ਜ਼ਿਲ੍ਹੇ ਨੂੰ ਤਬਾਕੂ ਮੁਕਤ ਕਰਨ ਲਈ, ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ: ਸਿਵਲ ਸਰਜਨ ਡਾ ਕਿਰਨਦੀਪ ਕੌਰ

ਅੰਮ੍ਰਿਤਸਰ 20 ਸਤੰਬਰ 2024 : ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜ਼ਿਲ੍ਹਾ ਨੋਡਲ ਅਫਸਰ ਐਨ.ਟੀ.ਸੀ.ਪੀ. ਕਮ ਡੀ.ਡੀ.ਐਚ.ਓ. ਡਾ ਜਗਨਜੋਤ ਕੋਰ ਵਲੋਂ ਇਕ ਸਪੈਸ਼ਲ ਟੀਮ ਦਾ ਗਠਣ ਕੀਤਾ ਗਿਆ। ਜਿਸ ਵਿਚ ਜ਼ਿਲ੍ਹੇ ਐਮ.ਈ.ਆਈ.ਓ. ਅਮਰਦੀਪ ਸਿੰਘ, ਐਸ.ਆਈ. ਰਜਿੰਦਰ ਸਿੰਘ, ਮੰਗਲ ਸਿੰਘ, ਰਜੇਸ਼ ਕੁਮਾਰ, ਦੀਪਕ ਕੁਮਾਰ, ਰਮੇਸ਼ ਕੁਮਾਰ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ ਅਤੇ ਸਹਾਇਕ ਸਟਾਫ ਸ਼ਾਮਿਲ ਸਨ। ਇਸ ਟੀਮ ਵਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵੱਖ-ਵੱਖ ਇਲਕਿਆਂ ਵਿਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ, ਜਿਸ ਮਾਲ ਰੋਡ, ਕੋਰਟ ਰੋਡ, ਕਵੀਨਜ ਰੋਡ ਅਤੇ ਰੇਲਵੇ ਸਟੇਸ਼ਨ ਦੇ ਨੇੜੇ ਦੇ ਇਲਾਕਿਆਂ ਵਿਚ 13 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 5 ਲੋਕਾਂ ਦੇ ਮੌਕੇ ਤੇ ਚਲਾਣ ਕਟੇ ਗਏ ਅਤੇ ਪੰਜਾਬ ਸਰਕਾਰ ਵਲੋਂ NTCP  ਐਨਟੀਸੀਪੀ ਐਕਟ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀਂ ਦਿੰਦਿਆ ਹਦਾਇਤਾਂ ਜਾਰੀ ਕੀਤੀਆਂ ਅਤੇ ਮੌਕੇ ਤੇ ਬਿਨਾਂ ਮਾਪ-ਦੰਡ ਵਾਲੇ ਸਿਗਰਟ ਪ੍ਰੋਗਕਟ ਨੂੰ ਨਸ਼ਟ ਵੀ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਅੰਮ੍ਰਿਤਸਰ ਡਾ ਕਿਰਨਦੀਪ ਕੌਰ ਵਲੋ ਜਾਣਕਾਰੀ ਦਿੱਤੀ ਗਈ ਕਿ ਭਾਰਤ ਸਰਕਾਰ ਵਲੋਂ ਜਾਰੀ ਹੁਕਮਾਂ ਅਨੂਸਾਰ ਇਹ ਲਾਜਮੀਂ ਕੀਤਾ ਹੈ ਕਿ ਹਰੇਕ ਤੰਬਾਕੂ ਪੋ੍ਰਡਕਟ ਦੇ ਪੈਕਟ ਦੇ ਦੋਵੇਂ ਪਾਸੇ ਇਕ ਨਿਰਧਾਰਤ ਮਾਪਦੰਡ ਅਨੂਸਾਰ ਇਕ  ਨਿਰਧਾਰਤ ਫੋਟੋ ਅਤੇ ਉਸ ਉਪੱਰ “ਤੰਬਾਕੂ ਦਰਦਨਾਕ ਮੌਤ ਅਤੇ ਕੈਂਸਰ ਦਾ ਕਾਰਣ ਬਣਦਾ ਹੈ”  ਲਿਖਿਆ ਜਾਣਾਂ ਲਾਜਮੀਂ ਹੈ। ਇਸ ਲਈ ਬਿਨਾਂ ਉਪਰੋਕਤ ਮਾਪਦੰਡ ਦੇ ਤੰਬਾਕੂ ਵੇਚਣਾਂ ਕਾਨੂੰਨਣ ਅਪਰਾਧ ਹੈ। ਇਸ ਲਈ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾਂ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਖੁੱਲੀ ਸਿਗਟਰ ਵੇਚਣਾਂ ਅਤੇ ਪਬਲਿਕ ਪਲੇਸ ਤੇ ਤੰਬਾਕੂ ਨੋਸ਼ੀ ਕਰਨਾਂ ਵੀ ਸਜਾ/ਜੁਰਮਾਨੇਂ ਯੋਗ ਅਪਰਾਧ ਹੈ।