ਮਿਲਕ ਪਲਾਂਟ ਦਾ ਦੁੱਧ ਚੋਰੀ ਕਰਦੇ ਮਹਿਕਮੇ ਦੇ ਡਰਾਈਵਰ, ਹੈਲਪਰ ਅਤੇ ਆਉਟਸੋਰਸ ਵਰਕਰ ਸਮੇਤ ਪੰਜ ਨਾਮਜ਼ਦ

ਗੁਰਦਾਸਪੁਰ 27 ਅਪ੍ਰੈਲ : ਥਾਣਾ ਸਿਟੀ ਗੁਰਦਾਸਪੁਰ ਵਿੱਚ ਮਿਲਕ ਪਲਾਂਟ ਦਾ ਦੁੱਧ ਅਤੇ ਦੁੱਧ ਪਦਾਰਥਾਂ ਦੀ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਕੇ ਪੰਜ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ। ਮਾਮਲੇ ਵਿੱਚ ਇੱਕ ਡਰਾਈਵਰ, ਮਿਲਕ ਪਲਾਂਟ ਦਾ ਹੈਲਪਰ ਅਤੇ ਆਉਟਸੋਰਸ ਵਰਕਰ ਵੀ ਸ਼ਾਮਿਲ ਹੈ। ਮਾਮਲਾ ਸਵਰਾਜਪਾਲ ਸਿੰਘ ਇੰਨਚਾਰਜ ਐਡਮਿਨ ਮਿਲਕ ਯੂਨੀਅਨ ਗੁਰਦਾਸਪੁਰ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਮਿਤੀ 16 ਅਪ੍ਰੈਲ 23 ਨੂੰ ਵੱਕਤ ਕਰੀਬ 9 ਵੱਜਕੇ 10 ਮਿਨਟ ਰਾਤ ਨੂੰ ਆਉਟਸੋਰਸ ਵਰਕਰਾਂ ਵਲੋਂ ਮਿਲੀਭਗਤ ਨਾਲ ਟਰੱਕ ਨੰਬਰੀ 7956 (ਜੋ ਮੈਸਰਜ ਠਾਕੁਰ ਟਰਾਂਸਪੋਰਟ ਨਾਮ ਤੇ ਹੈ) ਰਾਹੀ ਦੁੱਧ ਅਤੇ ਦੁੱਧ ਪਦਾਰਥਾਂ ਦੀ ਚੋਰੀ ਕਰਨ ਦੀ ਕੋਸਿਸ ਕੀਤੀ ਗਈ ਅਤੇ ਮਿੱਲਕ ਪਲਾਂਟ ਦੀ ਟੀਮ ਵਲੋਂ ਮੋਕੇ ਤੇ ਚੈਕਿੰਗ ਕਰਨ ਦੋਰਾਂਨ 498 ਲੀਟਰ ਦੁੱਧ ਚੋਰੀ ਹੋਣਾ ਪਾਇਆ ਗਿਆ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਵੱਲੋਂ ਇਸ ਸ਼ਿਕਾਇਤ ਦੇ ਆਧਾਰ ਤੇ ਅਰਜਨ ਪੁੱਤਰ ਸੰਜੀਵ ਕੁਮਾਰ ਵਾਸੀ ਮੁਹੱਲਾ ਕਾਦਰੀ ਗੁਰਦਾਸਪੁਰ, ਰਿੰਕਲ ਪੁੱਤਰ ਬਾਲ ਕ੍ਰਿਸ਼ਨ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ, ਜਗਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਜੋੜਾ ਛੱਤਰਾ, ਰਜੇਸ ਕੁਮਾਰ ਡਰਾਇਵਰ ਅਤੇ ਮਲਕੀਅਤ ਸਿੰਘ ਹੈਲਪਰ ਮਿੱਲਕ ਪਲਾਂਟ ਗੁਰਦਾਸਪੁਰ ਦੇ ਖਿਲਾਫ ਦਫ਼ਾ 457 ਅਤੇ 380 ਦੇ ਤਹਿਤ ਮਾਮਲਾ ਦਰਜ ਕਰਕੇ ਏ ਐਸ ਆਈ ਰਾਜ ਮਸੀਹ ਨੂੰ ਮਾਮਲੇ ਦਾ ਤਫਤੀਸ਼ੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।