ਦਯਾਨੰਦ ਆਈ ਟੀ ਆਈ ਅੰਮ੍ਰਿਤਸਰ  ਵਿਖੇ  ਵਿਸ਼ਵ ਵਾਤਾਵਰਣ ਦਿਵਸ

ਅੰਮ੍ਰਿਤਸਰ 5 ਜੂਨ : ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ  ਦੀ ਯੋਗ ਅਗਵਾਈ ਹੇਠ ਅਤੇ ਟ੍ਰੇਨਿੰਗ ਅਫਸਰ ਸ੍ਰ ਬਰਿੰਦਰਜੀਤ ਸਿੰਘ  ਦੇ ਉੱਦਮ ਅਤੇ ਸਮੂੰਹ ਸਟਾਫ ਦੇ ਸਹਿਯੋਗ ਨਾਲ ਦਯਾਨੰਦ ਆਈ ਟੀ ਆਈ ਅੰਮ੍ਰਿਤਸਰ  ਵਿਖੇ  ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦੌਰਨ ਸੰਸਥਾ ਵਿੱਚ ਐਨਐਸਐਸ ਯੁਨਿਟ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ  ਵੱਖ-ਵੱਖ ਕਿਸਮ ਦੇ ਬੂਟੇ ਲਗਵਾਏ ਗਏ।ਵਾਤਾਵਰਨ ਦਿਵਸ 2024 ਦੇ  theme land restoration, stopping desertification and building drought resilience (ਜ਼ਮੀਨ ਦੀ ਬਹਾਲੀ, ਮਾਰੂਥਲੀਕਰਨ ਨੂੰ ਰੋਕਣਾ ਅਤੇ ਸੋਕੇ ਦੀ ਲਚਕੀਲਾਪਣ ਪੈਦਾ ਕਰਨਾ) ਨੂੰ ਮੁੱਖ ਰੱਖਦਿਆਂ ਹੋਇਆਂ Beat PlasticPollution ਦੇ ਮਿਸ਼ਨ ਨੂੰ ਕਾਮਯਾਬ ਬਣਾਉਣ ਲਈ ਪ੍ਰਣ ਵੀ ਲਿਆ ਗਿਆ। ਇਸ ਦੌਰਾਨ ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਜੀ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਵੱਧ ਰਹੀ ਗਲੋਬਲ ਵਾਰਮਿੰਗ ਕਰਕੇ  ਧਰਤੀ ਤੇ ਲਗਾਤਾਰ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉਹਨਾ ਕਿਹਾ ਕਿ ਸਾਡਾ ਅੱਜ ਦਾ ਹਰ ਐਕਸ਼ਨ  ਸਾਡਾ ਭਵਿੱਖ ਤੈਅ ਕਰਦਾ ਹੈ ਜੇਕਰ ਅੱਜ ਅਸੀਂ ਆਪਣੀ ਧਰਤੀ ਨੂੰ ਬਚਾਉਂਦੇ ਹਾ ਤਾ ਹੀ ਭਵਿੱਖ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆ ਇਸ ਖੂਬਸੂਰਤ Planet ‘ਤੇ ਚੰਗੇ ਜੀਵਨ ਦਾ ਅਨੰਦ ਮਾਣ ਸਕਣਗੀਆਂ। ਅੱਜ ਤੇਜ਼ੀ ਨਾਲ ਵਧਦਾ ਤਾਪਮਾਨ ਅਤੇ ਪ੍ਰਦੂਸ਼ਣ ਮਨੁੱਖਾਂ ਦੇ ਨਾਲ ਨਾਲ ਧਰਤੀ ਉੱਤੇ ਹਰ ਕਿਸੇ ਦੇ ਜੀਵਨ ਲਈ ਇਕ ਵੱਡਾ ਖ਼ਤਰਾ ਬਣ ਗਏ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਜਾਨਵਰ ਅਲੋਪ ਹੋ ਰਹੇ ਹਨ। ਇਸ ਦੇ ਨਾਲ ਹੀ ਲੋਕ ਸਾਹ ਦੀਆਂ ਬਿਮਾਰੀਆਂ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਇਹ ਸਭ ਸਿਰਫ਼ ਵਾਤਾਵਰਣ ਵਿਚ ਤਬਦੀਲੀ ਅਤੇ ਇਸ ਨੂੰ ਪਹੁੰਚਣ ਵਾਲੇ ਨੁਕਸਾਨ ਕਾਰਨ ਹੈ। ਅਸੀਂ ਆਪਣੇ ਵਾਤਾਵਰਣ ਦੀ ਸੰਭਾਲ ਨਹੀਂ ਕਰ ਰਹੇ ਹਾਂ, ਇਸੇ ਕਾਰਨ ਹੌਲੀ ਹੌਲੀ ਸਾਡੀ ਜ਼ਿੰਦਗੀ ਮੁਸ਼ਕਲ ਹੁੰਦੀ ਜਾ ਰਹੀ ਹੈ ਅਤੇ ਇਸ ਲਈ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਬਹੁਤ ਮਹੱਤਵਪੂਰਨ  ਹੈ ਸੋ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਉਹਨਾ ਦੇ ਪਾਲਣ-ਪੋਸ਼ਨ ਦੀ ਜਿਮੇਵਾਰੀ ਵੀ ਲੈਣੀ ਚਾਹੀਦੀ।  ਇਸ ਮੌਕੇ ਤੇ ਐਨਐਸਐਸ ਅਫਸਰ ਸ਼੍ਰੀ ਰਣਜੀਤ ਸਿੰਘ, ਸ੍ਰੀ ਗਗਨਦੀਪ ਸਿੰਘ ਐਨਸੀਸੀ ਅਫਸਰ,  ਲਾਲ ਚੰਦ ਸੀਨੀਅਰ ਸਹਾਇਕ ਚਨਦੀਪ ਸਿੰਘ, ਨਵਜੋਤ ਸ਼ਰਮਾ, ਨਵਜੋਤ ਜੋਸ਼ੀ ਅਤੇ ਸੰਸਥਾ ਦੇ ਸਿਖਿਆਰਥੀ ਹਾਜ਼ਰ ਸਨ।