ਕੋਰਟਾਂ ਵਿੱਚ ਚੱਲ ਰਹੇ ਮੀਡੀਏਸ਼ਨ ਸੈਂਟਰਾਂ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ  ਪਿੰਡਾਂ ਵਿੱਚ  ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਤਰਨ ਤਾਰਨ, 20 ਮਾਰਚ : ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀਮਤੀ ਪ੍ਰਿਆ ਸੂਦ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਵੱਲੋਂ ਅੱਜ ਮਿਤੀ 20.03.2024 ਨੂੰ ਪਿੰਡ ਬੇਗੇਪੁਰ, ਸ਼ਿੰਗਾਰਪੁਰ ਅਤੇ ਵਰਾਣਾ ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਕੋਰਟਾਂ ਵਿੱਚ ਚੱਲ ਰਹੇ ਮੀਡੀਏਸ਼ਨ ਸੈਂਟਰਾਂ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮਿਸ. ਪਲਕ,  ਵਕੀਲ ਅਤੇ ਸ਼੍ਰੀ ਪਰਮਜੀਤ ਸਿੰਘ ਪੀ. ਐਲ. ਵੀ. ਨੇ ਕੋਰਟ ਵਿੱਚ ਚੱਲ ਰਹੇ ਮੀਡੀਏਸ਼ਨ ਸੈਂਟਰਾਂ ਬਾਰੇ ਪਿੰਡ ਬੇਗੇਪੁਰ, ਸ਼ਿੰਗਾਰਪੁਰ ਅਤੇ ਵਰਾਣਾ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਇਸ ਵਿੱਚ ਵਕੀਲ ਸਾਹਿਬ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਵਿਚੋਲਗਿਰੀ ਇੱਕ ਉਸਰਿਆ/ਸਰਜਿਤ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਨਿਰਪੱਖ ਵਿਅਕਤੀ ਨੂੰ ਵਿਚਾਰ ਵਟਾਂਦਰਾ ਤੇ ਸਮਯੋਤਾ ਕਰਵਾਉਣ ਦੀ ਵਿਧੀ ਵਿੱਚ ਮੁਹਾਰਤ ਹਾਸਿਲ ਹੁੰਦੀ ਹੈ। ਵਿਚੋਲਗਿਰੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਧਿਰਾਂ ਦੇ ਆਪਲੀ ਝਗੜਿਆਂ ਨੂੰ ਨਿਪਟਾਉਣ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਵਿਚੋਲਗਿਰੀ ਸਮਝੌਤੇ ਦੀ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਧਿਰਾਂ ਝਗੜੇ ਦਾ ਸਮਝੌਤਾ ਆਪਸੀ ਰਜ਼ਾਮੰਦੀ ਨਾਲ ਕਰਦੀਆਂ ਹਨ। ਵਿਚੋਲਗਿਰੀ ਵਿੱਚ ਵਿਲੱਖਣਤਾ ਵਿਚੋਲਗਿਰੀ ਇੱਕ ਗੈਰ ਰਸਮੀ/ਸਾਦੀ ਪ੍ਰਕਿਰਿਆ ਹੈ, ਇਸ ਵਿੱਚ ਕੋਈ ਸਖਤ ਜਾਂ ਲਾਜ਼ਮੀ ਜਾਬਤਾ/ਕਾਰਜ ਪ੍ਰਣਾਲੀ ਲਾਗੂ ਨਹੀਂ ਹੁੰਦੀ, ਵਿਚੋਲਗਿਰੀ ਇੱਕ ਪੂਰਨ ਤੌਰ ਤੇ ਗੁਪਤ ਪ੍ਰਕਿਰਿਆ ਹੈ, ਵਿਚੋਲਗਿਰੀ ਧਿਰਾਂ ਨੂੰ ਆਪਣੀ ਗੱਲਬਾਤ ਕਰਨ ਦੀ ਪ੍ਰਕਿਰਿਆ ਹੈ, ਵਿਚੋਲਗਿਰੀ ਇੱਕ ਪੂਰਨ ਤੌਰ ਤੇ ਸਵੈਇੱਛਤ/ਮਨਮਰਜੀ ਦੀ ਪ੍ਰਕਿਰਿਆ ਹੈ, ਵਿਚੋਲਗਿਰੀ ਬਿਨ੍ਹਾਂ ਖਰਚ ਤੇ ਜਲਦੀ ਨਿਪਟਾਉਣ ਦੀ ਵਿਧੀ ਹੈ, ਵਿਚੋਲਗਿਰੀ ਹੱਕਾਂ ਦੀ ਬਜਾਏ ਹਿੱਤਾਂ ਤੇ ਅਧਾਰਿਤ ਹੈ, ਵਿਚੋਲਗਿਰੀ ਧਿਰਾਂ ਨੂੰ ਆਪਣੀਆਂ ਸ਼ਰਤਾਂ ਅਨੁਸਾਰ ਸਮਝੋਤਾ ਕਰਨ ਦੇ ਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ ਵਿਚੋਲਗਿਰੀ ਦੇ ਬਹੁਤ ਸਾਰੇ ਲਾਭ ਵੀ ਹਨ ਜਿਵੇਂ ਵਿਵਾਦਾਂ ਦਾ ਬਿਨ੍ਹਾਂ ਦੇਰੀ ਅਤੇ ਜਲਦੀ ਹੱਲ, ਸਮੇਂ ਅਤੇ ਖਰਚ ਦੀ ਬੱਚਤ, ਕਚਹਿਰੀਆਂ ਦੇ ਚੱਕਰ ਲਾਉਣ ਤੋਂ ਰਾਹਤ, ਬਹੁਤ ਹੀ ਸਰਲ ਅਤੇ ਸੁਵਿਧਾਜਨਕ, ਵਿਵਾਦਾਂ ਦਾ ਹਮੇਸ਼ਾਂ ਲਈ ਪ੍ਰਭਾਵ ਪੂਰਨ ਹੱਲ, ਵਿਵਾਂਦਾਂ ਦੇ ਹੱਲ ਲਈ ਪਾਰਟੀਆਂ ਦੀ ਸਹਿਮਤੀ ਨੂੰ ਮਹੱਤਵ, ਆਸਾਨ, ਸਾਦੀ ਨਿੱਜੀ ਅਤੇ ਪੂਰਨ ਗੁਪਤ ਪ੍ਰਕਿਰਿਆ, ਸਮਾਜਿਕ ਸਦਭਾਵ ਕਾਇਮ ਕਰਨ ਵਿੱਚ ਸਹਾਇਕ, ਵਿਚੋਲਗਿਰੀ ਦੇ ਆਧਾਰ ਤੇ ਝਗੜੇ ਦਾ ਨਿਪਟਾਰਾ ਹੋਣ ਉਪਰੰਤ ਮੁੱਦਈ ਕੋਰਟ ਫੀਸ ਐਕਟ ਦੀ ਧਾਰਾ 16, ਕਾਨੂੰਨੀ ਸੇਵਾਵਾਂ ਅਥਾਰਟੀ ਐਕਟ, 1987 ਦੀ ਧਾਰਾ 21 ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਰੂਲਜ, 1996 ਦੇ ਨਿਯਮ 21 ਮੁਤਾਬਿਕ ਕੋਰਟ ਫੀਸ ਵਾਪਸ ਲੈਣ ਦਾ ਹੱਕਦਾਰ ਹੋਵੇਗਾ। ਵਿਚੋਲਗਿਰੀ ਵਿੱਚ ਸਮਾਂ ਬਰਬਾਦ ਨਹੀਂ ਹੁੰਦਾ, ਪੈਸੇ ਦੀ ਜਰੂਰਤ ਨਹੀਂ ਹੁੰਦੀ, ਧਿਰਾਂ ਦੇ ਬਿਜ਼ਨਸ ਤੇ ਘਰੇਲੂ ਰਿਸ਼ਤੇ ਬਰਕਰਾਰ ਰੱਖਦੀ ਹੈ, ਵਿਚੋਲਗਿਰੀ ਧਿਰਾਂ ਵਿੱਚ ਭਾਈਵਾਲਤਾ ਤੇ ਲਚਕਤਾ ਲਿਆਉਂਦੀ ਹੈ, ਵਿਚੋਲਗਿਰੀ ਧਿਰਾਂ ਵਿੱਚ ਭਾਈਵਾਲਤਾ ਤੇ ਲਚਕਤਾ ਲਿਆਉਂਦੀ ਹੈ, ਵਿਚੋਲਗਿਰੀ ਝਗੜਿਆਂ ਨੂੰ ਨਿਪਟਾਉਣ ਲਈ ਇੱਕ ਬਹੁਤ ਹੀ ਤਸੱਲੀ ਬਖਸ਼ ਤਰੀਕਾ ਹੈ। ਵਿਚੋਲਗਿਰੀ ਪ੍ਰਕਿਰਿਆ ਰਾਹੀਂ ਝਗੜਿਆਂ ਦੇ ਨਿਪਟਾਰੇ ਦੀ ਕੋਈ ਅਪੀਲ ਜਾਂ ਰਵੀਜ਼ਨ ਨਹੀਂ ਹੁੰਦੀ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।