- ਪੰਜਾਬ ਸਰਕਾਰ ਵਲੋਂ ਤਿਆਰ ਕੀਤੀਆਂ ਝਾਕੀਆਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਚ ਹੋਈਆਂ ਦਾਖਲ
- ਪੰਜਾਬ ਦੇ ਮਹਾਨ ਯੋਧਿਆਂ ਔਰਤਾਂ ਦਾ ਸ਼ਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆ ਝਾਕੀਆਂ
ਫਤਹਿਗੜ੍ਹ ਸਾਹਿਬ, 30 ਜਨਵਰੀ : ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮਹਾਨ ਯੋਧਿਆਂ, ਮਾਈ ਭਾਗੋ- ਔਰਤਾਂ ਦਾ ਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਬਾਰੇ ਤਿਆਰ ਕੀਤੀਆਂ ਝਾਕੀਆਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਬਲਾਕ ਖੇੜਾ ਦੇ ਪਿੰਡ ਚੁੰਨੀ ਕਲ੍ਹਾਂ ਵਿਖੇ ਦਾਖਲ ਹੋਇਆ ਜਿੱਥੇ ਇਹਨਾਂ ਝਾਕੀਆਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ ਅਤੇ ਲੋਕਾਂ ਵਿੱਚ ਇਹਨਾਂ ਝਾਕੀਆਂ ਨੂੰ ਦੇਖਣ ਦਾ ਭਾਰੀ ਉਤਸ਼ਾਹ ਪਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਇਹ ਝਾਕੀਆਂ ਅੱਜ ਰਾਤ ਅਨਾਜ ਮੰਡੀ ਸਰਹਿੰਦ ਵਿਖੇ ਰੁਕਣਗਈਆਂ ਅਤੇ 31 ਜਨਵਰੀ ਨੂੰ ਸਵੇਰੇ 10.00 ਵਜੇ ਮੰਡੀ ਗੋਬਿੰਦਗੜ੍ਹ 11.00 ਵਜੇ ਖਾਨਪੁਰ, ਸ਼ਾਹਪੁਰ, ਮਾਜਰੀ, ਕਿਸ਼ਨੇਵਾਲੀ, ਅਮਲੋਹ ਮੇਨ ਚੌਂਕ, ਸੌਂਟੀ, ਸਲਾਣੀ, ਜਲਾਲਪੁਰ, ਤੁਰਾਂ, ਜੱਸੜਾ ਮੰਡੀ ਗੋਬਿੰਦਗੜ੍ਹ ਤੋਂ ਹੁੰਦੇ ਹੋਏ ਸ਼ਾਮ 04.00 ਵਜੇ ਅਨਾਜ ਮੰਡੀ ਸਰਹਿੰਦ ਪੁੱਜਣਗਈਆਂ। ਉਹਨਾਂ ਦੱਸਿਆ ਕਿ 01 ਫਰਵਰੀ ਨੂੰ ਝਾਕੀਆਂ ਬਸੀ ਪਠਾਣਾਂ ਸਬ ਡਵੀਜ਼ਨ ਦੇ ਪਿੰਡ ਨੌਗਾਵਾਂ ਤੋਂ ਚਲਣਗਈਆਂ ਅਤੇ ਸਵੇਰੇ 9:00 ਵਜੇ ਸੰਘੋਲ, ਖਮਾਣੋ ਸ਼ਹਿਰ, ਜਟਾਣਾ ਉੱਚਾ ਹੁੰਦੀਆਂ ਹੋਇਆ ਸ਼ਾਮ 05.00 ਵਜੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਰਵਾਨਾ ਹੋਣਗੀਆਂ।