ਐਸ.ਡੀ ਐਮ.ਅੰਮ੍ਰਿਤਸਰ-2 ਨੇ ਕਰਮਚਾਰੀਆਂ ਨੂੰ ਵੱਧ ਤੋ ਵੱਧ ਵੋਟਾਂ ਬਣਾਉਨ ਦੀ ਕੀਤੀ ਤਾਕੀਦ

  • ਫਾਰਮ ਨਿਲ ਇਕੱਤਰ ਹੋਣ ਦੀ ਸੂਰਤ ਵਿਚ ਮੌਕੇ ਤੇ ਜਾ ਕੇ ਕੀਤੀ ਜਾਵੇਗੀ ਜਾਂਚ ਪੜਤਾਲ 

ਅੰਮ੍ਰਿਤਸਰ 1 ਨਵੰਬਰ : ਸ਼ੀ ਨਿਕਾਸ ਕੁਮਾਰ, ਆਈ.ਏ.ਐਸ, ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2  ਪ੍ਰਧਾਨਗੀ ਹੇਠ 95- ਵੇਰਕਾ ਬੋਰਡ ਚੋਣ ਹਲਕੇ ਵਿੱਚ ਤੈਨਾਤ ਸਮੂਹ ਫੀਲਡ ਸਟਾਫ - ਮਾਲ ਕਾਨੂੰਗੋ, ਮਾਲ ਪਟਵਾਰੀ,  ਸੁਪਰਵਾਈਜਰ ਅਤੇ ਖਾਲੀ ਪਏ ਪਟਵਾਰ ਸਰਕਲਾਂ ਵਿਚ ਉਕਤ ਸਰਕਲਾਂ ਦੇ ਨਿਯੁੂੁਕਤ ਕੀਤੇ ਗਏ ਪ੍ਰਿੰਸੀਪਲ ਨਾਲ ਗੁਰਦੁਆਰਾ ਵੋਟਰ ਸੂਚੀ ਦੀ ਤਿਆਰੀ ਬਾਰੇ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਐਸ.ਡੀ ਐਮ.ਅੰਮ੍ਰਿਤਸਰ-2  ਅੰਮ੍ਰਿਤਸਰ-2  ਨੇ ਸਮੂਹ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਵੋਟਰ ਸੁਚੀ ਦੀ ਤਿਆਰੀ ਦੇ ਪ੍ਰੋਗਰਾਮ ਦਾ ਵੱਧ ਤੋਂ ਵੱਧ ਅਤੇ ਬਾਰ ਬਾਰ ਪ੍ਰਚਾਰ ਕੀਤਾ ਜਾਵੇ ਅਤੇ ਹਫਤੇ ਵਿੱਚ ਘੱਟ ਤੋਂ ਘੱਟ ਇੱਕ ਮੁਨਾਦੀ ਜਾਂ ਪਬਲਿਕ ਅਨਾਊਂਸਮੈਂਟ ਸਮੁੱਚੇ ਪੋਲਿੰਗ ਏਰੀਆ ਵਿੱਚ ਜਰੂਰ ਕਰਵਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਅਗਾਮੀ ਹਲਕੇ ਤੋਂ ਨਿੱਲ ਰਿਪੋਰਟ (ਅਰਥਾਤ ਕੋਈ ਵੀ ਫਾਰਮ ਇਕੱਤਰ ਨਹੀਂ ਹੋਣ ਬਾਰੇ ਸੂਚਨਾ) ਪੇਸ਼ ਕਰਨ ਵਾਲੇ ਫੀਲਡ ਕਰਮਚਾਰੀ ਵਿਰੁੱਧ ਮੌਕੇ ਤੇ ਜਾ ਕੇ ਆਮ ਜਨਤਾ ਨਾਲ ਗੱਲ—ਬਾਤ ਕਰਕੇ ਪੜਤਾਲ ਕੀਤੀ ਜਾਵੇਗੀ ਅਤੇ ਕਰਮਚਾਰੀ ਵਲੋ  ਅਣਗਹਿਲੀ ਪਾਏ ਜਾਣ ਦੀ ਸੂਰਤ ਵਿੱਚ ਚੋਣ ਨਿਯਮਾਂ ਅਧੀਨ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਮੂਹ ਮਾਲ ਕਾਨੂੰਗੋਆਂ/ ਪਟਵਾਰੀਆਂ ਨੇ ਅਗਾਮੀ ਹਫਤੇ ਤੋਂ ਵੱਧ ਤੋਂ ਵੱਧ ਫਾਰਮ ਇਕੱਤਰ ਕਰਨ ਦਾ ਭਰੋਸਾ ਦਿਵਾਇਆ ਹੈ ਅਤੇ ਖਾਲੀ ਪਏ ਪਟਵਾਰ ਸਰਕਲਾਂ ਵਿੱਚ ਉਕਤ ਸਰਕਲਾਂ ਵਿਚ ਪ੍ਰਿੰਸੀਪਲ ਅਤੇ ਨਾਲ ਵਿਧਾਨ ਸਭਾ ਚੋਣ ਹਲਕੇ ਦੇ ਬੂਥ ਲੈਵਲ ਅਫ਼ਸਰਾਂ ਨੂੰ ਪ੍ਰਾਪਤ ਕਰਨ ਲਈ ਆਥੌਰਾਈਜ਼ਡ ਕਰਨ ਦੀ ਬੇਂਨਤੀ ਕੀਤੀ  ਜਿਸ ਤੇ  ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2  ਨੇ ਦੱਸਿਆ ਕਿ ਉੱਚ ਅਧਿਕਾਰੀ ਪਾਸੋਂ ਰਹਿਨੁਮਾਈ ਲੈਂਦੇ ਹੋਏ ਇਸ ਨੁਕਤੇ ਉੱਪਰ ਆਰਡਰ ਜਾਂ ਹਦਾਇਤੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ।