ਡਿਪਟੀ ਕਮਿਸ਼ਨਰ ਤਰਨਤਾਰਨ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋੋਂ ਰੋਕਣ ਲਈ ਲਗਾਏ ਗਏ ਕਲੱਸਟਰ ਅਫਸਰਾਂ ਨਾਲ ਵਿਸ਼ੇਸ ਮੀਟਿੰਗ

  • ਡਿਪਟੀ ਕਮਿਸ਼ਨਰ ਵਲੋਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਤੇ ਕਾਰਵਾਈ ਕਰਨ ਦੀ ਚੇਤਾਵਨੀ

ਤਰਨ ਤਾਰਨ, 09 ਸਤੰਬਰ : ਜ਼ਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋੋਂ ਰੋਕਣ ਲਈ ਲਗਾਏ ਗਏ ਕਲਸਟਰ ਅਫਸਰਾਂ ਦੀ ਮੀਟਿੰਗ ਕੀਤੀ । ਇਸ ਮiਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪਨੂੰ, ਡਿਪਟੀ ਰਜਿਸਟਰਾਰ ਸ. ਸੁੱਖਾ ਸਿੰਘ, ਐਸ.ਡੀ .ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਵਿਨੋਦ ਕੁਮਾਰ, ਸਮੂਹ ਬਲਾਕ ਖੇਤੀਬਾੜੀ ਅਫਸਰ ਅਤੇ ਸਮੂਹ ਕਲਸਟਰ ਅਫਸਰ (ਸਟਬਲ ਬਰਨਿੰਗ) ਹਾਜ਼ਰ ਹੋਏ । ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਅਧਿਕਾਰੀਆਂ / ਕਰਮਚਾਰੀਆਂ ਨੂੰ ਸਟਬਲ ਬਰਨਿੰਗ ਦੀਆਂ ਲਗਾਈਆਂ ਗਈਆਂ ਡਿਊਟੀਆਾਂ ਨੂੰ ਤਨਦੇਹੀ ਨਾਲ ਨਿਭਾਉਣ ਸਬੰਧੀ ਸਹੁੰ ਚੁਕਾਈ ।ਉਹਨਾਂ ਸਮੂਹ ਕਲਟਰ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਅਧਿਕਾਰੀ/ਕਰਮਚਾਰੀ ਸਟਬਲ ਬਰਨਿੰਗ ਦੀ ਡਿਊਟੀ ਵਿੱਚ ਕੁਤਾਹੀ ਨਹੀਂ ਵਰਤੇਗਾ ਅਤੇ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋਵੇਗਾ ।ਉਹਨਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।ਉਹਨਾਂ ਖਾਸ ਤੌਰ ਤੇ ਸਬ ਡਵੀਜ਼ਨ ਖਡੂਰ ਸਾਹਿਬ ਦੇ ਕਲਸਟਰ ਅਫਸਰਾਂ ਨੂੰ ਹਦਾਇਤ ਕੀਤੀ  ਕਿ ਜ਼ਿਲਾ ਤਰਨਤਾਰਨ ਵਿ ੱਚ ਸਬ ਡਵੀਜ਼ਨ ਖਡੂਰ ਸਾਹਿਬ ਦੇ ਪਿੰਡਾਂ ਵਿੱਚ ਸਟਬਲ ਬਰਨਿੰਗ ਸਭ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਇਸਲਈ ਖਡੂਰ ਸਾਹਿਬ ਦੇ ਸਮੂਹ ਕਲਸਟਰ ਅਤੇ ਨੋਡਲ ਅਫਸਰ ਤਰੁੰਤ ਆਪਣੀ ਡਿਊਟੀ ਤੇ ਫੀਲਡ ਵਿਚ ਜਾਣ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਸਬੰਧੀ ਜਾਗਰੂਕ ਕਰਨ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਉਣ ।ਉਹਨਾਂ ਕਿਹਾ ਕਿ ਸਮੂਹ ਕਲਸਟਰ ਅਤੇ ਨੋਡਲ ਅਫਸਰ ਅਲਾਟ ਕੀਤੇ ਪਿੰਡਾਂ ਦੀ ਲਿਸਟ, ਪਿਛਲੇ ਸਾਲ ਅੱਗ ਲੱਗਣ ਵਾਲੀਆਂ ਘਟਨਾਵਾਂ , ਹਾਟ ਸਪਾਟ ਪਿੰਡ ਅਤੇ ਆਪਣੇ ਕਲਸਟਰ ਦੀਆਂ ਇੰਨਸੀਟੂ ਅਤੇ ਐਕਸ ਸੀਟੂ ਮਸ਼ੀਨਾਂ ਦੀ ਜਾਣਕਾਰੀ ਆਪਣੇ ਕੋਲ ਰੱਖਣ ਅਤੇ ਆਪਸ ਵਿੱਚ ਪੂਰਨ ਸਹਿਯੋਗ ਰੱਖਣ ਅਤੇ ਕਲਸਟਰ ਅਫਸਰ ਆਪਣੇ ਕਲਸਟਰ ਵਿੱਚ ਇੰਨਸੀਟੂ ਅਤੇ ਐਕਸ ਸੀਟੂ ਮਸ਼ੀਨਰੀ (ਖਾਸ ਤੌਰ ਤੇ ਬੇਲਰਾਂ) ਦੀ ਕਿੰਨੀ ਅਤੇ ਕਦੋਂ ਲੋੜ ਹੈ ,ਦੀ ਜਾਣਕਾਰੀ ਦੇਣਗੇ । ਮੁੱਖ ਖੇਤੀਬਾੜੀ ਅਫਸਰ ਡਾ.ਹਰਪਾਲ ਸਿੰਘ ਨੇ ਜ਼ਿਲੇ ਵਿੱਚ ਇੰਨਸੀਟੂ ਅਤੇ ਐਕਸ ਸੀਟੂ ਮਸ਼ੀਨਾਂ ਅਤੇ ਖੇਤੀਬਾੜੀ ਵਿਭਾਗ ਵਲੋਂ ਕੀਤੀਆ ਜਾ ਰਹੀਆਂ ਆਈ.ਈ.ਸੀ ਗਤੀਵਿੱਧੀਆਂ ਬਾਰੇ ਵਿਸਥਾਰ ਜਾਣਕਾਰੀ ਦਿੱਤੀ । ਐਸ.ਡੀ .ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਵਿਨੋਦ ਕੁਮਾਰ ਨੇ ਏ.ਟੀ.ਆਰ ਐਪ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾੳੇੁਣ ਵਾਲੇ ਕਿਸਾਨਾਂ ਖਿਲਾਫ ਐਫ.ਆਈ.ਆਰ,ਲਾਲ ਇੰਦਰਾਜ਼ ਅਤੇ ਜੁਰਮਾਨਾ 0-2 ਏਕੜ ਤੱਕ 2500/-, 2-5 ਏਕੜ ਤੱਕ 5000/- ਅਤੇ 5 ਤੋਂ ਵੱਧ ਏਕੜ ਤੱਕ 10000/-ਰੁਪਏ ਕੀਤਾ ਜਾ ਸਕਦਾ ਹੈ ।