ਕੁਆਲਿਟੀ ਐਂਟੀਨੇਟਲ ਚੈੱਕ ਅੱਪ ਸੰਬੰਧੀ ਹੋਈ ਟ੍ਰੇਨਿੰਗ

ਤਰਨ ਤਾਰਨ, 26 ਸਤੰਬਰ 2024 : ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ ਭਗਤ ਦੀ ਅਗਵਾਈ ਹੇਠ ਜਪਾਈਗੋ ਦੀ ਟੀਮ ਵੱਲੋਂ ਕੁਆਲਿਟੀ ਐਂਟੀਨੇਟਲ ਚੈੱਕਅੱਪ ਸੰਬੰਧੀ ਤਰਨ ਤਾਰਨ ਵਿਖੇ ਤਿੰਨ ਦਿਨਾਂ ਟ੍ਰੇਨਿਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਸੀ ਐਚ ਸੀ ਝਬਾਲ , ਸਰਹਾਲੀ , ਅਤੇ ਕੈਰੋਂ ਤੋਂ ਐਲ ਐਚ ਵੀ , ਏ ਐਨ ਐਮ ਅਤੇ ਸੀ ਐਚ ਓ ਨੇ ਹਿਸਾ ਲਿਆ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਟ੍ਰੇਨਿੰਗ ਦੀ ਸੁਰੂਆਤ ਕਰਦੇ ਹੋਏ ਦੱਸਿਆ ਕਿ ਇਹ ਟ੍ਰੇਨਿੰਗ ਕਰਾਉਣ ਦਾ ਮੁੱਖ ਮੰਤਵ ਜੱਚਾ ਬੱਚਾ ਮੋਤ ਦਰ ਨੂੰ ਘੱਟ ਕਰਨਾ ਹੈ । ਉਹਨਾਂ ਦੱਸਿਆ ਕਿ  ਸਮੇਂ ਸਮੇਂ ਅਜਿਹੀਆਂ ਟ੍ਰੇਨਿੰਗ ਹੋਣੀਆਂ ਜ਼ਰੂਰੀ ਹਨ ਅਤੇ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਲਾਹੇਵੰਦ ਹਨ। ਜਪਾਈਗੋ ਟੀਮ ਦੇ ਵੱਲੋਂ ਡਾ. ਨੇਹਾ ਨੇ ਦੱਸਿਆ ਕਿ ਸਾਨੂੰ ਗਰਭਵਤੀ ਅੋਰਤਾਂ ਦੀ ਜਲਦੀ ਰਜਿਸ਼ਟ੍ਰੇਸਨ ਕਰਨੀ ਚਾਹੀਦੀ ਹੈ ਅਤੇ ਉਹਨਾਂ ਵਿੱਚੋਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਸਿਵਲ ਹਸਪਤਾਲ ਤੌ ਚੈੱਕ ਅੱਪ ਕਰਨ ਲਈ ਭੇਜਣਾ ਜ਼ਰੂਰੀ ਹੈ। ਉਹਨਾਂ ਦੱਸਿਆ ਕਿ ਨਾਰਮਲ ਗਰਭਵਤੀ ਅੋਰਤ ਦੇ ਚਾਰ ਚੈੱਕ ਅਪ ਹੈਲਥ ਐਂਡ ਵੈਲਨੈਸ ਸੈਂਟਰ ਤੇ ਅਤੇ ਇੱਕ ਚੈੱਕ ਅੱਪ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ  ਮੈਡੀਕਲ ਅਫਸਰ ਤੋਂ ਜ਼ਰੂਰ ਹੋਣਾ ਚਾਹੀਦਾ ਹੈ ਇਸੇ ਤਰਾਂ ਹਾਈ ਰਿਸਕ  ਗਰਭਵਤੀ ਔਰਤਾਂ ਦੇ  ਚਾਰ ਚੈੱਕ ਅਪ ਹੈਲਥ ਐਂਡ ਵੈਲਨੈਸ ਸੈਂਟਰ ਤੇ ਅਤੇ ਤਿੰਨ  ਚੈੱਕ ਅੱਪ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਔਰਤ ਰੋਗਾਂ ਦੇ ਮਾਹਿਰ ਡਾਕਟਰ  ਤੋਂ ਜ਼ਰੂਰ ਹੋਣੇ  ਜ਼ਰੂਰ ਹਨ। ਡਾਕਟਰ ਨੇਹਾ ਨੇ ਕਿਹਾ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਹਰ ਮਹੀਨੇ 9 ਅਤੇ 23 ਤਰੀਕ ਨੂੰ ਸੀ ਐਚ ਸੀ ਅਤੇ ਸਿਵਲ ਹਸਪਤਾਲਾਂ ਵਿਚ ਮਨਾਇਆ ਜਾਂਦਾਂ ਹੈ ਅਤੇ ਇਸ ਵਿੱਚ ਸਿਰਫ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਟ੍ਰੇਨਿੰਗ ਵਿੱਚ ਡੀਐਮਈਓ ਲਵਲੀਨ ਕੌਰ, ਐਲ ਐਚ ਵੀ ਸਤਿੰਦਰਜੀਤ ਕੌਰ, ਰਜਵੰਤ ਕੋਰ, ਸੀਐਚਓ ਜੀਵਨਜੋਤ ਸਿੰਘ, ਨੋਮਨਜੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ ਸਮੇਤ 33 ਮੈਂਬਰਾਂ ਨੇ ਭਾਗ ਲਿਆ।