ਮਗਨਰੇਗਾ ਅਧੀਨ ਬਲਾਕ ਚੋਹਲਾ ਸਾਹਿਬ, ਗੰਡੀਵਿੰਡ, ਤਰਨਤਾਰਨ ਅਤੇ ਖਡੂਰ ਸਾਹਿਬ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰੀਆਂ ਨਾਲ ਮੀਟਿੰਗ

ਤਰਨ ਤਾਰਨ, 03 ਜਨਵਰੀ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮਗਨਰੇਗਾ ਅਧੀਨ ਬਲਾਕ ਚੋਹਲਾ ਸਾਹਿਬ, ਗੰਡੀਵਿੰਡ, ਤਰਨਤਾਰਨ ਅਤੇ ਖਡੂਰ ਸਾਹਿਬ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਮੌਕੇ ਸ਼੍ਰੀ ਵਰਿਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਸ੍ਰੀ ਮਲਕੀਤ ਸਿੰਘ ਬੀ. ਡੀ. ਪੀ. ਓ. ਚੋਹਲਾ ਸਾਹਿਬ, ਸ੍ਰੀ ਹਰਜੀਤ ਸਿੰਘ ਬੀ. ਡੀ. ਪੀ. ਓ. ਗੰਡੀਵਿੰਡ, ਸ੍ਰੀ ਅਮਨਦੀਪ ਸ਼ਰਮਾ ਬੀ. ਡੀ. ਪੀ. ਓ., ਤਰਨਤਾਰਨ ਅਤੇ ਸ੍ਰੀ ਕੰਵਲਜੀਤ ਸਿੰਘ, ਬੀ. ਡੀ. ਪੀ. ਓ., ਖਡੂਰ ਸਾਹਿਬ, ਸ੍ਰੀ ਦਲਜੀਤ ਸਿੰਘ ਜ਼ਿਲ੍ਹਾ ਨੋਡਲ ਅਫਸਰ, ਮਗਨਰੇਗਾ, ਸ੍ਰੀ ਲਵਜੀਤ ਸਿੰਘ ਆਈ. ਟੀ. ਮੈਨੇਜਰ, ਮਗਨਰੇਗਾ ਅਤੇ ਬਲਾਕ ਚੋਹਲਾ ਸਾਹਿਬ, ਗੰਡੀਵਿੰਡ, ਤਰਨਤਾਰਨ ਅਤੇ ਖਡੂਰ ਸਾਹਿਬ ਦਾ ਸਮੂਹ ਮਗਨਰੇਗਾ ਸਟਾਫ਼ ਹਾਜਰ ਆਏ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ ਅਧੀਨ ਬਲਾਕ ਖਡੂਰ ਸਾਹਿਬ ਅਤੇ ਗੰੰਡੀਵਿੰਡ ਦੀ ਰੋਜ਼ਾਨਾ ਡੀ. ਪੀ. ਆਰ. ਦੀ ਪ੍ਰਗਤੀ ਵਿੱਚ 10% ਅਤੇ 12% ਦੇ ਵਾਧੇ ਨਾਲ ਮਹੀਨਾ ਨਵੰਬਰ ਅਤੇ ਦਸੰਬਰ ਦੀ ਪ੍ਰਗਤੀ ਲਈ ਸ਼ਲਾਘਾ ਕੀਤੀ ਗਈ ਅਤੇ ਬਲਾਕ ਚੋਹਲਾ ਸਾਹਿਬ ਅਤੇ ਤਰਨਤਾਰਨ ਨੂੰ ਹਦਾਇਤ ਕੀਤੀ ਗਈ ਕਿ ਉਹ ਵੀ ਆਪਣੀ ਪ੍ਰਗਤੀ ਵਿੱਚ ਸੁਧਾਰ ਕਰਨ ਅਤੇ ਸਮਾਂ ਬੱਧ ਟੀਚੇ ਮੁਕੰਮਲ ਕਰਨ। ਜਿਲ੍ਹਾ ਨੋਡਲ ਅਫ਼ਸਰ (ਮਗਨਰੇਗਾ) ਵੱਲੋਂ ਦੱਸਿਆ ਗਿਆ ਕਿ ਮਗਨਰੇਗਾ ਅਧੀਨ ਕਰਵਾਏ ਗਏ ਕੰਮਾਂ ਦੀ ਮਟੀਰੀਅਲ ਦੀ ਅਦਾਇਗੀ ਜ਼ਿਲ੍ਹਾ ਤਰਨਤਾਰਨ ਨੂੰ ਮੁੱਖ ਦਫ਼ਤਰ ਮੋਹਾਲੀ ਵੱਲੋਂ ਜਾਰੀ ਹੋਣੀ ਸੁਰੂ ਹੋ ਗਈ ਹੈ। ਇਸ ਲਈ ਜੇਕਰ ਬਲਾਕਾਂ ਵੱਲੋਂ ਸਮੇਂ ਸਿਰ ਮੁਕੰਮਲ ਹੋ ਚੁੱਕੇ ਕੰਮਾਂ ਦੀ ਆਨਲਾਈਨ ਡਬਲਯੂ. ਐੱਮ. ਅੱੈਸ ਰਾਹੀਂ ਹਰ ਪੱਖੋਂ ਮੁਕੰਮਲ ਕਰਕੇ ਫਾਈਲ ਭੇਜੀ ਜਾਂਦੀ ਹੈ ਤਾਂ ਭਵਿੱਖ ਵਿੱਚ ਜਲਦ ਹੀ ਕੀਤੀ ਗਈ ਡਿਮਾਂਡ ਦੀ ਅਦਾਇਗੀ ਕਰਵਾਈ ਜਾ ਸਕੇਗੀ। ਇਸ ਤੋਂ ਇਲਾਵਾ ਹੁਣ ਤੱਕ ਲਗਭਗ 1.31 ਕਰੋੜ੍ਹ ਦੀਆਂ ਫਾਈਲਾਂ ਮੁੱਖ ਦਫ਼ਤਰ ਨੂੰ ਭੇਜੀਆ ਜਾ ਚੁੱਕੀਆਂ ਹਨ। ਜਿਸ ਵਿੱਚੋਂ ਬਲਾਕ ਗੰਡੀਵਿੰਡ, ਚੋਹਲਾ ਸਾਹਿਬ ਅਤੇ ਤਰਨਤਾਰਨ ਵੱਲੋਂ ਭੇਜੀ ਗਈ ਡਿਮਾਂਡ ਅਨੁਸਾਰ ਹੁਣ ਤੱਕ 20.21 ਲੱਖ ਰੁਪੈ ਦੀ ਅਦਾਇਗੀ ਕਰਵਾਈ ਜਾ ਚੁੱਕੀ ਹੈ ਅਤੇ ਕੁੱਲ ਭੇਜੀ ਗਈ ਡਿਮਾਂਡ ਵਿੱਚੋਂ 1 ਹਫ਼ਤੇ ਤੱਕ ਲਗਭਗ 70.00 ਲੱਖ ਰੁਪਏ ਜਿਲ੍ਹਾ ਤਰਨਤਾਰਨ ਨੂੰ ਮੁੱਖ ਦਫ਼ਤਰ ਵੱਲੋਂ ਜਾਰੀ ਹੋ ਜਾਣਗੇ। ਜਿਸ ‘ਤੇ ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਸਮੂਹ ਬਲਾਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਤੁਰੰਤ ਬਣਦੀ ਕਾਰਵਾਈ ਕਰਕੇ ਡਬਲਯੂ. ਐੱਮ. ਐੱਸ ਰਾਹੀਂ ਮਟੀਰੀਅਲ ਦੀ ਅਦਾਇਗੀ ਲਈ ਫਾਇਲ ਭੇਜਣ ਤਾਂ ਜੋ ਵੱਧ ਤੋਂ ਵੱਧ ਵਿਕਾਸ ਦੇ ਕੰਮਾਂ ਦੇ ਮਟੀਰੀਅਲ ਦੀ ਅਦਾਇਗੀ ਜਿਲ੍ਹਾ ਤਰਨਤਾਰਨ ਵਿੱਚ ਸਮੇਂ ਸਿਰ ਯਕੀਨੀ ਬਣਾਈ ਜਾ ਸਕੇ।