰਧਾਨ ਸ਼ਾਮ ਚੇਤੀਵਾਲ, ਡਾ: ਪ੍ਰਿੰਸ ਸ਼ਰਮਾ, ਹਨੀ ਕਾਮਰਾ, ਸਰਪੰਚ ਅਸ਼ੋਕ ਕੁਮਾਰ, ਚਿਮਨ ਸਿੰਘ, ਸੰਦੀਪ ਸੰਧੂ, ਜਸਕਰਨ ਕੰਬੋਜ, ਅਜੇ ਸਾਬੀ, ਅਨਮੋਲ ਸੇਠੀ, ਸੁਨੀਤਾ ਸੇਠੀ, ਰਾਕੇਸ਼ ਕੁਮਾਰ, ਅਸ਼ੋਕ ਕਥੂਰੀਆ ਅਤੇ ਹੋਰ ਮੈਂਬਰ ਹਾਜ਼ਰ ਸਨ।