ਬਟਾਲਾ, 17 ਨਵੰਬਰ : ਕੌਮੀ ਪ੍ਰੈਸ ਦਿਵਸ ਮੌਕੇ ਜਰਨਲਿਸਟ ਐਸੋਸੀਏਸ਼ਨ ਰਜਿ : ਪੰਜਾਬ ਦੇ ਗੁਰਦਾਸਪੁਰ ਯੂਨਿਟ ਵਲੋ ਸਥਾਨਕ ਦਾਅਵਤ ਰੈਸਟੋਰੇਂਟ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਅਦਾਰਿਆਂ ਦੇ ਪੱਤਰਕਾਰ ਸਾਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਮੁੱਖ ਤੌਰ ਤੇ ਪਹੁੰਚੇ ਜਦ ਕਿ ਡੀਪੀਆਰਓ ਹਰਜਿੰਦਰ ਸਿੰਘ ਕਲਸੀ ਵਿਸੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਸੰਬੋਧਨ ਦੌਰਾਨ ਕਿਹਾ ਕਿ ਜਰਨਲਿਸਟ ਐਸੋਸੀਏਸ਼ਨ ਰਜਿ : ਪੰਜਾਬ ਜੋ ਕਿ ਪਿਛਲੇ ਲਮੇ ਸਮੇ ਤੋ ਸੂਬੇ ਦੇ ਵਖੋ ਵੱਖ ਥਾਵਾਂ ਦੇ ਆਪਣੇ ਯੂਨਿਟ ਚਲਾ ਪੱਤਰਕਾਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਹੈ। ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਵਲੋ ਪਿਛਲੇ 30 ਸਾਲ ਤੋ ਆਪਣੀ ਸਾਫ ਸੁਥਰੀ ਛਵੀ ਵਾਲੀ ਪੱਤਰਕਾਰਿਤਾ ਦੇ ਤਜ਼ਰਬੇ ਸਾਂਝੇ ਕੀਤੇ ਗਏ। ਇਸ ਮੌਕੇ ਹਰਜਿੰਦਰ ਸਿੰਘ ਕਲਸੀ ਡੀਪੀਆਰਓ ਵਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਕੌਮੀ ਪ੍ਰੈਸ ਦਿਵਸ ਦੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਸਬੰਧ ਵਿੱਚ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਜਰਨਲਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਖਵਿੰਦਰ ਸਿੰਘ ਗੁਰਾਇਆ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਸੱਚੀ ਅਤੇ ਤੱਥਾਂ ਦੇ ਆਧਾਰਿਤ ਹੀ ਖ਼ਬਰ ਪ੍ਰਕਾਸ਼ਤ ਕਰਨ। ਉਨ੍ਹਾਂ ਕਿਹਾ ਕਿ ਕੋਈ ਵੀ ਖਬਰ ਜਲਦਬਾਜ਼ੀ ਵਿਚ ਨਾ ਪ੍ਰਕਾਸ਼ਿਤ ਕੀਤੀ ਜਾਵੇ। ਇਸ ਮੌਕੇ ਤੇ ਜ਼ਿਲਾ ਪ੍ਰਭਾਰੀ ਈਸ਼ੂ ਰਾਂਚਲ਼ ਅਤੇ ਜਿਲਾ ਪ੍ਰਧਾਨ ਮੰਦੀਪ ਰਿੰਕੂ ਚੌਧਰੀ ਨੇ ਸਾਂਝੇ ਤੋਰ ਤੇ ਕਿਹਾ ਕਿ ਪੱਤਰਕਾਰ ਆਪਣੀ ਜਾਨ ਤੇ ਖੇਡ ਸਰਕਾਰ ਅਤੇ ਲੋਕਾਂ ਵਿਚ ਪੁਲ ਬਣ ਕੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਜਰਨਲਿਸਟ ਐਸੋਸੀਏਸ਼ਨ ਪੱਤਰਕਾਰ ਭਾਈਚਾਰੇ ਦੀ ਬੇਹਤਰੀ ਲਈਭਵਿੱਖ ਵਿਚ ਵੀ ਕੰਮ ਕਰਦਾ ਰਹੇਗਾ। ਇਸ ਮੌਕੇ ਜ਼ਿਲਾ ਚੇਅਰਮੈਨ ਰਸ਼ਪਾਲ ਬਿੱਟੂ ਅਤੇ ਦਿਹਾਤੀ ਚੇਅਰਮੈਨ ਬਲਵਿੰਦਰ ਸਿੰਘ ਪੰਜਗਰਾਈਆਂ ਨੇ ਕਿਹਾ ਕਿ ਲੋਕਤਾਂਤਰਿਕ ਦੇਸ਼ ਵਿਚ ਪ੍ਰੈਸ ਦਾ ਅਹਿਮ ਸਥਾਨ ਹੈ। ਉਨ੍ਹਾਂ ਕਿਹਾ ਕਿ ਜਰਨਲਿਸਟ ਐਸੋਸੀਏਸ਼ਨ ਨਿਡਰ ਅਤੇ ਨਿਰਪੱਖ ਪੱਤਰਕਾਰਿਤਾ ਜਾਰੀ ਰੱਖਦੀ ਹੋਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਇਸ ਮੌਕੇ ਤੇ ਖਜਾਨਚੀ ਲਵਲੀ ਕੌਸ਼ਲ ਅਤੇ ਸੈਕਟਰੀ ਚਰਨਦੀਪ ਬੇਦੀ ਵਲੋ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਸੰਬੰਧ ਵਿਚ ਆ ਰਹੀਆਂ ਦਰਪੇਸ਼ ਮੁਸ਼ਕਲਾਂ ਤੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਯੂਨੀਅਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਮਰੀਕ ਸਿੰਘ ਲੌਂਗੋਵਾਲ ਅਤੇ ਅਨੀਲ ਸਹਿਦੇਵ ਨੇ ਯੂਨੀਅਨ ਦੀ ਸੱਦਸਤਾ ਕਬੂਲੀ।