- ਭਾਰਤੀ ਫ਼ੌਜ ਵੱਲੋਂ ਲੜਦਿਆਂ ਸ਼ਹੀਦ ਹੋਣ ਵਾਲੇ ਸੂਰਬੀਰ ਯੋਧਿਆਂ ਨੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੀ ਆਜ਼ਾਦੀ ਵਿੱਚ ਵਡਮੁੱਲੇ ਯੋਗਦਾਨ ਪਾਏ-ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ
ਬਟਾਲਾ, 3 ਨਵੰਬਰ 2024 : ਯਾਦਗਾਰ ਪਹਿਲਾ ਵਿਸ਼ਵ ਯੁੱਧ, ਪਿੰਡ ਸਰਵਾਲੀ, ਤਹਿਸੀਲ ਬਟਾਲਾ ਵਿਖੇ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ, ਹਵਲਦਾਰ ਕਾਲਾ ਸਿੰਘ 45 ਰੈਟਰੇ ਸਿੱਖਸ (ਹੁਣ 3 ਸਿੱਖ ਬਟਾਲੀਅਨ ) ਦੇ 106ਵੇਂ ਸ਼ਹੀਦੀ ਦਿਵਸ ਅਤੇ ਸਿਪਾਹੀ ਹਜਾਰਾ ਸਿੰਘ,45 ਰੈਟਰੇ ਸਿੱਖ (ਹੁਣ 3 ਸਿੱਖ ਬਟਾਲੀਅਨ ) ਦੇ 107ਵੇਂ ਸ਼ਹੀਦੀ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਗਮ ਅਤੇ ਪਹਿਲੀ ਸੰਸਾਰ ਜੰਗ ਦੇ 106ਵੇਂ ਜੰਗਬੰਦੀ ਦਿਵਸ ਸਬੰਧੀ ਪੁਸ਼ਪਾਂਜਲੀ ਭੇਟਾ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਜਿਸਦੇ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀ ਐਸ ਐਮ (ਰਿਟਾ.), ਕਨਵੀਨਰ ਇਨਟੈਕ, ਪੰਜਾਬ ਸਨ। ਇਸ ਮੌਕੇ ਸਿੱਖ ਰੈਜੀਮੈਂਟ ਦੀ 4 ਸਿੱਖ ਬਟਾਲੀਅਨ ਵੱਲੋਂ ਲੈਫਟੀਨੈਂਟ ਜੋਇਸਿਲ ਨੋਰੋਨਾਹ ਦੀ ਕਮਾਂਡ ਹੇਠ ਸਟੇਸ਼ਨ ਕਮਾਂਡਰ, ਤਿੱਬੜੀ ਕੈਂਟ ਵੱਲੋਂ ਨਾਇਬ ਸੂਬੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੈਰੇਮੋਨੀਅਲ ਗਾਰਡ ਦਿੱਤਾ ਗਿਆ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਜਗਜੀਤ ਸਿੰਘ ਕਾਦੀਆਂ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ| ਉਪਰੰਤ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ ਨੇ ਆਪਣੇ ਸੰਬੋਧਨ ਵਿੱਚ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਵਡਮੁੱਲੇ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਪਹਿਲੀ ਸੰਸਾਰ ਜੰਗ ਵਿੱਚ ਭਾਰਤੀ ਫ਼ੌਜ ਵੱਲੋਂ ਲੜਦਿਆਂ ਸ਼ਹੀਦ ਹੋਣ ਵਾਲੇ ਸੂਰਬੀਰ ਯੋਧਿਆਂ ਨੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੀ ਆਜ਼ਾਦੀ ਵਿੱਚ ਵਡਮੁੱਲੇ ਯੋਗਦਾਨ ਪਾਏ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਜਿਸ ਮੋੜ ਉੱਤੇ ਖੜਾ ਹੈ, ਉਥੇ ਸਾਡੇ ਨੌਜਵਾਨਾਂ ਅਤੇ ਸਮੂਹ ਜ਼ਿੰਮੇਵਾਰ ਧਿਰਾਂ ਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਆਪਣਾ ਵਰਤਮਾਨ ਅਤੇ ਭਵਿੱਖ ਕਿਵੇਂ ਸੰਵਾਰਨਾ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਝੰਡਾ ਕਿਵੇਂ ਬੁਲੰਦ ਰੱਖਣਾ ਹੈ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ ਵਿੱਚ ਭਰਤੀ ਹੋਣ ਲਈ ਉਪਲਬਧ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਕਿਹਾ ਅਤੇ ਨਾਲ ਹੀ ਆਪਣੇ ਫ਼ਰਜ਼ ਪਛਾਣਦੇ ਹੋਏ ਪੰਜਾਬ ਦੇ ਸੱਭਿਆਚਾਰਕ ਵਿਰਸੇ ਅਤੇ ਹਰੇਕ ਤਰ੍ਹਾਂ ਦੀ ਵਿਰਾਸਤ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਲਈ ਕਿਹਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਲੈਂਡ ਤੋਂ ਪਹੁੰਚੇ ਸਿੱਖ ਮਿਲਟਰੀ ਇਤਿਹਾਸਕਾਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਮੈਂਬਰ ਅਤੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਸੰਬੰਧੀ ਖੋਜ ਭਰਪੂਰ ਕਿਤਾਬਾਂ "ਸਿੱਖਸ ਇਨ ਵਰਲਡ ਵਾਰ 1 ਅਤੇ ਸਿੱਖਸ ਇਨ ਵਰਲਡ ਵਾਰ 2" ਦੇ ਲੇਖਕ ਸਰਦਾਰ ਭੁਪਿੰਦਰ ਸਿੰਘ ਹਾਲੈਂਡ ਨੇ ਯੂਰਪ ਵਿੱਚ ਪਹਿਲੀ ਸੰਸਾਰ ਸਮੇਂ ਭਾਰਤੀ ਫ਼ੌਜ ਵੱਲੋਂ ਵੱਖ ਵੱਖ ਮੋਰਚਿਆਂ ਤੇ ਲੜਨ ਅਤੇ ਸ਼ਹੀਦ ਹੋਣ ਵਾਲੇ ਭਾਰਤੀ ਫ਼ੌਜ ਦੇ ਸੂਰਬੀਰ ਯੋਧਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਨੇ ਯੂਰਪੀ ਦੇਸ਼ਾਂ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਦਿੱਤਾ ਅਤੇ ਅੱਜ ਵੱਖ ਵੱਖ ਦੇਸ਼ਾਂ ਵਿੱਚ ਬਣੀਆਂ ਯਾਦਗਾਰਾਂ ਉੱਤੇ ਇਹਨਾਂ ਬਹਾਦਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ। ਸ਼ਰਧਾਂਜਲੀ ਸਮਾਗਮ ਵਿੱਚ ਲੈਫਟੀਨੈਂਟ ਜੋਇਸਿਲ ਨੋਰੋਨਾਹ ਦੀ ਕਮਾਂਡ ਹੇਠ ਪਹੁੰਚੀ 4 ਸਿੱਖ ਬਟਾਲੀਅਨ ( ਸਾਰਾਗੜ੍ਹੀ ਰੈਜੀਮੈਂਟ )ਦੇ ਨਾਇਬ ਸੂਬੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਦਾਰ ਭੁਪਿੰਦਰ ਸਿੰਘ ਹਾਲੈਂਡ, ਸਰਦਾਰ ਦਿਲਬਾਗ ਸਿੰਘ ਚੀਮਾ, ਸੂਬੇਦਾਰ ਮੇਜਰ ਹਰਦੇਵ ਸਿੰਘ ਬਾਜਵਾ, ਸ਼ਹੀਦ ਹਵਲਦਾਰ ਕਾਲਾ ਸਿੰਘ, 45 ਰੈਟਰੇ ਸਿੱਖਸ ਦੇ ਪੋਤਰੇ ਸਰਦਾਰ ਗੁਰਮੀਤ ਸਿੰਘ ਅਤੇ ਪਿੰਡ ਸਰਵਾਲੀ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਗਿੱਲ ਵੱਲੋਂ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਟ ਕੀਤੀ ਅਤੇ ਉਪਰੰਤ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਰਿਟਾ) ਅਤੇ ਸਟੇਸ਼ਨ ਕਮਾਂਡਰ ਤਿੱਬੜੀ ਕੈਂਟ ਵੱਲੋਂ ਸਾਰਾਗੜ੍ਹੀ ਦੀ ਮਹਾਨ ਲੜਾਈ ਲੜਨ ਵਾਲੀ ਸਿੱਖ ਰੈਜੀਮੈਂਟ ਦੀ 4 ਸਿੱਖ ਬਟਾਲੀਅਨ ਦੇ ਲੈਫਟੀਨੈਂਟ ਜੋਇਸਿਲ ਨੋਰੋਨਾਹ ਨੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਪੁਸ਼ਪਾਂਜਲੀ ਭੇਂਟ ਕੀਤੀ। ਇਸ ਮੌਕੇ ਮਾਤਮੀ ਧੁਨ ਵਜਾਈ ਗਈ।ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਮੁੱਖ ਮਹਿਮਾਨ ਮੇਜਰ ਜਨਰਲ ਬਲਵਿੰਦਰ ਸਿੰਘ, ਵੀਐਸਐਮ (ਰਿਟਾ), ਲੈਫਟੀਨੈਂਟ ਜੋਇਸਿਲ ਨੋਰੋਨਾਹ, 4 ਸਿੱਖ, ਮਿਲਟਰੀ ਇਤਿਹਾਸਕਾਰ ਸਰਦਾਰ ਭੁਪਿੰਦਰ ਸਿੰਘ ਹਾਲੈਂਡ, ਸੂਬੇਦਾਰ ਮੇਜਰ ਹਰਦੇਵ ਸਿੰਘ ਬਾਜਵਾ, ਸਰਦਾਰ ਗਗਨਦੀਪ ਸਿੰਘ, ਜ਼ਿਲਾ ਕਨਵੀਨਰ ਇੰਟੈਕ ਅੰਮ੍ਰਿਤਸਰ ਚੈਪਟਰ, ਸਰਦਾਰ ਗੁਰਿੰਦਰ ਸਿੰਘ ਮਾਹਲ ਸੁਲਤਾਨਵਿੰਡ ਅਤੇ ਸਰਪੰਚ ਸੁਖਵਿੰਦਰ ਸਿੰਘ ਗਿੱਲ, ਪ੍ਰਿੰਸੀਪਲ ਮੈਡਮ ਸੁਨੀਤਾ ਸ਼ਰਮਾ, ਸਾਬਕਾ ਪ੍ਰਿੰਸੀਪਲ ਕਮਲੇਸ਼ ਕੌਰ, ਸਾਬਕਾ ਮੈਂਬਰ ਐਸ ਐਸ ਬੋਰਡ ਸ੍ਰ ਕੁਲਦੀਪ ਸਿੰਘ ਕਾਹਲੋਂ, ਦਿਲਬਾਗ ਸਿੰਘ ਚੀਮਾ(ਲੀਚੀ ਕਿੰਗ, ਰਣਜੀਤ ਬਾਗ), ਇੰਟੈਕ ਮੈਂਬਰ ਸ੍ਰ ਰਾਜਪ੍ਰੀਤ ਸਿੰਘ ਢਿੱਲੋਂ, ਬਲਦੇਵ ਸਿੰਘ ਪਾਰਸ, ਗੁਰਮੀਤ ਸਿੰਘ ਬਾਜਵਾ, ਜੋਗਿੰਦਰ ਸਿੰਘ ਐਮ. ਸੀ, ਬਟਾਲਾ , ਪਰਵੀਨ ਸਿੰਘ, ਰਿਟਾ: ਲੈਕ:, ਸਗੁਰਪ੍ਰੀਤ ਸਿੰਘ ਕਾਲਾ ਨੰਗਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾਕਟਰ ਅਮਰੀਕ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਫਰੀਦਕੋਟ, ਬਲਜੀਤ ਸਿੰਘ (ਰਾਜਨ ਪੈਕਰਸ) ਡਾਕਟਰ ਰਛਪਾਲ ਸਿੰਘ ਕਾਹਲੋਂ, ਹਰਮੀਤ ਸਿੰਘ ਖਹਿਰਾ (ਪਹਿਲੀ ਸੰਸਾਰ ਜੰਗ ਵੇਲੇ ਰਿਸਾਲਦਾਰ ਮੇਜਰ ਜਗਤ ਸਿੰਘ, ਰਸਾਲਾ 12 ਦੇ ਪੋਤਰੇ), ਯੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਵੱਲੋਂ ਠਾਕੁਰ ਰਮੇਸ਼ਵਰ ਸਿੰਘ, ਸ੍ਰ ਗੁਰਬਿੰਦਰ ਸਿੰਘ ਬਾਜਵਾ, ਗੁਰਮੁਖ ਸਿੰਘ ਰੰਗੀਲਪੁਰ, ਗੁਰਦਿਆਲ ਸਿੰਘ ਸੱਲੋਪੁਰ, ਗੁਰਜਿੰਦਰ ਸਿੰਘ ਬੱਲ, ਸੁਖਵੰਤ ਸਿੰਘ ਕਾਹਲੋਂ, ਸ੍ਰ ਵਰਿੰਦਰ ਸਿੰਘ ਕਾਹਲੋਂ ਮਰਚੇਂਟ ਨੇਵੀ, ਸ੍ਰ ਗੁਰਜਾਪ ਸਿੰਘ ਬੱਲ GNDU, ਡਿਸਟ੍ਰਿਕ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਹਰਮਨਪ੍ਰੀਤ ਸਿੰਘ ਬਾਠ, ਹਰਬਿਲਾਸ ਸਿੰਘ ਕੋ ਕਨਵੀਨਰ, ਇੰਟੈਕ, ਅੰਮ੍ਰਿਤਸਰ ਚੈਪਟਰ,ਸ੍ਰ ਮਨਮੋਹਣ ਸਿੰਘ ਬਾਜਵਾ, ਜੈਪਾਲ ਸਿੰਘ ਬਾਜਵਾ, ਲੈਕਚਰਾਰ ਚਰਨਪ੍ਰੀਤ ਸਿੰਘ,ਲੈਕ: ਗੁਰਵਿੰਦਰ ਸਿੰਘ ਸਸਸਸ ( ਲੜਕੇ )ਬਟਾਲਾ, ਸ੍ਰ ਰਣਧੀਰ ਸਿੰਘ ਲੈਕ ਆਈ ਟੀ ਆਈ ਫਤਿਹਗੜ੍ਹ ਚੂੜੀਆਂ , ਹਰਮਨਪ੍ਰੀਤ ਸਿੰਘ ਸਿੱਧੂ, ਸੁਖਜੀਤ ਸਿੰਘ ਗੁਰਾਇਆ, ਸਾਬਕਾ ਲੈਕ: ਗੁਰਚਰਨ ਸਿੰਘ, ਸਰਵਾਲੀ ਵੈਲਫ਼ੇਅਰ ਐਂਡ ਚੈਰੀਟੇਬਲ ਸੁਸਾਇਟੀ ਵੱਲੋਂ ਗੁਰਮੀਤ ਸਿੰਘ ਨਾਗੀ, ਸ੍ਰੀ ਬਾਵਾ ਭੱਟੀ, ਰਿਟਾ : ਹੈਡਮਾਸਟਰ, ਮਾਸਟਰ ਆਸਾ ਸਿੰਘ, ਸ੍ਰ ਰਜਿੰਦਰ ਸਿੰਘ ਪਦਮ ਮੈਨੇਜਰ, ਸ੍ਰ ਗੁਰਜੋਤ ਸਿੰਘ, ਪਲਵਿੰਦਰ ਸਿੰਘ ਕਾਹਲੋਂ, ਸਕੂਲ ਆਫ਼ ਐਮੀਨੈਂਸ ਬਟਾਲਾ ਤੋਂ ਹਰੀ ਕ੍ਰਿਸ਼ਨ, ਹਰਪ੍ਰੀਤ ਸਿੰਘ, ਸ੍ਰੀ ਸੁਭਾਸ਼, ਮੈਡਮ ਰਜਨੀ, ਸ਼੍ਰੀਮਤੀ ਇੰਦਰਜੀਤ ਕੌਰ, ਸਾਬਕਾ ਲੈਕ : ਇਕਨਾਮਿਕਸ, ਸ੍ਰ ਦਰਸ਼ਨ ਸਿੰਘ ਸਾਬਕਾ ਬੈਂਕ ਮੈਨੇਜਰ, ਸ੍ਰ ਪਵੇਲ ਸਿੰਘ ਡਰਾਫਟਸਮੈਨ, ਸ੍ਰ ਜਗਮੋਹਨ ਸਿੰਘ ਵਿਰਕ, (ਜਰਮਨੀ), ਸ੍ਰ ਪ੍ਰਕਾਸ਼ ਸਿੰਘ ਬਾਜਵਾ ਪਠਾਨਕੋਟ, ਸ੍ਰ ਚਰਨਪ੍ਰੀਤ ਸਿੰਘ, ਸ੍ਰੀ ਅਸ਼ੋਕ ਕੁਮਾਰ, ਸ੍ਰ ਨਿਰੰਜਣ ਸਿੰਘ ਚੋਰਾਂਵਾਲੀ, ਸ੍ਰ ਅਮਰ ਇਕਬਾਲ ਸਿੰਘ ਸੰਧੂ, ਸ੍ਰ ਉਂਕਾਰ ਸਿੰਘ ਕਾਸ਼ਤੀਵਾਲ (ਸਾਬਕਾ ਚੇਅਰਮੈਨ, ਮਾਰਕੀਟ ਕਮੇਟੀ) ਸਿੱਖ ਰੈਜੀਮੈਂਟ ਦੇ ਸਾਬਕਾ ਫੌਜੀ ਜਵਾਨ, ਸੂਬੇਦਾਰ ਹਰਪਾਲ ਸਿੰਘ, ਸੂਬੇਦਾਰ ਕੁਲਵੰਤ ਸਿੰਘ, ਸਾਬਕਾ ਸਰਪੰਚ ਗਗਨਦੀਪ ਸਿੰਘ, ਸ੍ਰ ਮਨਜੀਤ ਸਿੰਘ, ਸ੍ਰ ਸੁਰਜੀਤ ਸਿੰਘ, ਸ੍ਰ ਸੋਹਣ ਸਿੰਘ ਬਾਜਵਾ, ਸ੍ਰ ਅਜੈਬ ਸਿੰਘ, ਸ੍ਰ ਦਿਲਬਾਗ ਸਿੰਘ, ਸ੍ਰ ਬਲਵਿੰਦਰ ਸਿੰਘ, ਅਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਹਰ ਵਰਗ ਤੋਂ ਸਨਮਾਨਯੋਗ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਰਧਾਂਜਲੀ ਸਮਾਗਮ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਰਪੰਚ ਸੁਖਵਿੰਦਰ ਸਿੰਘ ਗਿੱਲ, ਗ੍ਰਾਮ ਪੰਚਾਇਤ ਸਰਵਾਲੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਭੇਂਟ ਕੀਤਾ ਗਿਆ।