ਬਰਨਾਲਾ, 18 ਨਵੰਬਰ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈਡਰੀ ਸਿੱਖਿਆ ਬਰਨਾਲਾ ਵੱਲੋਂ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਸ. ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਦੀ ਯੋਗ ਰਹਿਨੁਮਾਈ ਅਤੇ ਪ੍ਰਿੰਸੀਪਲ ਕਮ ਜ਼ਿਲ੍ਹਾ ਕੋਆਰਡੀਨੇਟਰ (ਬਾਲ ਵਿਗਿਆਨ ਕਾਂਗਰਸ) ਸ਼੍ਰੀ ਹਰੀਸ਼ ਬਾਂਸਲ ਦੀ ਅਗਵਾਈ ਵਿੱਚ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ 31ਵੀਂ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਦਾ ਜ਼ਿਲ੍ਹਾ ਪੱਧਰੀ ਸਫਲਤਾਪੂਰਵਕ ਆਯੋਜਨ ਕੀਤਾ ਗਿਆ । ਇਸ ਵਿੱਚ ਸੀਨੀਅਰ ਵਰਗ ਵਿੱਚ 33 ਟੀਮਾਂ ਅਤੇ ਜੂਨੀਅਰ ਵਰਗ ਵਿੱਚ 37 ਟੀਮਾਂ ਨੇ ਭਾਗ ਲਿਆ। ਜ਼ਿਲ੍ਹਾ ਕੁਆਰਡੀਨੇਟਰ ਸ਼੍ਰੀ ਹਰੀਸ਼ ਬਾਂਸਲ ਜੀ ਨੇ ਦੱਸਿਆ ਕਿ ਇਸ ਸਾਲ ਚਿਲਡਰਨ ਸਾਇੰਸ ਕਾਂਗਰਸ ਦਾ ਮੁੱਖ ਥੀਮ- ❗ਸਿਹਤ ਤੇ ਤੰਦਰੁਸਤੀ ਲਈ ਪ੍ਰਸਥਿਤੀਕ ਪ੍ਰਬੰਧ❗ਸੀ। ਸੀਨੀਅਰ ਵਰਗ ਦੀ ਜੱਜਮੈਂਟ ਕਰਨ ਲਈ ਸ੍ਰੀ ਵਿਜੈ ਕੁਮਾਰ (ਸਾਇੰਸ ਮਾਸਟਰ) ਅਤੇ ਮੈਡਮ ਅਮਰਿੰਦਰ ਕੌਰ (ਸਾਇੰਸ ਮਿਸਟੈ੍ਸ) ਜੀ ਨੇ ਡਿਊਟੀ ਅਤੇ ਜੂਨੀਅਰ ਵਰਗ ਲਈ ਸ. ਰੁਪਿੰਦਰ ਸਿੰਘ (ਸਾਇੰਸ ਮਾਸਟਰ/ਸਟੇਟ ਅਵਾਰਡੀ) ਅਤੇ ਸ. ਸੁਖਵਿੰਦਰ ਸਿੰਘ (ਸਾਇੰਸ ਮਾਸਟਰ) ਨੇ ਬਤੌਰ ਇਵੈਲੂਏਟਰ ਆਪਣੀ ਡਿਊਟੀ ਬਾਖੂਬੀ ਨਿਭਾਈ। ਬਾਲ ਵਿਗਿਆਨ ਕਾਂਗਰਸ - 2023 ਦੇ ਪ੍ਰਬੰਧਕਾਂ ਵਿੱਚ ਸ. ਸੁਖਪਾਲ ਸਿੰਘ (ਸਹਾਇਕ ਕੋਆਰਡੀਨੇਟਰ), ਸ਼ੀ੍ ਨਵਦੀਪ ਕੁਮਾਰ (ਸਹਾਇਕ ਕੋਆਰਡੀਨੇਟਰ), ਸ਼ੀ੍ ਰਾਜੇਸ਼ ਕੁਮਾਰ (ਜ਼ਿਲ੍ਹਾ ਰਿਸੋਰਸ ਪਰਸਨ), ਮੈਡਮ ਨਮਰਿਤਾ (ਜਿਲਾ੍ ਰਿਸੋਰਸ ਪਰਸਨ), ਸ਼ੀ੍ ਰੋਹਿਤ ਸਿੰਗਲਾ, ਸ. ਅਜੀਤਪਾਲ ਸਿੰਘ, ਸ. ਚੇਤਵੰਤ ਸਿੰਘ, ਸ. ਸੁਰਜੀਤ ਸਿੰਘ, ਸ. ਤੇਜਿੰਦਰ ਸਿੰਘ, ਸ. ਦੁਖਭੰਜਨ ਸਿੰਘ, ਸ਼ੀ੍ ਗਰੀਸ਼ ਕੁਮਾਰ, ਸ. ਬਲਵਿੰਦਰ ਸਿੰਘ, ਸ. ਰਾਜਵਿੰਦਰ ਸਿੰਘ, ਮੈਡਮ ਸ਼ੈਲੀ, ਮੈਡਮ ਪੀ੍ਤਰਤਨ ਕੌਰ, ਮੈਡਮ ਨੀਰੂ ਬਾਂਸਲ, ਮੈਡਮ ਯੋਗਿਤਾ, ਮੈਡਮ ਰੇਸ਼ੋ ਰਾਣੀ (ਸਕੂਲ ਨੋਡਲ ਇੰਚਾਰਜ, ਵਿਗਿਆਨ), ਮੈਡਮ ਸੰਤੋਸ਼ ਰਾਣੀ ਅਤੇ ਮੈਡਮ ਸੀਮਾਂ ਬਾਂਸਲ (ਜੀਐਸਪੀ ਆਡਿਟ ਕੋਆਰਡੀਨੇਟਰ), ਸ਼ੀ੍ ਹਰਦੀਪ ਕੁਮਾਰ (ਡੀਆਰਪੀ), ਮੈਡਮ ਨੀਰਜ ਰਾਣੀ, ਮੈਡਮ ਜਸਪੀ੍ਤ ਕੌਰ, ਮੈਡਮ ਮਨਵੀਰ ਕੌਰ, ਮੈਡਮ ਕੁਲਜੀਤ ਕੌਰ, ਮੈਡਮ ਅਨੁਰਤਨ ਕੌਰ, ਮੈਡਮ ਰਸ਼ਮੀ, ਮੈਡਮ ਮੀਨੂੰ, ਮੈਡਮ ਵੈਸ਼ਾਲੀ, ਮੈਡਮ ਸ਼ਿਵਾਨੀ ਵੀ ਸ਼ਾਮਿਲ ਸਨ। ਸੀਨੀਅਰ ਵਰਗ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ, ਦੂਜੀ ਪੁਜੀਸ਼ਨ ਡਾ. ਰਘੁਵੀਰ ਪ੍ਰਕਾਸ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਅਤੇ ਤੀਸਰੀ ਪੁਜੀਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸ਼ਹਿਣਾ ਨੇ ਪ੍ਰਾਪਤ ਕੀਤੀ। ਜੂਨੀਅਰ ਵਰਗ ਵਿੱਚ ਪਹਿਲੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਫਤਿਹਗੜ੍ਹ ਛੰਨਾਂ, ਦੂਜੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਸੰਘੇੜਾ ਅਤੇ ਤੀਜੀ ਪੁਜੀਸ਼ਨ ਸਰਕਾਰੀ ਹਾਈ ਸਕੂਲ ਭੋਤਨਾ ਨੇ ਪ੍ਰਾਪਤ ਕੀਤੀ। ਇਨਾਮ ਵੰਡ ਸਮਾਰੋਹ ਦੌਰਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵਧੇਰੇ ਓੁਤਸ਼ਾਹ ਨਾਲ ਭਾਗ ਲੈਣ ਲਈ ਪੇ੍ਰਿਤ ਵੀ ਕੀਤਾ। ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਵੀ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਹਰੀਸ਼ ਬਾਂਸਲ ਜੀ ਨੇ ਸਾਰੇ ਬਾਲ ਵਿਗਿਆਨੀਆਂ, ਗਾਇਡ ਅਧਿਆਪਕਾਂ ਅਤੇ ਸਤਿਕਾਰਯੋਗ ਜ਼ਿਲ੍ਹਾ ਅਧਿਕਾਰੀਆਂ ਦਾ ਧੰਨਵਾਦ ਕੀਤਾ।