ਅੰਮ੍ਰਿਤਸਰ, 5 ਅਪ੍ਰੈਲ : ਅੰਮ੍ਰਿਤਸਰ-ਟੋਰਾਂਟੋ ਸਿੱਧੀ ਫਲਾਈਟ ਦੀ ਮੰਗ ਵੱਡੇ ਪੱਧਰ ਤੇ ਕੀਤੀ ਜਾ ਰਹੀ ਸੀ। ਇਸ ਵਿੱਚ ਮੁੱਖ ਤੌਰ ਤੇ ਕੈਨੇਡਾ ਦੇ ਪੰਜਾਬੀ ਪਰਵਾਸੀ ਪੰਜਾਬੀ ਲੋਕ ਇਸ ਮੰਗ ਨੂੰ ਚੁੱਕ ਰਹੇ ਸਨ ਅਤੇ ਸਰਕਾਰਾਂ ਵੱਲੋਂ ਵੀ ਸਿੱਧੀ ਫ਼ਲਾਈਟ ਦੇ ਯਤਨ ਕੀਤੇ ਜਾ ਰਹੇ ਸਨ ਜਿਸ ਮੰਗ ਨੂੰ ਅੱਜ ਬੂਰ ਪੈ ਗਿਆ ਹੈ। ਅੰਮ੍ਰਿਤਸਰ ਵਿੱਚ ਅੱਜ ਨਿਓਸ ਏਅਰਲਾਇੰਸ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ, ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਲਕੇ ਵੀਰਵਾਰ ਤੋਂ ਅੰਮ੍ਰਿਤਸਰ ਤੋਂ ਟਰਾਂਟੋ ਤੱਕ ਸਿੱਧੀ ਫਲਾਈਟ ਸ਼ੁਰੂ ਹੋ ਜਾਵੇਗੀ। ਇਹ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਇਟਲੀ ਦੇ ਮਿਲਾਨ ਵਿੱਚ ਰੁਕੇਗੀ। ਜਿੱਥੇ ਚਾਰ ਘੰਟੇ ਰੁਕਣ ਤੋਂ ਬਾਅਦ ਇਹ ਟਰਾਂਟੋ ਪਹੁੰਚੇਗੀ। ਇਸ ਮੌਕੇ ਕੰਪਨੀ ਦੇ ਡਰੈਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲੀ ਵਾਰ ਗੁਰੂ ਨਗਰੀ ਵਿਖੇ ਫਲਾਈਟ ਸ਼ੁਰੂ ਕੀਤੀ ਗਈ ਹੈ ਅਤੇ ਜੇਕਰ ਕੰਪਨੀ ਨੂੰ ਚੰਗਾ ਰਿਸਪੌਂਸ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ-ਟੋਰਾਂਟੋ ਫਲਾਈਟ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ। ਅਮਿਤ ਸ਼ਰਮਾ ਨੇ ਦੱਸਿਆ ਕਿ ਇਸ ਫਲਾਈਟ 'ਚ 359 ਲੋਕਾਂ ਦੀ ਸਮਰੱਥਾ ਹੈ ਅਤੇ ਇਸ ਜਹਾਜ਼ ਵਿੱਚ 35 ਪ੍ਰੀਮੀਅਮ ਸੀਟਾਂ ਹਨ ਏਸ ਦਾ ਕਿਰਾਇਆ ਭਾਰਤੀ ਰੁਪਇਆ ਵਿਚ 99 ਹਜ਼ਾਰ ਤੋਂ ਇਕ ਲੱਖ 42 ਹਜ਼ਾਰ ਰੁਪਏ ਤੱਕ ਹੈ ਅਤੇ ਹਰ ਵੀਰਵਾਰ ਇਹ ਫ਼ਲਾਈਟ ਅੰਮ੍ਰਿਤਸਰ-ਟੋਰਾਂਟੋ ਉਡਾਣ ਭਰੇਗੀ ਅਤੇ ਇਟਲੀ ਦੇ ਮਿਲਾਨ ਵਿੱਚ ਚਾਰ ਘੰਟੇ ਰੁਕਣ ਤੋਂ ਬਾਅਦ ਟਰੋਂਟੋ ਪਹੁੰਚ ਕਰੇਗੀ। ਉਨ੍ਹਾਂ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਯਾਤਰੂਆਂ ਦਾ ਵਧੀਆ ਰਿਸਪੌਂਸ ਮਿਲਣ ਤੋਂ ਬਾਅਦ ਕੰਪਨੀ ਵੱਲੋਂ ਫਲਾਈਟਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ।