ਡਾ ਸ਼ਾਇਰੀ ਭੰਡਾਰੀ ਐਸਡੀਐਮ ਬਟਾਲਾ ਵੱਲੋਂ ਲੋਕਾਂ ਨੂੰ ਜੀਰੋ ਵੇਸਟ ਜਨਰੇਟਿਡ ਮੇਲਾ ਮਨਾਉਣ ਦੀ ਅਪੀਲ

ਬਟਾਲਾ, 12 ਸਤੰਬਰ : ਜਗਤ ਗੁਰੂ ਸ਼੍ਰੀ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 22 ਸਤੰਬਰ ਨੂੰ ਵਿਆਹ ਪੁਰਬ ਦੇ ਸਬੰਧ ਵਿੱਚ ਨਗਰ ਨਿਗਮ ਬਟਾਲਾ ਪੱਬਾਂ ਭਾਰ ਹੈ ਅਤੇ ਬਾਬੇ ਦੇ ਵਿਆਹ ਦੌਰਾਨ ਸੰਗਤਾਂ ਦੀ ਸਹੂਲਤ ਲਈ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਜਾ ਰਹੇ ਹਨ। ਕਮਿਸ਼ਨਰ ਨਗਰ ਨਿਗਮ ਬਟਾਲਾ, ਡਾ ਸ਼ਾਇਰੀ ਭੰਡਾਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਾ ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਵੱਖ ਵੱਖ ਵਿਭਾਗਾਂ ਵਲੋਂ ਵਿਆਹ ਪੁਰਬ ਸਮਾਗਮਮ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਪਰਸ਼ਾਸਨ ਵਲੋ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਸਫਲਤਾਪੂਰਵਕ ਨੇਪਰੇ ਚਾੜ੍ਹੇ ਜਾਣਗੇ।ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਐੱਨ.ਜੀ.ਓਜ਼. ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੀਰੋ ਵੇਸ਼ਟ ਜਨਰੇਟਿਡ ਮੇਲਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬੇ ਦੇ  ਵਿਆਹ ਵਿੱਚ ਬਟਾਲਾ ਸ਼ਹਿਰ ਦੇ ਨੇੜਲੇ ਪਿੰਡਾਂ ਤੋਂ ਸ਼ਰਧਾਲੂ ਲੰਗਰ ਲਗਾਉਣ ਦੀ ਸੇਵਾ ਕਰਨ ਲਈ ਆਉਦੇ ਹਨ। ਉਨ੍ਹਾ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਲੰਗਰ ਵਰਤਾਉਣ ਲਈ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਤੇ ਪੱਤਲਾਂ ਵਿੱਚ ਲੰਗਰ ਵਰਤਾਇਆ ਜਾਵੇ। ਕਮਿਸ਼ਨਰ, ਡਾ ਭੰਡਾਰੀ ਨੇ ਅੱਗੇ ਕਿਹਾ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਾਬੇ ਦਾ ਵਿਆਹ ਪੁਰਬ ਦੇ ਸਮਾਗਮ ਸਫਲਤਾਪੂਰਵਕ ਨੇਪਰੇ ਚਾੜੇ ਜਾਣਗੇ। ਇਸ ਲ਼ਈ ਸਮੂਹ ਸੰਗਤਾਂ/ਐਨ.ਜੀ.ਓਜ਼. ਆਦਿ ਦਾ ਸਹਿਯੋਗ ਬਹੁਤ ਜ਼ਰੂਰੀ ਹੈ।