NIA ਵਲੋਂ ਖਾਲਸਾ ਏਡ 'ਤੇ ਰੇਡ ਅਤੇ UK ਦੇ MP ਨੂੰ ਏਅਰਪੋਰਟ 'ਤੇ ਨਿੰਦਣਯੋਗ :  ਚੌੜਾ

ਅੰਮ੍ਰਿਤਸਰ, 3 ਅਗਸਤ: ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਸਿੱਖ ਸੰਸਥਾ ਖਾਲਸਾ ਏਡ ਉੱਪਰ ਕੀਤੀ ਗਈ ਕਾਰਵਾਈ ਨੂੰ ਲੈ ਕੇ ਹੁਣ ਸਿੱਖ ਜਗਤ ਵਿੱਚ ਗੁੱਸੇ ਦੀ ਲਹਿ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਖ਼ਿਲਾਫ਼ ਹੋਣ ਲਗਾਤਾਰ ਹੀ ਸਿੱਖ ਜਥੇਬੰਦੀਆਂ ਵਲੋਂ ਪ੍ਰੈਸ ਵਾਰਤਾਕਾਰ ਆਪਣਾ ਰੋਸ਼ ਪ੍ਰਗਟਾਇਆ ਜਾ ਰਿਹਾ ਹੈ।  ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਸਮਾਜ ਵਿਚ ਆਪਣੀ ਵੇਖਣ ਪਹਿਚਾਣ ਬਣਾ ਵਾਲੀ ਖਾਲਸਾ ਏਡ ਉੱਤੇ ਕੀਤੀ ਗਈ ਕਾਰਵਾਈ ਕਰਨ ਤੋਂ ਬਾਅਦ ਹੁਣ ਸਿੱਖ ਜਗਤ ਵੱਲੋਂ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਖਾਲਸਾ ਏਡ ਸਭ ਤੋਂ ਵੱਧ ਦੇਸ਼ ਵਿੱਚ ਆਈਆਂ ਕੁਦਰਤੀ ਆਫਤਾਂ ਦੇ ਵਿੱਚ ਸਹਿਯੋਗ ਕਰਦੇ ਹੋਏ ਨਜ਼ਰ ਆਉਂਦੇ ਰਹੀ ਹੈ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਹਰ ਇੱਕ ਮਦਦ ਲਈ ਆਪਣਾ ਯੋਗਦਾਨ ਦੇਂਦੀ ਹੋਈ ਨਜ਼ਰ ਆਂਦੀ ਰਹੀ ਹੈ ਜੰਮੂ ਕਸ਼ਮੀਰ ਹੋਵੇ ਤੇ ਚਾਹੇ ਉਹ ਦੇਸ਼ ਦਾ ਕੋਈ ਵੀ ਕੋਨਾ ਹੋਵੇ।  ਲੇਕਿਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵਲੋਂ ਖਾਲਸਾ ਏਡ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਹੈ ਉਹਨਾਂ ਦੇ ਮੈਂਬਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ। ਜੋ ਕੀ ਹਰਗਿਜ਼ ਬਰਦਾਸ਼ ਨਹੀਂ ਕੀਤੀ ਜਾਵੇਗੀ। ਉੱਥੇ ਹੀ ਅੱਜ ਯੂਕੇ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਤੇ ਦੋ ਘੰਟੇ ਲਈ ਰੋਕਿਆ ਗਿਆ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕੋਈ ਵੀ ਵਿਅਕਤੀ ਕੇ ਕਰ ਤਨਮਨਜੀਤ ਸਿੰਘ ਢੇਸੀ ਨੂੰ ਨਹੀਂ ਜਾਣਦਾ ਤਾਂ ਉਹ ਦੁਨੀਆਂ ਵਿੱਚ ਕਿਸੇ ਵਿਅਕਤੀ ਨੂੰ ਨਹੀਂ ਜਾਣਦਾ, ਕਿਉਂਕਿ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਪੱਗ ਦੀ ਅੱਗ ਪਹਿਚਾਣ ਵਾਸਤੇ ਤਨਮਨਜੀਤ ਸਿੰਘ ਢੇਸੀ ਵੱਲੋਂ ਬਹੁਤ ਉਪਰਾਲੇ ਕੀਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਪੱਗ ਦੀ ਅਲੱਗ ਹੀ ਪਛਾਣ ਵੀ ਬਣਾਈ ਗਈ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕੀ ਇਹ ਸਾਡੇ ਸਾਬਤ ਸੂਰਤ ਨੌਜਵਾਨਾਂ ਨੂੰ ਜਾਣ-ਬੁੱਝ ਕੇ ਤੰਗ ਪਰੇਸ਼ਾਨ ਕਰਦੇ ਹਨ ਤਾਂ ਜੋ ਕਿ ਸਿੱਖਾਂ ਦਾ ਮਨੋਬਲ ਤੋੜਿਆ ਜਾ ਸਕੇ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਉੱਤੇ ਹਮੇਸ਼ਾ ਹੀ ਐਸਜੀਪੀਸੀ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਅਤੇ ਉਨ੍ਹਾਂ ਜੇਕਰ ਤਨਮਨਜੀਤ ਸਿੰਘ ਢੇਸੀ ਦਾ ਪਤਾ ਸੀ ਤਾਂ ਉਨ੍ਹਾਂ ਦਾ ਹਮਾਇਤੀ ਕਿਉਂ ਨਹੀਂ ਕੀਤੀ ਗਈ। ਇੱਥੇ ਜ਼ਿਕਰਯੋਗ ਦੇਸ਼ ਵਿੱਚ ਕੁਦਰਤੀ ਆਫ਼ ਦਾ ਆਉਂਦੀ ਹੈ ਤਾਂ ਖ਼ਾਲਸਾ ਏਡ ਹਮੇਸ਼ਾ ਹੀ ਮੋਰੀ ਹੋ ਕੇ ਆਪਣੀ ਸੇਵਾ ਨਿਭਾਉਂਦੀ ਹੈ ਦੇਸ਼ ਦਾ ਕੋਈ ਵੀ ਕੋਨਾ ਹੋਵੇ ਆਪਣੀ ਸੇਵਾ ਨਿਸਵਾਰਥ ਹੋ ਕੇ ਘਰਦੀ ਹੈ। ਲੇਕਿਨ ਐਨਆਈ ਏ ਵੱਲੋਂ ਉਨ੍ਹਾਂ ਉੱਪਰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਹਾ ਹੈ ਇਸ ਵਿੱਚ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਉਹਨਾਂ ਦਾ ਸਾਥ ਦੇਂਦੇ ਹੋਈ ਨਜਰ ਆ ਰਹੇ ਹਨ। ਕਿਉਕੀ ਉਨ੍ਹਾਂ ਵੱਲੋਂ ਨਾ ਤਾਂ ਐਨਆਈਏ ਦੇ ਖ਼ਿਲਾਫ਼ ਕੋਈ ਅਵਾਜ਼ ਚੁੱਕੀ ਗਈ ਹੈ ਅਤੇ ਨਾ ਹੀ ਖਾਲਸਾ ਏਡ ਦੇ ਲਈ ਕੁੱਛ ਵੀ ਬਿਆਨ ਦਿੱਤਾ ਗਿਆ ਹੈ।  ਉਨ੍ਹਾਂ ਦਾ ਕਹਿਣਾ ਹੈ ਖਾਲਸਾ ਏਡ ਨੂੰ ਬਦਨਾਮ ਕਰਨ ਵਾਸਤੇ ਹੀ ਸਾਰੀਆਂ ਸਿਆਸੀ ਪਾਰਟੀਆਂ ਲੱਗਿਆ ਹੋਇਆ ਹਨ ਅਤੇ ਇਸ ਨੂੰ ਕਦੇ ਵੀ ਬਰਦਾਸ਼ ਨਹੀਂ ਕੀਤਾ ਜਾ ਸਕਦਾ। ਹੁਣ ਵੇਖਣਾ ਹੋਵੇਗਾ ਕਿ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਣ ਇਸ ਦੇ ਖਿਲਾਫ ਕਿਸ ਤਰ੍ਹਾਂ ਆਵਾਜ਼ ਆ ਚੁੱਕੀ ਜਾਂਦੀ ਹੈ।