ਐਨਆਰਆਈ ਜੋੜੇ ਨੂੰ ਹਿਮਾਚਲ 'ਚ ਘੁੰਮਣਾ ਪਿਆ ਮਹਿੰਗਾ, ਹੋਈ ਕੁੱਟਮਾਰ

ਅੰਮ੍ਰਿਤਸਰ, 15 ਜੂਨ 2024 : ਗਰਮੀ ਜਿਆਦਾ ਹੋਣ ਕਾਰਨ ਲੋਕ ਪਹਾੜਾਂ ਵਿੱਚ ਘੁੰਮਣ ਲਈ ਜਾ ਰਹੇ ਹਨ, ਪਰ ਇੱਕ ਐਨਆਰਆਈ ਜੋੜੇ ਨੂੰ ਪਹਾੜਾਂ ਵਿੱਚ ਘੁੰਮਣਾ ਮਹਿੰਗਾ ਪੈ ਗਿਆ। ਹਿਮਾਚਲ ਪ੍ਰਦੇਸ਼ 'ਚ ਸੈਰ ਕਰਨ ਗਏ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਸਪੈਨਿਸ਼ ਕੁੜੀ ਦਾ ਪੰਜਾਬੀ ਪਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ। ਦੱਸ ਦਈਏ ਕਿ ਇਹ ਜੋੜਾ ਡਲਹੌਜ਼ੀ ਨੇੜੇ ਖਜੀਅਰ 'ਚ ਕਾਰ ਪਾਰਕ ਕਰਨ ਜਾ ਰਿਹਾ ਸੀ ਅਤੇ ਉਸ ਸਮੇਂ ਉਨ੍ਹਾਂ ਦੀ ਛੋਟੀ ਜਿਹੀ ਤਕਰਾਰ ਹਿੰਸਕ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਮੌਕੇ 'ਤੇ ਪਹੁੰਚੀ, ਪਰ ਕੋਈ ਮਦਦ ਨਹੀਂ ਕੀਤੀ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੂਰੀ ਲੜਾਈ ਦੀ ਵੀਡੀਓ ਬਣਾਈ ਸੀ, ਪਰ ਪੁਲਿਸ ਨੇ ਉਸ ਨੂੰ ਡਿਲੀਟ ਕਰ ਦਿੱਤਾ। ਸਪੈਨਿਸ਼ ਲੜਕੀ ਦਾ ਪੰਜਾਬੀ ਪਤੀ ਗੰਭੀਰ ਜ਼ਖ਼ਮੀ ਹੈ ਅਤੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਮੁਤਾਬਕ ਕੰਗਨਾ ਰਣੌਤ ਮਾਮਲੇ ਨੂੰ ਲੈ ਕੇ ਹਿਮਾਚਲ ਦੇ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਐਨਆਰਆਈ ਔਰਤ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇ ਉਸਦਾ ਪਤੀ ਉਸਦਾ ਦੇਵਰ ਹਿਮਾਚਲ ਘੁੰਮਣ ਦੇ ਲਈ ਗਏ ਸਨ। ਜਿੱਥੇ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੇ ਠੇਕੇਦਾਰ ਦੇ ਨਾਲ ਉਸਦੇ ਪਤੀ ਤੇ ਉਸਦੇ ਦਿਓਰ ਨਾਲ ਬਹਿਸ ਹੋ ਗਈ, ਇਸ ਦੌਰਾਨ ਠੇਕੇਦਾਰ ਦੇ ਕਰਿੰਦਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ। ਐਨਆਰਆਈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।