ਸਥਾਨਕ ਰਾਜੀਵ ਗਾਂਧੀ ਸਟੇਡੀਅਮ, ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਫੁੱਲ ਡਰੈੱਸ ਰਿਹਰਸਲ ਹੋਈ

ਬਟਾਲਾ, 13 ਅਗਸਤ 2024 : ਆਜ਼ਾਦੀ ਦਿਵਸ ਸਮਾਗਮ ਮਨਾਉਣ ਸਬੰਧੀ ਸਬੰਧੀ ਅੱਜ ਸਥਾਨਕ ਰਾਜੀਵ ਗਾਂਧੀ ਸਟੇਡੀਅਮ, ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਵਿੱਚ ਸ੍ਰੀਮਤੀ ਇੰਦਰਜੀਤ ਕੌਰ, ਨਾਇਬ ਤਹਿਸੀਲਦਾਰ ਬਟਾਲਾ ਵਲੋਂ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਆਜ਼ਾਦ ਦਵਿੰਦਰ ਸਿੰਘ ਡੀਐਸਪੀ (ਸਿਟੀ), ਰਛਪਾਲ ਸਿੰਘ ਡੀਐਸਪੀ (ਹੈੱਡਕੁਆਰਟਰ), ਡੀਐਸਪੀ ਰਵਿੰਦਰ ਪਾਲ ਸਿੰਘ ਢਿੱਲੋਂ, ਐਸ ਐਚ ਓ ਪ੍ਰਭਜੋਤ ਸਿੰਘ, ਸੁਪਰਡੈਂਟ ਸੁੰਦਰ ਸ਼ਰਮਾ, ਸ਼ਸੀ ਭੂਸ਼ਣ ਵਰਮਾ ਅਤੇ ਰਾਕੇਸ਼ ਕੁਮਾਰ ਵੀ ਮੋਜੂਦ ਸਨ। ਪਰੇਡ ਕਮਾਂਡਰ ਦੀ ਅਗਵਾਈ ਸਕੱਤਰ ਸਿੰਘ ਐਸ.ਆਈ ਨੇ ਕੀਤੀ, ਜਿਸ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼ ਅਤੇ ਐਨ.ਸੀ.ਸੀ ਦੇ ਵਿਦਿਆਰਥੀਆਂ ਅਤੇ ਸਕੂਲੀ ਬੈਂਡ ਦੀ ਟੁਕੜੀ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਇਸ ਸ਼ਾਨਦਾਰ ਮਾਰਚ ਪਾਸਟ ਵਲੋਂ ਸਲਾਮੀ ਦਿੱਤੀ ਗਈ, ਰਿਹਰਸਲ ਉਪਰੰਤ ਨਾਇਬ ਤਹਿਸੀਲਦਾਰ  ਨੇ ਕਿਹਾ ਕਿ 15 ਅਗਸਤ ਨੂੰ ਬਟਾਲਾ ਵਿਖੇ ਆਜਾਦੀ ਦਿਵਸ ਸਮਾਗਮ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਵੇਗਾ। ਉਨਾਂ ਖੇਡ ਸਟੇਡੀਅਮ ਵਿੱਚ ਵਿਭਾਗਾਂ ਦੇ ਅਧਿਕਾਰੀਆਂ ਅਤੇ ਆਜ਼ਾਦੀ ਦਿਵਸ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਦੇ ਮਹੱਤਵਪੂਰਨ ਦਿਹਾੜੇ ’ਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ-ਪੇਸ਼ੀ ਨਹੀਂ ਰਹਿਣੀ ਚਾਹੀਦੀ। ਉਨਾਂ ਕਿਹਾ ਕਿ ਇਸ ਮਹਾਨ ਦਿਵਸ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨੇਪਰੇ ਚਾੜ੍ਹਿਆ ਜਾਵੇ। ਉ