ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਐਪ ਬਾਰੇ ਖੇਤੀਬਾੜੀ ਮੰਤਰਾਲੇ, ਭਾਰਤ ਸਰਕਾਰ  ਦੁਆਰਾ ਟਰੇਨਿੰਗ ਦਾ ਆਯੋਜਨ

ਤਰਨ ਤਾਰਨ 24 ਨਵੰਬਰ : ਮੁੱਖ ਖੇਤੀਬਾੜੀ ਅਫਸਰ, ਤਰਨ ਤਰਨ ਡਾ ਹਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਡਾ ਪਵਨ ਕੁਮਾਰ ਪੀਪੀਓ, ਡਾ ਚੇਤਨ, ਡਾ ਚੰਦਰਭਾਨ ਅਧਾਰਿਤ ਭਾਰਤ ਸਰਕਾਰ, ਖੇਤੀਬਾੜੀ ਮੰਤਰਾਲਾ ਦੇ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ ਦੁਆਰਾ  ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਸਬੰਧੀ ਐਪ ਬਾਰੇ ਖੇਤੀਬਾੜੀ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਟਰੇਨਿੰਗ ਦਿੱਤੀ।ਉਨਾਂ ਐਪ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੰਦਿਆਂ ਦੱਸਿਆ ਕਿ ਕਿਸਾਨ ਐਪ ਦੀ ਮਦਦ ਨਾਲ ਫਸਲਾਂ ਵਿੱਚ ਮੌਜੂਦ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਪਹਿਚਾਣ ਆਸਾਨੀ ਨਾਲ ਕਰ ਲੈਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਢੁਕਵਾਂ ਹੱਲ ਵੀ ਇਸ ਐਪ ਰਾਹੀਂ ਮਿਲ ਜਾਵੇਗਾ। ਉਹਨਾਂ ਜਾਣਕਾਰੀ ਦਿੱਤੀ ਕਿ ਇਸ ਐਪ ਦੀ ਮਦਦ ਨਾਲ ਸਮੁੱਚੇ ਦੇਸ਼ ਦੇ ਵਿਗਿਆਨੀ, ਵੱਖ-ਵੱਖ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ, ਕਰਮਚਾਰੀ ਅਤੇ ਕਿਸਾਨ ਇੱਕ ਹੀ ਪਲੇਟਫਾਰਮ ਤੇ ਮੌਜੂਦ ਹੋਣਗੇ।ਟ੍ਰੇਨਿੰਗ ਦੌਰਾਨ ਜ਼ਿਲ੍ਹੇ ਦੇ 8 ਬਲਾਕਾਂ ਦੇ ਪ੍ਰਤੀਨਿਧ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਭਵਿੱਖ ਵਿੱਚ ਉਹ ਦੂਜੇ ਕਿਸਾਨਾਂ ਨੂੰ ਵੀ ਇਸ ਐਪ ਰਾਹੀਂ ਸ਼ਾਮਿਲ ਕਰਨ। ਇਸ ਮੌਕੇ ਨੋਡਲ ਅਫਸਰ ਡਾ ਸੰਦੀਪ ਸਿੰਘ ਏਡੀਓ, ਪੋਦ ਸੁਰੱਖਿਆ ਅਤੇ ਡਾ ਗੁਰਦੀਪ ਸਿੰਘ ਏਡੀਓ ਨੇ ਕਿਸਾਨਾਂ ਨੂੰ ਕਿਹਾ ਕਿ ਐਪ ਦੀ ਵਰਤੋਂ ਕਰਕੇ ਖੇਤ ਵਿੱਚ ਮੌਜੂਦ ਕਿਸੇ ਵੀ ਤਰ੍ਹਾਂ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਫੋਟੋ ਅਪਲੋਡ ਕੀਤੀ ਜਾਵੇ।ਟਰੇਨਿੰਗ ਸਬੰਧੀ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ ਭੁਪਿੰਦਰ ਸਿੰਘ ਨੇ ਆਏ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਐਪ ਨਾਲ ਸੰਯੁਕਤ ਕੀਟ ਪ੍ਰਬੰਧਨ ਤਕਨੀਕ ਨੂੰ ਮਜਬੂਤੀ ਮਿਲੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਐਪ ਰਾਹੀਂ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਪਹਿਚਾਣ  ਹੋਣ ਦੇ ਨਾਲ਼ ਉਚਿੱਤ ਹੱਲ ਮਿਲ ਜਾਵੇਗਾ। ਇਸ ਤਰ੍ਹਾਂ ਜਿੱਥੇ  ਬੇਲੋੜੀਆਂ ਜਹਿਰਾਂ ਦੀ ਵਰਤੋਂ ਘਟੇਗੀ ਉਥੇ ਵਾਤਾਵਰਣ ਵੀ ਸੁਰੱਖਿਤ ਹੋਵੇਗਾ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ ਤੇਜਬੀਰ ਸਿੰਘ ਖੇਤੀਬਾੜੀ ਅਫਸਰ ਭਿਖੀਵਿੰਡ ਅਤੇ ਡਾ ਮਲਵਿੰਦਰ ਸਿੰਘ ਖੇਤੀਬਾੜੀ ਅਫਸਰ, ਨੋਸ਼ਹਿਰਾ ਪੰਨੂੰਆਂ  ਨੇ ਤਕਨੀਕੀ ਨੁਕਤੇ ਰੱਖੇ।