ਵਿਸ਼ਵ ਅਬਾਦੀ ਪੰਦਰਵਾੜੇ ਨੂੰ ਸਮਰਪਿਤ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ

ਤਰਨ ਤਾਰਨ, 14 ਜੁਲਾਈ : ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ  ਵਿਸ਼ਵ ਅਬਾਦੀ ਪੰਦਰਵਾੜੇ ਨੂੰ ਸਮਰਪਿਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵੱਧਦੀ ਆਬਾਦੀ ਇੱਕ ਗੰਭੀਰ ਸਮੱਸਿਆ ਹੈ ਜੋ ਕਿ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਸਿਧੇ ਜਾਂ ਅਸਿੱਧੇ ਰੂਪ ਵਿਚ ਜਨਮ ਦਿੰਦੀ ਹੈ। ਇਥੋਂ ਤੱਕ ਕਿ ਭੁੱਖਮਰੀ, ਬੇਰੁਜਗਾਰੀ, ਅਨਪੜ੍ਹਤਾ, ਨਸ਼ੇ, ਗਰੀਬੀ, ਸੱਭ ਤਰਾਂ੍ਹ ਦੇ ਪ੍ਰਦੂਸ਼ਣ ਅਤੇ ਬੀਮਾਰੀਆਂ ਆਦਿ ਦਾ ਕਾਰਣ ਵੀ ਵੱਧਦੀ ਆਬਾਦੀ ਹੀ ਹੈ।ਇਸ ਲਈ ਇਸ ਨੂੰ ਠੱਲ੍ਹ ਪਾਉਣ ਲਈ ਉਚੇਚੇ ਤੌਰ ‘ਤੇ ਮਿਲਕੇ ਯਤਨ ਕਰਨੇ ਜ਼ਰੂਰੀ ਹਨ, ਕਿੳੇੁਕਿ ਜੇਕਰ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜਿਆਦਾ ਮੌਕੇ ਮਿਲਣਗੇ ਅਤੇ ਸਮਾਜ ਖੁਸ਼ਹਾਲ ਹੋਵੇਗਾ। ਇਸ ਮੌਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਆਸ਼ੀਸ਼ ਗੁਪਤਾ ਵੱਲੋ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਪੂਰੇ ਜਿਲੇ੍ਹ ਭਰ ਦੇ ਸਾਰੇ ਸਿਹਤ ਕੇਂਦਰਾਂ ਵਿੱਚ 27 ਜੂਨ ਤੋਂ ਲੈ ਕੇ 10 ਜੁਲਾਈ ਤੱਕ  ਪਰਿਵਾਰ ਨਿਯੋਜਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ 11 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਲੋਕਾਂ ਨੂੰ ਪਰਿਵਾਰ ਨਿਯੋਜਨ ਦੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆਂ। ਇਹਨਾਂ ਸੇਵਾਵਾਂ ਵਿਚ ਨਸਬੰਦੀ, ਨਲਬੰਦੀ, ਕੌਪਰ-ਟੀ, ਪੀ. ਪੀ. ਆਈ. ਯੂ. ਸੀ. ਡੀ, ੳਰਲ-ਪਿਲਸ, ਛਾਇਆ ਟੈਬਲੇਟ, ਇੰਜੇਕਟੇਬਲ ਕੋੰਟਰਾਸੈਪਟਿਵ (ਅੰਤਰਾ) ਅਤੇ ਕੰਡੋਮ ਆਦਿ ਸ਼ਾਮਿਲ ਹਨ ਜੋ ਕਿ ਹਰੇਕ ਸਿਹਤ ਸੰਸਥਾ ਵਿਚ ਫੈਮਲੀ-ਪਲੈਨਿੰਗ ਕਾਰਨਰ ਬਣਾਂ ਕੇ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਅਵਸਰ ‘ਤੇ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ, ਜਿਲਾ੍ਹ ਸਿਹਤ ਅਫਸਰ ਡਾ. ਸੁਖਦੀਪ ਕੌਰ, ਡਾ. ਸੁਖਜਿੰਦਰ ਸਿੰਘ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ਹ ਐਮ. ਈ. ਆਈ. ਓ. ਅਮਰਦੀਪ ਸਿੰਘ, ਨਰਸਿੰਗ ਸਿਸਟਰ ਕੁਲਵੰਤ ਕੌਰ, ਐਲ ਐਚ ਵੀ ਗੁਰਪ੍ਰੀਤ ਕੌਰ, ਆਰੂਸ਼ ਭੱਲਾ, ਪਰਦੀਪ ਕੌਰ, ਕਵਲਜੀਤ ਕੌਰ, ਕਰਮਜੀਤ ਕੌਰ, ਰਾਜਬੀਰ ਕੌਰ, ਮਨਦੀਪ ਕੌਰ, ਗਗਨਦੀਪ ਕੌਰ ਅਤੇ ਸਟਾਫ ਹਾਜਰ ਸਨ।