ਕਮਿਊਨਟੀ ਹੈਲਥ ਸੈਂਟਰ, ਫਤਿਹਗੜ੍ਹ ਚੂੜੀਆਂ ਵਿਖੇ ਲਗਾਇਆ ਅੱਗ ਸੁਰੱਖਿਆ ਕੈਂਪ

ਬਟਾਲਾ, 21 ਸਤੰਬਰ 2024 : ਕਮਿਊਨਟੀ ਹੈਲਥ ਸੈਂਟਰ, ਫਤਿਹਗੜ੍ਹ ਚੂੜੀਆਂ ਵਿਖੇ ਅੱਗ ਸੁਰੱਖਿਆ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਅਗਵਾਈ ਡਾ. ਲਖਵਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਵਲੋਂ ਕੀਤੀ ਗਈ ਜਿਸ ਵਿਚ ਸਾਰੇ ਡਾਕਟਰ ਤੇ ਸਟਾਫ ਨੇ ਹਿੱਸਾ ਲਿਆ। ਫਾਇਰ ਬ੍ਰਿਗੇਡ ਬਟਾਲਾ ਤੋਂ ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਰਾਕੇਸ਼ ਸ਼ਰਮਾਂ ਅਤੇ ਫਾਇਰ ਫਾਈਟਰਾਂ ਵਲੋਂ ਅੱਗ ਸੁਰੱਖਿਆ ਤਹਿਤ ਬਚਾਅ ਦੇ ਗੁਰਾਂ ਦੀ ਸਾਂਝ ਪਾਈ। ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਨੇ ਦਸਿਆ ਕਿ ਵਾਤਵਰਨ ਦੇ ਬਦਲਾਵ ਕਾਰਣ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਵਿਚ ਮੁੱਖ ਤੌਰ ਤੇ ਬਿਜਲਈ ਉਪਕਰਣ ਹਨ, ਇਹਨਾਂ ਦੀ ਸਾਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਿਸੇ ਅਣਗਿਹਲੀ ਕਾਰਣ ਅੱਗ ਲੱਗਣ ਮੌਕੇ ਕੀ ਕਰੀਏ - ਕੀ ਨਾ ਕਰੀਏ ਬਾਰੇ ਬਾਰੇ ਦਸਿਆ। ਆਖਰ ਵਿਚ ਮੋਕ ਡਰਿਲ ਰਾਹੀਂ ਵੱਖ ਵੱਖ ਕਿਸਮ ਦੀਆ ਅੱਗਾ ਬਾਰੇ ਦਸਿਆ ਤੇ ਉਹਨਾਂ ਨੂੰ ਕਾਬੂ ਕਰਨ ਲਈ ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦੇ ਤਰੀਕਾ ਪੀ.ਏ ਐਸ.ਐਸ. ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਏ.ਬੀ.ਸੀ. ਤੇ ਸੀ.ੳ.-2 ਅੱਗ ਬੂਝਾਊ ਸਿਲੈਂਡਰ ਸਨ। ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਥੇ ਸਹੀ ਤੇ ਪੂਰੀ ਜਾਣਕਾਰੀ ਦਿੱਤੀ ਜਾਵੇ।