ਕੈਬਨਿਟ ਮੰਤਰੀ ਧਾਲੀਵਾਲ ਅਤੇ ਪਾਰਲੀਮੈਂਟ ਮੈਂਬਰ ਔਜਲਾ ਦੇ ਵਿੱਚ ਹੋਈ ਜ਼ੁਬਾਨੀ ਜੰਗ ਤੇਜ਼ 

ਅੰਮ੍ਰਿਤਸਰ, 16 ਜੁਲਾਈ : ਅੰਮ੍ਰਿਤਸਰ ਦੇ ਅਧੀਨ ਪੈਂਦੇ ਅਜਨਾਲਾ ਦੇ ਮੇਨ ਰੋਡ ਦੀ ਉਸਾਰੀ ਨੂੰ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਅਤੇ ਤੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵਿੱਚ ਜ਼ੁਬਾਨੀ ਜੰਗ ਤੇਜ ਹੋ ਗਈ ਹੈ। ਤੇ ਇਹ ਬੀਤੇ ਸਮੇਂ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਔਜਲਾ ਵੱਲੋਂ ਅਜਨਾਲੇ ਵਿੱਚ ਜਾਕੇ ਉਸ ਰਸਤੇ ਦੇ ਉੱਪਰ ਪ੍ਰੈਸ ਵਾਰਤਾ ਕੀਤੀ ਗਈ ਸੀ  ਜਿਸ ਤੋਂ ਬਾਅਦ ਅਜਨਾਲਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਦਾ ਨਾਮ ਨਾ ਯਾਦ ਹੋਣ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਸੰਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣਾ ਨਾਮ ਚੰਗੀ ਤਰਾਂ ਯਾਦ ਰੱਖਣ ਲਈ ਇਹ ਪ੍ਰੈਸ ਦੇ ਵਿੱਚ ਕਿਹਾ ਗਿਆ ਹੈ। ਪੰਜਾਬ ਵਿੱਚ ਹਜੇ 2024 ਵਿੱਚ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਹਨ ਲੇਕਿਨ ਉਸ ਤੋਂ ਪਹਿਲਾਂ ਹੀ ਪੰਜਾਬ ਵਿੱਚ ਹੁਣ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਧਾਰੀਵਾਲ ਤੇ ਵਿੱਚ ਜ਼ੁਬਾਨੀ ਜੰਗ ਤੇਜ ਹੁੰਦੀ ਹੋਈ ਨਜ਼ਰ ਆ ਰਹੀ ਹੈ। ਅਮ੍ਰਿਤਸਰ ਦੇ ਸੰਸਦ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਪ੍ਰੈਸ ਕਾਨਫਰੈਂਸ ਕਰਕੇ ਕੁਲਦੀਪ ਸਿੰਘ ਧਾਲੀਵਾਲ ਨੂੰ ਉਹਨਾਂ  ਦੇ ਕੀ ਢੰਗ ਨਾਲ ਜਵਾਬ ਦਿੱਤਾ ਗਿਆ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਦੇ ਸਾਂਸਦ ਦਾ ਨਾਮ ਨਹੀਂ ਯਾਦ ਤਾਂ ਇਹ ਓਹਨਾ ਦਾ ਸਿਰਫ ਅਤੇ ਸਿਰਫ ਹੰਕਾਰ ਬੋਲ ਰਿਹਾ ਹੈ। ਓਹਨਾ ਕਿ ਅੰਮ੍ਰਿਤਸਰ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਉਹ ਛੇ ਸਾਲ ਤੋਂ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਬਹੁਤ ਸਾਰੇ ਮੁੱਦੇ ਲੋਕ ਸਭਾ ਵਿੱਚ ਚੁੱਕੇ ਗਏ ਹਨ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਵੱਡੇ ਮੁੱਦੇ ਹਨ ਲੇਕਿਨ ਉਨ੍ਹਾਂ ਧਿਆਨ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਬਿਲਕੁਲ ਹੀ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਉਹਨਾਂ ਵੱਲੋਂ ਸਕੂਲਾਂ ਵਿੱਚ ਜਾ ਕੇ ਟਮਾਟਰ ਅਤੇ ਅਦਰਕ ਕਿਥੇ ਰੱਖਿਆ ਹੈ ਉਸ ਬਾਰੇ ਪੁੱਛਿਆ ਜਾ ਰਿਹਾ ਹੈ ਲੇਕਿਨ ਉਸ ਸਕੂਲ ਵਿੱਚ ਕਿੰਨੇ ਅਧਿਆਪਕ ਇਸ ਸਕੂਲ ਵਿੱਚ ਨਹੀਂ ਹਨ। ਤੇ ਕਿੰਨੇ ਹੋਰ ਕਿੰਨੇ ਅਧਿਆਪਕਾਂ ਦੀ ਜ਼ਰੂਰਤ ਹੈ ਇਹ ਨਹੀਂ ਪੁੱਛਣਾ ਅਤੇ ਨਾਲ ਨਾਲ ਸਕੂਲ ਵਿੱਚ ਕਿੰਨੇ ਲੋਗ ਸਫਾਈ ਸੇਵਕ ਇਸ ਸਕੂਲ ਵਿੱਚ ਹਨ ਇਹ ਵੀ ਜਾਣਕਾਰੀ ਧਾਲੀਵਾਲ ਨੂੰ ਲੈਣੀ ਚਾਹੀਦੀ ਸੀ। ਅੰਮ੍ਰਿਤਸਰ ਦੇ ਬਹੁਤ ਸਾਰੇ ਵੱਡੇ ਵੱਡੇ ਮੁੱਦਿਆਂ ਹਨ ਅਤੇ ਉਹ ਚਾਹੁੰਦੇ ਹਨ ਜੀ, ਪੰਜਾਬ ਦੇ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਨ੍ਹਾਂ ਨੂੰ ਉਹ ਫਾਇਲ ਲਿਆ ਕੇ ਦੇਣ ਤਾਂ ਜੋ ਕੀ ਉਹ ਕੇਂਦਰ ਕੋਣ 400 ਕਰੋੜ ਤੋਂ ਵੱਧ ਜੋ ਪ੍ਰਾਜੈਕਟ ਦੀ ਮਨਜ਼ੂਰੀ ਲਿਆ ਆ ਸਕਣ ਉਨ੍ਹਾਂ ਨੇ ਕਿਹਾ ਕਿ ਜੋ ਤਸਵੀਰਾਂ ਉਹਨਾਂ ਵਲੋਂ ਦੇਸ਼ ਦੇ ਮੰਤਰੀ ਨਾਲ ਦਿਖਾਈਆਂ ਗਈਆਂ ਹਨ ਉਸਤਰਾ ਦੀਆ ਤਸਵੀਰਾਂ ਅਕਸਰ ਹੀ ਲੋਕ ਸਭਾ ਦੇ ਵਿਚ ਖਿਚਵਾਉਂਦੇ ਰਹਿੰਦੇ ਹਨ ਅਤੇ ਬਹੁਤ ਸਾਰੀਆਂ ਮੀਟਿੰਗਾਂ ਵੀ ਓਹ ਮੰਤਰੀ ਦੇ ਨਾਲ ਕਰਦੇ ਰਹਿੰਦੇ ਹਨ।  ਉਹਨਾਂ ਨੇ ਅੱਗੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਿਸੇ ਸਮੇਂ ਵੀ ਉਹ ਕਿਸੇ ਵੀ ਨਿੱਜੀ ਜਗ੍ਹਾ ਤੇ ਉਹਨਾਂ ਨਾਲ ਡਿਬੇਟ ਕਰ ਸਕਦੇ ਹਨ। ਅਤੇ ਉਨ੍ਹਾਂ ਨੂੰ ਹੁਣ ਇਹ ਵੀ ਗੁਜਾਰੇ ਹੈ ਕਿ ਸ਼ਨੀਵਾਰ ਤੋਂ ਬਾਅਦ ਹੀ ਇਸ ਦਾ ਜਵਾਬ ਦੇਣ ਕਿਉਂਕਿ ਸ਼ਨੀਵਾਰ ਤੱਕ ਉਹ ਲੋਕਸਭਾ ਵਿੱਚ ਕੀ ਹੋਣਗੇ ਅਤੇ ਉਹ ਸ਼ਨੀਵਾਰ ਨੂੰ ਹੀ ਇਸਦਾ ਜਵਾਬ ਦੇ ਪਾਉਣਗੇ ਉਹਨਾਂ ਭਗਵੰਤ ਸਿੰਘ ਮਾਨ ਉੱਤੇ ਵੀ ਸਵਾਲ ਕਰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਕਹਿ ਰਹੇ ਹਨ ਕਿ ਉਹ ਜੋ ਕੇਂਦਰ ਸਰਕਾਰ ਵੱਲੋਂ ਆਈ ਹੜ ਪੀੜਤਾਂ ਦੀ ਰਾਸ਼ੀ ਉਸਦਾ ਹਿਸਾਬ ਨਹੀਂ ਦੇ ਸਕਦੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਜੇਕਰ ਕਿਸੇ ਵੀ ਵਿਅਕਤੀ ਨੂੰ ਪੈਸਾ ਜਾਰੀ ਕਰਦੇ ਹਨ ਤਾਂ ਉਸਦਾ ਰੁਪਈਆ ਰੁਪਈਏ ਦਾ ਹਿਸਾਬ ਉਸ ਕੋਲ ਹੁੰਦਾ ਹੈ ਓਥੇ ਜੀ ਕਾਂਗਰਸ ਪਾਰਟੀ ਦੇ ਨੇਤਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇਕਰ ਉਹ ਸ਼ਾਮਲ ਹੋਏ ਹਨ ਤਾਂ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਬਹੁਤ ਵਾਰ ਟਿਕਟ ਦੇ ਕੇ ਨਿਵਾਜਿਆ ਗਿਆ ਸੀ ਉਹ ਜੇਕਰ ਬੀਜੇਪੀ ਵਿੱਚ ਸ਼ਾਮਿਲ ਹੋਏ ਹਨ। ਤਾਂ ਉਨ੍ਹਾਂ ਦੀ ਨਿਜੀ ਰਾਏ ਹੋ ਸਕਦੀ ਹੈ ਗੁਰਜੀਤ ਸਿੰਘ ਔਜਲਾ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹਰਿਆਣਾ ਅਤੇ ਪੰਜਾਬ ਹਮੇਸ਼ਾ ਹੀ ਇਕ ਦੂਸਰੇ ਜਿਸ ਤਰਾਂ ਦੇ ਹਾਲਾਤ ਹੁਣ ਬਣੇ ਹੋਏ ਹਨ ਉਹਨਾਂ ਨੂੰ ਵੇਖ ਕੇ ਜੋ ਹਰਿਆਣਾ ਦੇ ਮੰਤਰੀ ਹਨ ਉਨ੍ਹਾਂ ਖਿਲਾਫ ਮਾਮਲਾ ਦਰਜ ਹੋਇਆ ਹੈ ਉਹ ਕਿਸੇ ਹੱਦ ਤਕ ਠੀਕ ਹੈ, ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਵਿੱਚ ਜਾ ਕੇ ਇੱਕ ਪ੍ਰੈਸ ਵਾਰਤਾ ਕਰ ਉਥੇ ਲੋਕਾਂ ਨੂੰ ਕਾਂਗਰਸ ਪਾਰਟੀ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਿਸ ਤਰ੍ਹਾਂ ਹੀ ਗੱਲ ਕੀਤੀ ਗਈ ਉਸ ਤੋਂ ਬਾਅਦ ਪੰਜਾਬ ਦੇ ਕੈਪਟਨ ਮੰਤਰੀ ਧਾਰੀਵਾਲ ਅਤੇ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਵਾਰਤਾਕਾਰ ਗੁਰਜੀਤ ਸਿੰਘ ਔਜਲਾ ਤੇ ਹੀ ਸਵਾਲ ਖੜੇ ਕਰ ਦਿੱਤੇ ਗਏ। ਉਸ ਨੂੰ ਲੈ ਕੇ ਹੁਣ ਗੁਰਜੀਤ ਸਿੰਘ ਔਜਲਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿੱਚ ਜ਼ੁਬਾਨੀ ਜੰਗ ਤੇਜ਼ ਹੁੰਦੀ ਹੋਏ ਨਜ਼ਰ ਆ ਰਹੀ ਹੈ। ਹੁਣ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਸੇ ਵੀ ਜਗ੍ਹਾ ਤੇ ਖੁੱਲ੍ਹੇ ਡੁੱਬ ਲਈ ਚੁਣੌਤੀ ਦਿੱਤੀ ਗਈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਉਹ ਅੰਮ੍ਰਿਤਸਰ ਵਾਪਸ ਆਉਣਗੇ ਅਤੇ ਜਦੋਂ ਮਰਜ਼ੀ ਉਹ ਉਹਨਾਂ ਨਾਲ ਬੈਠ ਕੇ ਆਪਣੀ ਡਿਬੇਟ ਕਰ ਸਕਦੇ ਹਨ। ਵੇਖਣਾ ਹੋਵੇਗਾ ਕਿ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਇਸ ਉੱਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।