ਨਸ਼ਿਆਂ ਦੇ ਵਿਰੁਧ ਲੋਕਾਂ ਨੂੰ ਜਾਗਰੁਕ ਕਰਨ ਲਈ ਜ਼ਿਲ੍ਹਾ ਪਠਾਨਕੋਟ ਤੋਂ ਪੁਲਿਸ ਪ੍ਰਸਾਸ਼ਨ ਨੇ ਕੀਤੀ ਮੂਹਿਮ ਦੀ ਸੁਰੂਆਤ

  • ਪਠਾਨਕੋਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਆਯੋਜਿਤ ਕੀਤੀ ਗਈ ਮੈਗਾ ਸਾਈਕਲਿੰਗ ਰੈਲੀ
  • ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਲੋੜ-ਸ੍ਰੀ ਰਾਕੇਸ ਕੌਸਲ

ਪਠਾਨਕੋਟ: 12 ਜੂਨ : ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਪਠਾਨਕੋਟ ਪੁਲਿਸ ਨੇ ਡਾਇਰੈਕਟਰ ਜਨਰਲ ਪੁਲਿਸ (ਡੀ.ਜੀ.ਪੀ) ਪੰਜਾਬ, ਸ੍ਰੀ ਗੌਰਵ ਯਾਦਵ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਠਾਨਕੋਟ ਵਿਖੇ ਡੀ.ਆਈ.ਜੀ ਬਾਰਡਰ ਰੇਜ਼ ਸ੍ਰੀ ਰਾਕੇਸ ਕੋਸਲ, ਆਈ.ਪੀ.ਐਸ ਅਤੇ ਐਸ.ਐਸ.ਪੀ ਪਠਾਨਕੋਟ ਸ੍ਰੀ ਸੁਹੇਲ ਕਾਸਿਮ ਮੀਰ, ਆਈ.ਪੀ.ਐਸ ਵੱਲੋਂ ਅੱਜ ਲਮੀਣੀ ਵਿਖੇ ਸਥਿਤ ਮਲਟੀਪਰਪਜ ਸਪੋਰਟਸ ਸਟੇਡੀਅਮ ਤੋਂ ਜਾਗਰੂਕਤਾਂ ਮੁਹਿੰਮ ਦੀ ਸੁਰੂਆਤ ਕੀਤੀ। ਸਾਈਕਲੋਥਨ-2024, ਜਿਸ ਦਾ ਉਦੇਸ ਨਸ਼ਿਆਂ ਦੀ ਦੁਰਵਰਤੋਂ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇੱਕ ਸਿਹਤਮੰਦ ਜੀਵਨ ਸੈਲੀ ਦੇ ਰੂਪ ਵੱਜੋਂ ਸਾਈਕਲ ਚਲਾਉਣ ਨੂੰ ਉਤਸਾਹਿਤ ਕਰਨਾ ਹੈ, ਦੀ ਸੁਰੂਆਤ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਨੀ ਪਠਾਨਕੋਟ ਤੋਂ ਸਵੇਰੇ 7:00 ਵਜੇ ਕੀਤੀ ਗਈ। 10 ਕਿਲੋਮੀਟਰ ਦੇ ਇਸ ਰੂਟ ਵਿੱਚ ਸਿਵਲ ਪ੍ਰਸਾਸ਼ਨ, ਨਿਆਪਾਲਿਕਾ, ਸ਼ੈਨਾਂ, ਸੀਮਾ ਸੁਰੱਖਿਆ ਬਲ (ਬੀ.ਐਸ.ਐਫ), ਵਪਾਰਕ ਯੂਨੀਅਨਾਂ, ਕਲਾਕਾਰਾਂ, ਖਿਡਾਰੀਆਂ, ਮੈਡੀਕਲ ਐਸੋਸੀਏਸਨ, ਬਾਰ ਐਸੋਸੀਏਸਨ, ਗੈਰਸਰਕਾਰੀ ਸੰਗਠਨਾਂ ਅਤੇ ਸਾਈਕਲਿੰਗ ਕਲੱਬ ਦੇ ਮੈਂਬਰਾਂ ਸਮੇਤ ਸਮਾਜ ਦੇ ਵੱਖ-ਵੱਖ ਸਥਾਨਾਂ ਤੋਂ ਹਿੱਸਿਆਂ ਤੋਂ ਇਸ ਸਾਈਕਲੋਥਨ-2024 ਵਿੱਚ ਉਤਸਾਹ ਨਾਲ ਹਿੱਸਾ ਲਿਆ। ਸਾਈਕਲ ਰੈਲੀ ਵਿੱਚ ਕਰੀਬ 2000 ਲੋਕਾਂ ਨੇ ਹਿੱਸਾ ਲਿਆ , ਜਿਹਨਾਂ ਵਿੱਚ ਸਕੂਲ ਜਾਣ ਵਾਲੇ ਛੋਟੇ ਬੱਚਿਆਂ ਤੋਂ ਲੈ ਕੇ ਬਜੁਰਗ ਨਾਗਰਿਕ ਸਾਮਲ ਸਨ। ਸਵੇਰ ਦੇ ਸਮਾਗਮ ਦੀ ਸੁਰੂਆਤ ਸੱਭਿਆਚਾਰਕ ਪੇਸਕਾਰੀ ਨਾਲ ਕੀਤੀ ਗਈ, ਜਿਸ ਨੇ ਹਾਜਰ ਪਬਲਿਕ ਦਾ ਮਨ ਮੋਹ ਲਿਆ। ਇਸ ਰੈਲੀ ਨੂੰ ਡੀ.ਆਈ.ਜੀ ਬਾਰਡਰ ਰੇਜ਼ ਸ੍ਰੀ ਰਾਕੇਸ ਕੌਸਲ, ਜ਼ਿਲ੍ਹਾ ਅਤੇ ਸੈਸਨ ਜੱਜ ਪਠਾਨਕੋਟ, ਸ੍ਰੀ ਜਤਿੰਦਰਪਾਲ ਸਿੰਘ ਖੁਰਮੀ ਅਤੇ ਐਸ.ਐਸ.ਪੀ ਪਠਾਨਕੋਟ ਸ੍ਰੀ ਸੁਹੇਲ ਕਾਸਿਮ ਮੀਰ ਵੱਲੋਂ ਪਹਿਲਾ ਹਵਾਂ ਵਿੱਚ ਗੁਬਬਾਰੇ ਛੱਡੇ ਗਏ ਅਤੇ ਫਿਰ ਹਰੀ ਝੰਡੀ ਦਿਖਾ ਕੇ ਸਾਈਕਲੋਥਨ-2024 ਦੀ ਸੁਰੂਆਤ ਕੀਤੀ ਗਈ। ਜਿਕਰਯੋਗ ਹੈ ਕਿ ਸਾਈਕਲੋਥਨ-2024 ਦੋਰਾਨ ਸਪੋਰਟਸ ਸਟੇਡੀਅਮ ਲਮੀਣੀ ਵਿਖੇ ਯਾਦਗਾਰ ਬਣਾਉਂਣ ਲਈ ਵਿਸ਼ੇਸ ਤੋਰ ਤੇ ਸੈਲਫੀ ਪੁਆਇੰਟ ਸਥਾਪਿਤ ਕੀਤੇ ਗਏ ਸਨ। ਡੀ.ਆਈ.ਜੀ ਬਾਰਡਰ ਰੇਜ਼, ਸ੍ਰੀ ਰਾਕੇਸ ਕੌਸਲ, ਜ਼ਿਲ੍ਹਾ ਅਤੇ ਸੈਸਨ ਜੱਜ ਪਠਾਨਕੋਟ, ਸ੍ਰੀ ਜਤਿੰਦਰਪਾਲ ਸਿੰਘ ਖੁਰਮੀ ਅਤੇ ਐਸ.ਐਸ.ਪੀ ਪਠਾਨਕੋਟ ਸ੍ਰੀ ਸੁਹੇਲ ਕਾਸਿਮ ਮੀਰ ਸਮੇਤ ਹੋਰ ਅਧਿਕਾਰੀਆਂ ਵੱਲੋਂ ਸਾਈਕਲੋਥਨ-2024 ਦੀ ਅਗਾਵਾਈ ਕੀਤੀ ਗਈ ਅਤੇ 10 ਕਿਲੋਮੀਟਰ ਰੂਟ ਤੇ ਸਾਈਕਲ ਚਲਾਇਆ ਗਿਆ। ਇਸ ਪ੍ਰੋਗਰਾਮ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਦੇ ਗੰਭੀਰ ਸ਼ੰਦੇਸ ਨੂੰ ਮਨੋਰੰਜਨ ਦੇ ਨਾਲ ਜੋੜਿਆ, ਜਿਸ ਨਾਲ ਭਾਗੀਦਾਰਾਂ ਦੇ  ਪੈਦਲ ਚੱਲਣ ਤੇ ਖੁਸੀ ਭਰੇ ਮਾਹੌਲ ਨੂੰ ਯਕੀਨੀ ਬਣਾਇਆ ਗਿਆ। ਅਧਿਕਾਰੀਆਂ ਅਤੇ ਭਾਗੀਦਾਰਾਂ ਨੂੰ ਪੂਰੀ ਯਾਤਰਾ ਦੋਰਾਨ ਉਤਸਾਹਿਤ ਕਰਨ ਲਈ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਦੇ ਸਰਟੀਫਿਕੇਟ ਵੰਡੇ ਗਏ ਅਤੇ ਮਹਿਮਾਨਾਂ ਨੂੰ ਡੀ.ਆਈ.ਜੀ ਬਾਰਡਰ ਰੇਜ਼, ਜ਼ਿਲ੍ਹਾ ਅਤੇ ਸੈਸਨ ਜੱਜ ਪਠਾਨਕੋਟ ਅਤੇ ਐਸ.ਐਸ.ਪੀ ਪਠਾਨਕੋਟ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਸੰਬੋਧਤ ਕਰਦਿਆਂ ਡੀ.ਆਈ.ਜੀ ਬਾਰਡਰ ਰੇਜ਼ ਸ੍ਰੀ ਰਾਕੇਸ ਕੌਸਲ, ਆਈ.ਪੀ.ਐਸ ਨੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਡੀ.ਜੀ.ਪੀ ਪੰਜਾਬ ਦੇ ਦਿਸਾਂ ਨਿਰਦੇਸਾਂ ਅਨੁਸਾਰ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਤੇ ਜੋਰ ਦਿੱਤਾ ਅਤੇ ਕਿਹਾ ਕਿ ਪਠਾਨਕੋਟ ਅਜਿਹਾ ਪਹਿਲਾ ਜਿਲ੍ਹਾ ਹੈ, ਜਿਸ ਨੇ ਨਸਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮਾਂ ਦੇ ਚੌਥੇ ਦੌਰ ਦੀ  ਸੁਰੂਆਤ ਕੀਤੀ ਅਤੇ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਐਸ.ਐਸ.ਪੀ ਪਠਾਨਕੋਟ ਤੇ ਉਨ੍ਹਾਂ ਦੀ ਟੀਮ ਦੀ ਸਲਾਘਾ ਕੀਤੀ। ਐਸ.ਐਸ.ਪੀ ਪਠਾਨਕੋਟ ਸ੍ਰੀ ਸੁਹੇਲ ਮੀਰ, ਆਈ.ਪੀ.ਐਸ ਨੇ ਆਮ ਲੋਕਾਂ, ਖਾਸ ਤੌਰ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਜਿਹੇ ਪੋ੍ਰਗਰਾਮ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਪਠਾਨਕੋਟ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਹਾਲ ਹੀ ਵਿੱਚ 40 ਦੇ ਕਰੀਬ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਅਟੈਚ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ ਲਗਭਗ 06 ਕਰੋੜ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਨਸਿਆਂ ਵਿਰੁੱਧ ਲੜਾਈ ਅਡੋਲ ਇਰਾਦੇ ਨਾਲ ਜਾਰੀ ਰਹੇਗੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਜ), ਡਿਪਟੀ ਕਮਾਂਡੈਂਟ ਡੋਮੀਨਿਕ 121 ਬਟਾਲੀਅਨ ਬੀ.ਐਸ.ਐਫ ਸ੍ਰੀ ਅਨਿਲ ਚੌਹਾਨ, 121 ਬਟਾਲੀਅਨ ਬੀ.ਐਸ.ਐਫ,  ਸ੍ਰੀ ਅਭਿਸੇਕ ਕੁਮਾਰ ਰਾਏ 58 ਬਟਾਲੀਅਨ ਬੀ.ਐਸ.ਐਫ , ਸ੍ਰੀ ਦਵਿੰਦਰ ਸਿੰਘ ਡਿਪਟੀ ਕਮਾਂਡੈਂਟ 58 ਬਟਾਲੀਅਨ ਬੀ.ਐਸ.ਐਫ., ਸ੍ਰੀ ਰਣਧੀਰ ਰਾਰਾਜਸੇਨ ਸੈਕਿੰਡ ਇੰਚਾਰਜ 58 ਬਟਾਲੀਅਨ ਬੀ.ਐਸ.ਐਫ, ਸ੍ਰੀ ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਕਰਨਲ ਅਨੂਪ ਏ.ਐਸ.ਸੀ. ਬੀ.ਐਮ., ਕਰਨਲ ਡੀ. ਮੁਖਰਜੀ 21 ਸਬ ਏਰੀਆ, ਸ੍ਰੀ ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਪ੍ਰਾਇਮਰੀ ਪਠਾਨਕੋਟ,  ਸੂਬੇਦਾਰ ਜਗਜੀਵਨ ਸਿੰਘ, ਮਿਸ ਜਾਨਵੀਰ ਕੌਰ ਅਭਿਨੇਤਰੀ ਪਠਾਨਕੋਟ,  ਡਾ. ਆਦਿੱਤੀ ਸਲਾਰੀਆ ਸਿਵਲ ਸਰਜਨ ਪਠਾਨਕੋਟ, ਸ੍ਰੀ ਵਿਵੇਕ ਪੁਰੀ ਡੀ.ਏ.ਪੀ.ਟੀ ਆਦਿ ਹਾਜਰ ਸਨ। ਐਸ.ਐਸ.ਪੀ. ਪਠਾਨਕੋਟ ਨੇ ਇਸ ਸਮਾਗਮ ਨੂੰ ਸਾਨਦਾਰ ਢੰਗ ਨਾਲ ਸਫਲ ਬਨਾਉਣ ਲਈ ਸਹਿਯੋਗ ਅਤੇ ਸਰਗਰਮ ਸਮੂਲੀਅਤ ਲਈ ਸਾਰੇ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਨਸ਼ਾ ਮੁਕਤ ਪੰਜਾਬ ਲਈ ਯਤਨਸੀਲ ਰਹਾਂਗੇ। ਡੀ.ਆਈ.ਜੀ ਬਾਰਡਰ ਰੇਜ਼ ਨੇ ਪੰਜਾਬ ਰਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਸਹਿਯੋਗ ਮੰਗਿਆ।