ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ- ਵਿਧਾਇਕ ਸ਼ੈਰੀ ਕਲਸੀ

  • ਮੀਡੀਆਂ ਪਾਵਰ ਕਲੱਬ ਬਟਾਲਾ ਵੱਲੋਂ 20 ਮਰੀਜਾਂ ਨੂੰ  6 ਮਹੀਨੇ ਤੱਕ ਲਿਆ ਗੋਦ
  • ਸੂਬੇ ਵਿੱਚ ਮੀਡੀਆਂ ਪਾਵਰ ਕਲੱਬ ਦੀ ਪਹਿਲਕਦਮੀ

ਬਟਾਲਾ, 16 ਜੂਨ : ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਅਤੇ ਸੂਬਾ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਬਟਾਲਾ ਵਿਖੇ 20 ਟੀ.ਬੀ ਦੇ ਮਰੀਜਾਂ ਨੂੰ ਖੁਰਾਕ ਕਿੱਟਾਂ ਦਿੱਤੀਆ ਗਈਆ। ਪੰਜਾਬ ਵਿੱਚੋਂ ਸਭ ਤੋਂ ਪਹਿਲਾ ਬਟਾਲਾ ਵਿਖੇ ਪੱਤਰਕਾਰ ਸਾਥੀਆਂ ਵੱਲੋਂ  ਮੀਡੀਆਂ ਪਾਵਰ ਕਲੱਬ ਬਟਾਲਾ ਦੀ ਸੰਸਥਾ ਵੱਜੋਂ 20 ਮਰੀਜਾਂ ਨੂੰ  6 ਮਹੀਨੇ ਤੱਕ ਗੋਂਦ ਲਿਆ ਗਿਆ ਅਤੇ ਉਨ੍ਹਾਂ  ਦੀ ਦਵਾਈਆਂ ਅਤੇ ਖੁਰਾਕ ਦੀ ਜਿੰਮੇਵਾਰੀ ਲਈ ਗਈ। ਇਸ ਮੌਕੇ  ਪੱਤਰਕਾਰਾਂ ਨਾਲ ਕਰਦਿਆਂ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੀ.ਬੀ ਦੇ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਿਹੀਆਂ ਹਨ, ਉੱਥੇ ਅੱਜ  ਮੀਡੀਆਂ ਪਾਵਰ ਕਲੱਬ   ਬਟਾਲਾ 20 ਮਰੀਜਾਂ ਨੂੰ 6 ਮਹੀਨੇ ਤੱਕ ਉਨ੍ਹਾਂ ਦੀ  ਖੁਰਾਕ ਅਤੇ ਦੇਖ-ਰੇਖ ਇਸ ਕਲੱਬ ਵੱਲੋਂ ਕੀਤੀ ਜਾਵੇਗੀ ਅਤੇ ਹਰ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਖੁਰਾਕ ਦੀਆਂ ਕਿੱਟਾਂ ਦਿੱਤੀਆਂ  ਜਾਏ ਕਰਨ ਗਈਆਂ । ਉਨ੍ਹਾਂ ਕਿਹਾ ਕਿ ਪੱਤਰਕਾਰ ਸਾਥੀਆਂ ਵੱਲੋਂ ਕੀਤਾ ਗਿਆ ਇਹ ਵਿਸ਼ੇਸ਼ ਉਪਰਾਲਾ ਸਲਾਘਾਯੋਗ ਹੈ। ਉਨ੍ਹਾਂ ਕਿਹਾ ਇਸ ਸੰਸਥਾ ਵਿੱਚ ਕੋਈ ਵੀ ਅਹੁਦੇਦਾਰ ਨਹੀ ਹੈ ਅਤੇ ਕਮੇਟੀਆਂ ਗਠਿਤ ਕੀਤੀਆਂ ਗਈ ਹਨ ਜੋ ਇਸ ਕੰਮ ਨੂੰ ਨੇਪਰੇ ਚਾੜਨਗੀਆਂ ਅਤੇ ਸਾਰਾ ਕੰਮ ਕਲੱਬ ਵੱਲੋਂ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ। ਡਾ. ਰਵਿੰਦਰ ਸਿੰਘ ਐਸ.ਐਮ.ਓ. ਬਟਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਟੀ.ਬੀ. ਦੇ ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਹੋਰ ਮੈਡੀਕਲ ਸਹੂਲਤਾਂ ਮੁਹੱਈਆਂ ਕਰਵਾ ਰਹੀ ਹੈ। ਉਨ੍ਹਾਂ ਕਿਹਾ   ਮੀਡੀਆਂ ਪਾਵਰ ਕਲੱਬ ਵੱਲੋਂ ਕੀਤੀ ਗਈ ਪਹਿਲਕਦਮੀ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਟੀ.ਬੀ ਦੀ ਬਿਮਾਰੀ ਨਾਲ ਜੂਝ ਰਹੇ ਮਰੀਜਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਸ. ਲਖਵਿੰਦਰ ਸਿੰਘ, ਐਮ.ਐਮ.ਓ. ਭੁੱਲਰ ਵਿਕਰਮਜੀਤ ਸਿੰਘ, ਰਾਜੇਸ਼ ਤੁਲੀ, ਅਜੇ ਕੁਮਾਰ, ਡਾ. ਲਲਿਤ ਮੋਹਨ, ਤਰਸੇਮ ਸਿੰਘ ਹੈਲਥ ਇੰਸਪੈਕਟਰ, ਵਰਿੰਦਰ ਸਿੰਘ ਸਿੰਘ, ਸਤਨਾਮ ਸਿੰਘ, ਮਾਨਿਕ ਮਹਿਤਾ ਅਤੇ ਪੱਤਰਕਾਰ ਸਾਥੀ ਆਦਿ ਹਾਜਰ ਸਨ।