- ਪੰਜਾਬ ਸਰਕਾਰ ਪੀੜ੍ਹਤਾਂ ਪ੍ਰਤੀ ਉਦਾਸੀਨ-ਕੌਮੀ ਕਮਿਸ਼ਨ ਦਿੱਲੀ
- ਮਾਮਲਾ ਗਰੀਬ ਪਰਿਵਾਰ 'ਤੇ ਪੁਲਿਸ ਅੱਤਿਆਚਾਰਾਂ ਦਾ
ਜਗਰਾਉਂ 8 ਅਪ੍ਰੈਲ (ਰਛਪਾਲ ਸਿੰਘ ਸ਼ੇਰਪੁਰੀ) : ਪੁਲਿਸ ਅੱਤਿਆਚਾਰ ਦੇ ਸ਼ਿਕਾਰ ਹੋਏ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਇਨਸਾਫ਼ਪਸੰਦ ਆਗੂ 382ਵੇਂ ਦਿਨ ਵੀ ਧਰਨੇ 'ਤੇ ਬੈਠੇ ਰਹੇ ਅਤੇ ਨਿਆਂ ਦੀ ਮੰਗ ਕਰਦੇ ਰਹੇ। ਅੱਜ 382ਵੇਂ ਭਾਰਤੀ ਕਿਸਾਨ ਯੂਨੀਅਨ (ਡਕੌਦਾਂ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਸਮੇਤ ਠੇਕੇਦਾਰ ਅਵਤਾਰ ਸਿੰਘ ਜਗਰਾਉਂ ਨੇ ਕਿਹਾ ਕਿ ਇੱਕ ਸਾਲ ਪੂਰੇ ਹੋ ਗਿਆ ਧਰਨੇ ਬੈਠਿਆਂ ਨੂੰ ਪਰ ਪੰਜਾਬ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। 23 ਮਾਰਚ 2022 ਤੋਂ ਸ਼ੁਰੂ ਹੋਏ ਇਸ ਧਰਨੇ ਦੀ ਅਗਵਾਈ ਕਰ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜ਼ਿ.) ਦੇ ਸੂਬਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਹੁਣ ਤਾਂ ਕੌਮੀ ਕਮਿਸ਼ਨ ਦਿੱਲੀ ਨੇ ਵੀ ਪੀੜ੍ਹਤ ਪਰਿਵਾਰ 'ਤੇ ਹੋਏ ਅੱਤਿਆਚਾਰ ਨੂੰ ਮੰਨਦਿਆਂ ਪੰਜਾਬ ਸਰਕਾਰ ਗ੍ਰਿਫਤਾਰੀ ਅਤੇ ਮੁਆਵਜ਼ਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਪੰਜਾਬ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਦਾ ਵਤੀਰਾ ਉਦਾਸੀਨ ਹੈ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ 31ਜੁਲਾਈ 2004 ਨੁੰ ਉਸ ਦੀ 14 ਕੁ ਸਾਲ ਦੀ ਭਤੀਜੀ ਨੇ ਆਤਮਹੱਤਿਆ ਕੀਤੀ ਸੀ ਅਤੇ ਕਰੀਬ ਸਾਲ ਬਾਦ 14 ਜੁਲਾਈ 2005 ਨੂੰ ਥਾਣਾ ਸਿਟੀ ਜਗਰਾਉਂ ਦੇ ਆਪੂ ਬਣੇ ਥਾਣਾਮੁਖੀ ਗੁਰਿੰਦਰ ਬੱਲ ਤੇ ਪੁਲਿਸ ਚੌਂਕੀ ਬੱਸ ਅੱਡਾ ਜਗਰਾਉਂ ਦੇ ਇੰਚਾਰਜ ਏਅੈਸਆਈ ਰਾਜਵੀਰ ਨੇ ਮੇਰੀ ਮਾਤਾ ਸੁਰਿੰਦਰ ਕੌਰ ਤੇ ਭੈਣ ਕੁਲਵੰਤ ਕੌਰ ਨੂੰ ਲੋਕਾਂ ਸਾਹਮਣੇ ਰਾਤ ਨੂੰ ਕੰਧਾਂ ਟੱਪ ਕੇ ਘਰੋਂ ਚੁੱਕਿਆ ਅਤੇ ਥਾਣੇ ਚ ਰੱਖ ਕੇ ਅੱਤਿਆਚਾਰ ਕੀਤਾ ਤੇ ਕਰੰਟ ਲਗਾਇਆ ਸੀ ਅਤੇ ਬਾਦ ਵਿੱਚ ਨਕਾਰਾ ਹੋਈ ਮੇਰੀ ਭੈਣ ਕਰੀਬ 10 ਸਾਲ ਮੰਜੇ 'ਤੇ ਨਾਕਾਰਾ ਪਈ ਰਹੀ। ਰਸੂਲਪੁਰ ਅਨੁਸਾਰ 10 ਦਸੰਬਰ 2021 ਨੂੰ ਉਸ ਦੀ ਭੈਣ ਦੀ ਮੌਤ ਹੋਣ ਤੋਂ ਦੂਜੇ ਦਿਨ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ ਨੇ ਉੱਕਤ ਅੈਸ.ਅੈਚ.ਓ. ਤੇ ਏ.ਅੈਸ.ਆਈ. ਸਮੇਤ ਫਰਜ਼ੀ ਗਵਾਹ ਪੰਚ-ਸਰਪੰਚ ਖਿਲਾਫ਼ 304, 342, 34 ਅਤੇ ਅੈਸ.ਸੀ./ਅੈਸ.ਟੀ. 1989 ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅੱਜ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਸਿੱਟੇ ਵਜ਼ੋ ਹੀ ਪੀੜ੍ਹਤ ਪਰਿਵਾਰ ਅਤੇ ਇਨਸਾਫ਼ ਪਸੰਦ ਜਮਹੂਰੀ ਲੋਕਾਂ ਵਲੋਂ 23 ਮਾਰਚ ਥਾਣਾ ਸਿਟੀ ਜਗਰਾਉਂ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਲਗਾਇਆ ਹੋਇਆ ਹੈ ਜਿਸ ਵਿੱਚ ਹੁਣ 4 ਧਰਨਾਕਾਰੀਆਂ ਨੇ ਜਾਨ ਗੁਆਈ ਪਰ ਬਾਵਜੂਦ ਇਸ ਦੇ ਧਰਨਾ ਅੱਜ ਵੀ ਜਾਰੀ ਹੈ।