ਜਿਲ੍ਹਾ ਪ੍ਰਸਾਸਨ ਵੱਲੋਂ ਪਠਾਨਕੋਟ ਵਿਖੇ ਕਰਵਾਇਆ ਸੰਸਕ੍ਰਿਤਿਕ ਯਾਤਰਾ ਸਿੰਧੂ ਦਰਸਨ ਫੈਸਟੀਵਲ- 2023 

  • ਇੱਕ ਹੀ ਮੰਚ ਤੇ ਦੇਖਣ ਨੂੰ ਮਿਲੇ ਵੱਖ ਵੱਖ ਸੂਬਿਆਂ ਦੀ ਸੰਸਕਿ੍ਰਤਿ ਦੇ ਰੰਗ
  • ਲੋਕਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਭਵਿੱਖ ਵਿੱਚ ਵੀ ਕਰਵਾਏ ਜਾਣਗੇ ਅਜਿਹੇ ਪ੍ਰੋਗਰਾਮ-ਡਿਪਟੀ ਕਮਿਸਨਰ ਪਠਾਨਕੋਟ

ਪਠਾਨਕੋਟ: 17 ਜੂਨ : ਸੱਭਿਆਚਾਰ ਸਾਨੂੰ ਸਾਡੇ ਵਿਰਸੇ ਨਾਲ ਜੋੜਦਾ ਹੈ ਅਗਰ ਤੁਸੀਂ ਅਪਣੀ ਮਾਂ ਬੋਲੀ ਨਾਲ ਜੂੜੇ ਰਹਿਣਾ ਚਾਹੁੰਦੇ ਹੋ ਤਾਂ ਅਪਣੇ ਸੱਭਿਆਚਾਰ ਨੂੰ ਹਮੇਸਾ ਯਾਦ ਰੱਖੋ, ਸੱਭਿਆਚਾਰ ਸਾਡੀਂ ਹੋਂਦ ਨੂੰ ਬਣਾਈ ਰੱਖਦਾ ਹੈ ਅਤੇ ਇੱਕ ਬਹੁਤ ਵੱਡੀ ਭੀੜ ਅੰਦਰ ਵੀ ਇੱਕ ਵੱਖਰੀ ਪਹਿਚਾਣ ਦਿੰਦਾ ਹੈ ਜੋ ਸਾਨੂੰ ਅਪਣੇ ਆਪ ਬਾਕੀਆਂ ਤੋਂ ਵੱਖਰਾ ਕਰਦਾ ਹੈ ਸਾਡੀ ਸਖਸੀਅਤ ਨੂੰ ਨਿਖਾਰਦਾ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਪੰਡਿਤ ਦੀਨਦਿਆਲ ਉਪਾਦਿਆਏ ਆੱਡੀਟੋਰੀਅਮ ਪਠਾਨਕੋਟ ਵਿਖੇ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਆਯੋਜਿਤ ਸੰਸਕ੍ਰਿਤਿਕ ਯਾਤਰਾ ਸਿੰਧੂ ਦਰਸਨ ਫੈਸਟੀਵਲ- 2023 ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਤਿੰਦਰ ਪਾਲ ਸਿੰਘ ਖੁਰਮੀ ਜਿਲ੍ਹਾ ਤੇ ਸੈਸਨ ਜੱਜ ਪਠਾਨਕੋਟ, ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ-ਕਮ-ਸਹਾਇਕ ਕਮਿਸਨਰ ਜਰਨਲ ਪਠਾਨਕੋਟ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ,ਡਾ. ਸੁਰੇਸ ਮਹਿਤਾ ਜਿਲ੍ਹਾ ਭਾਸਾ ਅਫਸਰ ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ , ਰਾਜ ਕੁਮਾਰ ਨਾਇਬ ਤਹਿਸੀਲਦਾਰ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਆਯੋਜਿਤ ਸੰਸਕ੍ਰਿਤਿਕ ਯਾਤਰਾ ਸਿੰਧੂ ਦਰਸਨ ਫੈਸਟੀਵਲ- 2023 ਪੰਡਿਤ ਦੀਨਦਿਆਲ ਉਪਾਦਿਆਏ ਆੱਡੀਟੋਰੀਅਮ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ । ਸਮਾਰੋਹ ਵਿੱਚ ਵੱਖ ਵੱਖ ਸੂਬਿਆਂ ਦੀਆਂ ਝਲਕੀਆਂ, ਲੋਕ ਨਰਿੱਤਿਆ, ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ। ਪ੍ਰੋਗਰਾਮ ਇੰਚਾਰਜ ਸ. ਜਰਨੈਲ ਸਿੰਘ ਨੇ ਦੱਸਿਆ ਕਿ ਇਸ ਸੰਸਕਿ੍ਰਤਿਕ ਯਾਤਰਾਂ ਨੂੰ ਹੂਸੈਨਾਵਾਲੀ ਤੋਂ ਸੂਰੂ ਕੀਤਾ ਗਿਆ ਸੀ ਜੋ ਪਠਾਨਕੋਟ, ਉਧਮਪੁਰ, ਸ੍ਰੀਨਗਰ, ਕਰਗਿੱਲ, ਲੇਅ, ਕਲੋਗ, ਮਨਾਲੀ ਆਦਿ ਵੱਖ ਵੱਖ ਸਥਾਨਾਂ ਤੇ ਪ੍ਰੋਗਰਾਮ ਪੇਸ ਕਰੇਗੀ, ਇਸ ਆਜਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਪ੍ਰੋਗਰਾਮ ਨੂੰ ਪੇਸ ਕਰਨ ਵਾਲੀ ਟੀਮ ਵਿੱਚ 6 ਸੂਬਿਆਂ ਦੇ ਕਰੀਬ 90 ਕਲਾਕਾਰ ਹਨ ਜੋ ਅਪਣੀ ਪੇਸਕਾਰੀ ਪੇਸ ਕਰਦੇ ਹਨ। ਪ੍ਰੋਗਰਾਮ ਦੋਰਾਨ ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਸੰਜੀਵ ਸਾਦ ਜੀ ਵੱਲੋਂ ਨਿਭਾਈ ਗਈ। ਸਮਾਰੋਹ ਦਾ ਅਗਾਜ ਅਸਮ ਦੀ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ ਲੜਕੇ ਲੜਕੀਆਂ ਨੇ ਆਪਣੇ ਕਲਚਰ ਨੂੰ ਫੋਕ ਸੌਂਗ ਤੇ ਡਾਂਸ ਦੇ ਮਾਧਿਅਮ ਨਾਲ ਪੇਸ ਕੀਤਾ ਜੋ ਕਿ ਦਰਸਕਾਂ ਵੱਲੋਂ ਬਹੁਤ ਪ੍ਰਸੰਦ ਕੀਤਾ ਗਿਆ, ਇਸ ਤੋਂ ਬਾਅਦ ਸੂਬਾ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਂਦੀ ਪੰਜਾਬੀਅਤ ਦੀ ਪਹਿਚਾਣ ਲੁੱਡੀ ਪੇਸ਼ ਕੀਤੀ ਗਈ ਜਿਸ ਦੇ ਦਰਸਕ ਨੱਚਣ ਤੇ ਮਜਬੂਰ ਹੋ ਗਏ। ਅਗਲੀ ਝਲਕ ਮੰਚ ਤੇ ਮੱਧ ਪ੍ਰਦੇਸ਼ ਦੀ ਦੇਖਣ ਨੂੰ ਮਿਲੀ ਅਤੇ ਇਸ ਤੋਂ ਬਾਅਦ ਹਰਿਆਣਾ ਦਾ ਲੋਕ ਨਾਚ ਪੇਸ ਕੀਤਾ ਗਿਆ। ਸਮਾਰੋਹ ਦੋਰਾਨ ਗੁਜਰਾਤ ਸੂਬੇ ਦੀ ਸੰਸਕਿ੍ਰਤੀ ਨੂੰ ਦਿਖਾਇਆ ਗਿਆ ਅਤੇ ਇਸ ਦੇ ਨਾਲ ਹੀ ਵਾਈਸ ਆਫ ਪੰਜਾਬ ਦੇ ਪੰਜਾਬ ਕਲਾਕਾਰ ਮੁਹੰਮਦ ਇਰਸ਼ਾਦ ਨੇ ਸੂਫੀ ਕਲਾਮ ਦੀ ਪੇਸਕਾਰੀ ਕਰਕੇ ਸਮਾਂ ਬੰਨਿਆ। ਪ੍ਰੋਗਰਾਮ ਦੋਰਾਨ ਰਾਜਸਥਾਨ ਦੀ ਝਲਕੀ ਭਵੈਈ ਡਾਂਸ ਆਕਰਸਨ ਦਾ ਕੇਂਦਰ ਰਿਹਾ ਜਿਸ ਵਿੱਚ ਕਲਾਕਾਰ ਦੇਵ ਬਿਆਸ ਵੱਲੋਂ ਸੰਸਕਿ੍ਰਤਿ ਨੂੰ ਦਿਖਾਇਆ ਗਿਆ। ਕਲਾਕਾਰ ਵੱਲੋਂ ਸਿਰ ਤੇ ਸੱਤ ਮਟਕੇ ਰੱਖਕੇ ਰਾਜਸਥਾਨ ਦਾ ਡਾਂਸ ਪ੍ਰੇਸ ਕੀਤਾ ਗਿਆ। ਝਲਕੀ ਦੇ ਸਮਾਪਨ ਤੇ ਸਾਰੇ ਦਰਸਕ ਅਪਣੀਆਂ ਸੀਟਾਂ ਤੋਂ ਉੱਠ ਪਏ ਅਤੇ ਤਾਲੀਆਂ ਦੀ ਗੜਗੜਾਹਟ ਦੇ ਨਾਲ ਪੂਰਾ ਆੱਡੀਟੋਰੀਅਮ ਗੁੰਜ ਉਠਿਆ। 

ਕਲਾਕਾਰਾਂ ਵੱਲੋਂ ਵੱਖਰੇ ਹੀ ਅੰਦਾਜ ਵਿੱਚ ਡਿਪਟੀ ਕਮਿਸਨਰ ਪਠਾਨਕੋਟ ਨੂੰ ਉਨ੍ਹਾਂ ਦੇ ਜਨਮਦਿਨ ਤੇ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ ਗਈਆਂ।
ਸਮਾਰੋਹ ਦੋਰਾਨ ਵਿਸੇਸ ਤੋਰ ਤੇ ਜਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸਨਰ ਹਰਬੀਰ ਸਿੰਘ ਜੀ ਜਿਲ੍ਹਾ ਦਾ ਜਨਮਦਿਨ ਵੀ 16 ਜੂਨ ਨੂੰ ਹੀ ਸੀ ਅਤੇ ਕਲਾਕਾਰਾਂ ਵੱਲੋਂ ਵੱਖਰੇ ਹੀ ਅੰਦਾਜ ਵਿੱਚ ਡਿਪਟੀ ਕਮਿਸਨਰ ਪਠਾਨਕੋਟ ਨੂੰ ਉਨ੍ਹਾਂ ਦੇ ਜਨਮਦਿਨ ਤੇ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ ਗਈਆਂ। ਕਲਾਕਾਰਾਂ ਦੇ ਨਾਲ ਨਾਲ ਆੱਡੀਟੋਰੀਅਮ ਵਿੱਚ ਬੈਠੇ ਜਿਲ੍ਹਾ ਅਧਿਕਾਰੀਆਂ ਅਤੇ ਦਰਸਕਾਂ ਵੱਲੋਂ ਵੀ ਤਾਲੀਆਂ ਦੀ ਗੜਗੜਾਹਟ ਦੇ ਨਾਲ ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਜੀ ਨੂੰ ਜਨਮਦਿਨ ਦੀਆਂ ਸੁਭਕਾਮਨਾਵਾਂ ਦਿੱਤੀਆਂ।ਇਸ ਮੋਕੇ ਤੇ ਡਿਪਟੀ ਕਮਿਸਨਰ ਪਠਾਨਕੋਟ ਨੇ ਸੰਬੋਧਤ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਾਨੂੰ ਸਾਡੇ ਵਿਰਸੇ ਨਾਲ ਜੋੜਦੇ ਹਨ ਅਤੇ ਉਨ੍ਹਾਂ ਵੱਲੋਂ ਇਹ ਉਪਰਾਲਾ ਜਾਰੀ ਰਹੇਗਾ ਕਿ ਭਵਿੱਖ ਵਿੱਚ ਅਜਿਹਾ ਹੀ ਇੱਕ ਪ੍ਰੋਗਰਾਮ ਜਿਲ੍ਹਾ ਪਠਾਨਕੋਟ ਵਿੱਚ ਵੱਡੇ ਪੱਧਰ ਤੇ ਕਰਵਾਇਆ ਜਾਵੈ ਤਾਂ ਜੋ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਇੱਕ ਹੀ ਮੰਚ ਦੇ ਵੱਖ ਵੱਖ ਸੂਬਿਆਂ ਦੀ ਸੰਸਕਿ੍ਰਤੀ ਤੋਂ ਜਾਣੂ ਕਰਵਾਇਆ ਜਾ ਸਕੇ।