ਵਿਧਾਇਕ ਕਲਸੀ, ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿੱਚ ਹੋਏ ਨਤਮਸਤਕ

  • ਵਿਧਾਇਕ ਸ਼ੈਰੀ ਕਲਸੀ ਨੇ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਲਗਾਏ ਗਏ ਲੰਗਰਾਂ ਵਿੱਚ ਕੀਤੀ ਸੇਵਾ

ਬਟਾਲਾ, 22 ਜਨਵਰੀ : ਭਗਵਾਨ ਸ੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸ਼ਠਾ ਸਮਾਗਮਾਂ ਵਿੱਚ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਸਵੇਰ ਤੋਂ ਲੈਕੇ ਦੇਰ ਸ਼ਾਮ ਤੱਕ ਨਤਮਸਤਕ ਹੋਏ ਅਤੇ ਵੱਖ ਵੱਖ ਸਥਾਨਾਂ ਤੇ ਲਗਾਏ ਲੰਗਰਾਂ ਵਿੱਚ ਸੇਵਾ ਕਰਕੇ ਆਸ਼ੀਰਵਾਦ ਪਰਾਪਤ ਕੀਤਾ। ਵਿਧਾਇਕ ਸ਼ੈਰੀ ਕਲਸੀ ਵਲੋਂ ਦੇਰ ਸ਼ਾਮ ਭਗਤ ਕੁਨਾਲ ਜੀ ਵਲੋਂ ਲਗਾਏ ਗਏ ਲੰਗਰ, ਯਸ਼ਪਾਲ ਚੌਹਾਨ ਵਲੋਂ ਸੰਗਤਾਂ ਲਈ ਲਗਾਏ ਲੰਗਰ, ਖਜੂਰੀ ਗੇਟ, ਵਾਰਡ ਨੰਬਰ 42 ਵਿਖੇ, ਮਹਾਜਨ ਟੈਲੀਕਾਮ ਦੇ ਸਾਹਮਣੇ, ਕਿਰਸ਼ਨਾ ਮੈਡੀਕਲ ਸਟੋਰ, ਸਿਟੀ ਰੋਡ ਗਿਰਜਾਘਰ ਦੇ ਸਾਹਮਣੇ, ਹੰਸਲੀ ਰੋਡ, ਸਿਨੇਮਾ ਘਰ ਨਜਦੀਕ ਸਮੇਤ ਵੱਖ ਵੱਖ ਥਾਵਾਂ ਤੇ ਲਗਾਏ ਲੰਗਰਾਂ ਵਿੱਚ ਸੇਵਾ ਕੀਤੀ। ਵਿਧਾਇਕ ਸ਼ੈਰੀ ਕਲਸੀ ਵਲੋਂ ਹਨੂੰਮਾਨ ਮੰਦਿਰ ਵਿਖੇ ਰਮਾਇਣ ਦੇ ਪਾਠ ਵਿੱਚ ਨਤਮਸਤਕ ਹੋ ਕੇ ਭਗਵਾਨ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਲਿਆ ਤੇ ਸਮੂਹ ਲੋਕਾਂ ਨੂੰ ਮੁਬਾਰਕਬਾਦ ਦਿੱਤੀ।